ਭਾਰਤੀ ਸੈਨਾ ਵੀ 18,000 ਫੁੱਟ ਦੀ ਉਚਾਈ ‘ਤੇ ਸੰਚਾਰ ਵਿਵਸਥਾ ਨੂੰ ਮਜ਼ਬੂਤ LAC ‘ਤੇ 5G ਨੈਟਵਰਕ ਲਗਾਉਣ ਦੀ ਤਿਆਰੀ ਕਰ ਰਹੀ ਭਾਰਤੀ ਸੈਨਾ, ਚੀਨ ਨੂੰ ਮਿਲੇਗੀ ਟੱਕਰ

ਐੱਲਏਸੀ ‘ਤੇ ਸਰਹੱਦ ਦੇ ਉਸ ਪਾਰ ਚੀਨ ਆਪਣੀ ਸੰਚਾਰ ਵਿਵਸਥਾ ਨੂੰ ਠੀਕ ਕਰਨ ਲਈ ਲਗਾਤਾਰ ਪ੍ਰਭਾਵੀ ਕਦਮ ਚੁੱਕ ਰਿਹਾ ਹੈ। ਭਾਰਤੀ ਸੈਨਾ ਵੀ 18,000 ਫੁੱਟ ਦੀ ਉਚਾਈ ‘ਤੇ ਸੰਚਾਰ ਵਿਵਸਥਾ ਨੂੰ ਮਜ਼ਬੂਤ ਕਰਨ ਲਈ 5ਜੀ ਨੈਟਵਰਕ ਦੀ ਤਿਆਰੀ ਕਰ ਰਹੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਮਕਸਦ ਸੂਚਨਾ ਦਾ ਤਤਕਾਲ ਆਦਾਨ-ਪ੍ਰਦਾਨ ਕਰਨਾ ਹੈ। ਫੌਜ ਲਈ ਚੀਨ ਸਰਹੱਦ ‘ਤੇ ਪਹਾੜੀਆਂ ਤੋਂ ਸੰਦੇਸ਼ ਨੂੰ ਤਤਕਾਲ ਪਹੁੰਚਾਉਣਾ ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਏ ਸੰਘਰਸ਼ ਤੋਂ ਬਾਅਦ ਬੇਹੱਦ ਜ਼ਰੂਰੀ ਹੈ।

ਭਾਰਤੀ ਫੌਜ ਨੇ ਚੀਨ ਸਰਹੱਦ ਕੋਲ 18000 ਫੁੱਟ ਦੀ ਉਚਾਈ ‘ਤੇ 4ਜੀ ਤੇ 5 ਜੀ ਨੈਟਵਰਕ ਲਈ ਓਪਨ ਰਿਕਵੈਸਟ ਫਾਰਮ ਇਨਫਰਮੇਸ਼ ਜਾਰੀ ਕੀਤਾ ਹੈ ਜਿਸ ਨਾਲ ਕੰਪਨੀਆਂ ਤੋਂ ਅਜਿਹੇ ਇਲਾਕੇ ਵਿਚ ਤਾਇਨਾਤ ਫੀਲਡ ਫਾਰਮੇਸ਼ਨ ਨੂੰ ਤਕਨੀਕ ਮੁਹੱਈਆ ਕਰਾਉਣ ਲਈ ਬੋਲੀਆਂ ਮੰਗੀਆਂ ਗਈਆਂ ਹਨ।

ਫੌਜ ਇਕਰਾਰਨਾਮੇ ‘ਤੇ ਹਸਤਾਖਰ ਹੋਣ ਦੇ 12 ਮਹੀਨਿਆਂ ਦੇ ਅੰਦਰ ਨੈੱਟਵਰਕ ਦੀ ਡਿਲੀਵਰੀ ‘ਤੇ ਨਜ਼ਰ ਰੱਖ ਰਹੀ ਹੈ। ਸਾਲ 2020 ‘ਚ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਤਣਾਅ ਸੀ। ਇਸ ਤੋਂ ਤੁਰੰਤ ਬਾਅਦ ਚੀਨ ਨੇ ਸਰਹੱਦ ‘ਤੇ 5ਜੀ ਨੈੱਟਵਰਕ ਲਈ ਪਹਿਲ ਸ਼ੁਰੂ ਕੀਤੀ। ਪਹਿਲੀ ਉਸਾਰੀ ਗਤੀਵਿਧੀਆਂ ਵਿੱਚੋਂ ਇੱਕ ਫਾਈਬਰ-ਆਪਟਿਕ ਕੇਬਲ ਵਿਛਾਉਣਾ ਸੀ।

Leave a Reply

Your email address will not be published.