Homeਸਪੋਰਟਸਇਤਿਹਾਸ ਰਚਣ ਲਈ ਉਤਰੇਗੀ ਟੀਮ ਇੰਡੀਆ ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਤੋਂ ਖੇਡਿਆ ਜਾਵੇਗਾ...

ਇਤਿਹਾਸ ਰਚਣ ਲਈ ਉਤਰੇਗੀ ਟੀਮ ਇੰਡੀਆ ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ

Published on

spot_img

ਟੀਮ ਇੰਡੀਆ 2023 ਦਾ ਪਹਿਲਾ ਟੈਸਟ ਮੈਚ 9 ਫਰਵਰੀ ਯਾਨੀ ਕਿ ਅੱਜ ਤੋਂ ਆਸਟ੍ਰੇਲੀਆ ਖਿਲਾਫ਼ ਖੇਡੇਗੀ । ਨਾਗਪੁਰ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਵੀਰਵਾਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ । ਦੋਵੇਂ ਟੀਮਾਂ ਲਈ ਇਹ ਮੁਕਾਬਲਾ ਅਹਿਮ ਹੋਣ ਵਾਲਾ ਹੈ। ਇੱਕ ਪਾਸੇ ਭਾਰਤ ‘ਤੇ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਆਉਣ ਦਾ ਦਬਾਅ ਹੈ । ਉੱਥੇ ਹੀ ਆਸਟ੍ਰੇਲੀਆ ਵੀ 19 ਸਾਲ ਬਾਅਦ ਭਾਰਤ ਵਿੱਚ ਸੀਰੀਜ਼ ਜਿੱਤਣਾ ਚਾਹੇਗਾ।

28 ਨਵੰਬਰ 1948 ਨੂੰ ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ । ਉਦੋਂ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਕੁੱਲ 102 ਟੈਸਟ ਮੈਚ ਖੇਡੇ ਗਏ ਹਨ। ਆਸਟ੍ਰੇਲੀਆ ਨੇ 43 ਮੈਚ ਜਿੱਤੇ, ਜਦਕਿ ਭਾਰਤ ਨੇ 30 ਮੈਚ ਜਿੱਤੇ ਹਨ । ਕੁੱਲ ਮਿਲਾ ਕੇ ਆਸਟ੍ਰੇਲੀਆ ਦਾ ਰਿਕਾਰਡ ਬਿਹਤਰ ਹੈ ਪਰ ਘਰੇਲੂ ਮੈਦਾਨ ‘ਤੇ ਭਾਰਤੀਆਂ ਨੇ ਪੂਰੀ ਤਰ੍ਹਾਂ ਆਸਟ੍ਰੇਲੀਆ ‘ਤੇ ਦਬਦਬਾ ਬਣਾ ਲਿਆ ਹੈ।

ਭਾਰਤੀ ਟੀਮ ਦੀ ਤਾਕਤ ਸਪਿਨ ਹੈ। ਟੀਮ ਦੀ ਸਪਿਨ ਅਟੈਕ ਦੀ ਕਮਾਨ ਰਵੀਚੰਦਰਨ ਅਸ਼ਵਿਨ ਸੰਭਾਲਣਗੇ । ਉਨ੍ਹਾਂ ਦੇ ਨਾਲ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ਵਿੱਚੋਂ ਕੋਈ ਇੱਕ ਹੋਵੇਗਾ । ਟੀਮ ਦੇ ਕੋਲ ਸਪਿਨ ਵਿੱਚ ਵਿਕਲਪਾਂ ਦੀ ਕਮੀ ਨਹੀਂ ਹੈ । ਇਸ ਕਾਰਨ ਨਾਗਪੁਰ ਵਿੱਚ ਸਪਿਨ ਟ੍ਰੈਕ ਦੇਖਣ ਨੂੰ ਮਿਲੇਗਾ । ਪੇਸ ਗੇਂਦਬਾਜ਼ੀ ਵਿੱਚ ਟੀਮ ਵਿੱਚ ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਹਨ । ਜਿਨ੍ਹਾਂ ਵਿੱਚੋਂ ਸਿਰਫ਼ ਦੋ ਦੀ ਹੀ ਪਹਿਲੇ ਟੈਸਟ ਵਿੱਚ ਮੌਕਾ ਮਿਲਣ ਦੀ ਸੰਭਾਵਨਾ ਹੈ।

ਉੱਥੇ ਹੀ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਬੱਲੇਬਾਜ਼ੀ ਵਿੱਚ ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਮੈਟ ਰੈਨਸ਼ਾ ਤੋਂ ਇਲਾਵਾ ਟੀਮ ਦੇ ਸਾਰੇ ਬੱਲੇਬਾਜ਼ ਪਹਿਲੀ ਵਾਰ ਭਾਰਤ ਵਿੱਚ ਬੱਲੇਬਾਜ਼ੀ ਕਰਨਗੇ। ਟੀਮ ਦੇ ਸਟਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ ਲਈ ਭਾਰਤ ਵਿੱਚ ਬੱਲੇਬਾਜ਼ੀ ਕਰਨਾ ਵੱਡੀ ਚੁਣੌਤੀ ਹੋਵੇਗੀ । ਸਟੀਵ ਸਮਿਥ ਨੇ ਭਾਰਤ ਵਿੱਚ 60 ਦੀ ਔਸਤ ਨਾਲ 660 ਦੌੜਾਂ ਬਣਾਈਆਂ ਹਨ । 6 ਮੈਚਾਂ ਵਿੱਚ ਉਨ੍ਹਾਂ ਨੇ 3 ਸੈਂਕੜੇ ਅਤੇ 1 ਅਰਧ ਸੈਂਕੜਾ ਵੀ ਲਗਾਇਆ ਹੈ। ਉਹ ਭਾਰਤੀ ਟੀਮ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਗੇਂਦਬਾਜ਼ੀ ਵਿੱਚ ਆਸਟ੍ਰੇਲੀਆ ਦੇ ਸਪਿਨ ਹਮਲੇ ਨੂੰ ਨਾਥਨ ਲਿਓਨ ਅਤੇ ਫਿੰਗਰ ਸਪਿਨਰ ਐਸ਼ਟਨ ਐਗਰ ਸੰਭਾਲਣਗੇ । ਲਾਯਨ ਬਹੁਤ ਤਜ਼ਰਬੇਕਾਰ ਗੇਂਦਬਾਜ਼ ਹੈ । ਉਹ ਭਾਰਤ ਵਿੱਚ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਹੈ । ਇਸ ਤੋਂ ਇਲਾਵਾ ਸਟੀਵ ਸਮਿਥ ਵੀ ਮੈਚ ਵਿੱਚ ਗੇਂਦਬਾਜ਼ੀ ਕਰ ਸਕਦੇ ਹਨ।

ਸੰਭਾਵਿਤ ਪਲੇਇੰਗ ਇਲੈਵਨ:
ਟੀਮ ਇੰਡੀਆ : 
ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਸ਼ੁਭਮਨ ਗਿੱਲ, ਸੀ ਪੁਜਾਰਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਕੇ.ਐਸ. ਭਰਤ, ਈਸ਼ਾਨ ਕਿਸ਼ਨ, ਆਰ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ।

ਆਸਟ੍ਰੇਲੀਆ ਟੀਮ: ਪੈਟ ਕਮਿੰਸ (ਸੀ), ਐਸ਼ਟਨ ਐਗਰ, ਸਕਾਟ ਬੋਲੈਂਡ, ਐਲੇਕਸ ਕੈਰੀ, ਪੀਟਰ ਹੈਂਡਸਕੋਮਬ, ਟ੍ਰੈਵਿਸ ਹੈਡ, ਉਸਮਾਨ ਖਵਾਜਾ, ਮਾਰਨਸ ਲੈਬਸਚਗਨੇ, ਨੈਥਨ ਲਿਓਨ, ਲਾਂਸ ਮੋਰਿਸ, ਟੌਡ ਮਰਫੀ, ਮੈਥਿਊ ਰੇਨਸ਼ਾ, ਸਟੀਵ ਸਮਿਥ (ਵੀਸੀ), ਮਿਸ਼ੇਲ ਸਵੀਪਸਨ , ਡੇਵਿਡ ਵਾਰਨਰ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...