More
    Homeਦੇਸ਼ਪਤਨੀ ਉਪਾਸਨਾ ਨੇ ਦਿੱਤਾ ਧੀ ਨੂੰ ਜਨਮ ਵਿਆਹ ਦੇ 11 ਸਾਲ ਬਾਅਦ...

    ਪਤਨੀ ਉਪਾਸਨਾ ਨੇ ਦਿੱਤਾ ਧੀ ਨੂੰ ਜਨਮ ਵਿਆਹ ਦੇ 11 ਸਾਲ ਬਾਅਦ ਪਿਤਾ ਬਣੇ RRR ਸਟਾਰ ਰਾਮ ਚਰਨ

    Published on

    spot_img

    ਸਾਊਥ ਸਟਾਰ ਰਾਮ ਚਰਨ ਤੇ ਉਪਾਸਨਾ ਕਾਮਿਨੇਨੀ ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 20 ਜੂਨ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ । ਹੈਦਰਾਬਾਦ ਦੇ ਜੁਬਲੀ ਹਿਲਸ ਸਥਿਤ ਅਪੋਲੋ ਹਸਪਤਾਲ ਨੇ ਮੈਡੀਕਲ ਬੁਲੇਟਿਨ ਮੁਤਾਬਕ ਫਿਲਹਾਲ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਦੱਸ ਦੇਈਏ ਕਿ ਰਾਮ ਚਰਨ ਦੇ ਪਿਤਾ ਮੈਗਾਸਟਾਰ ਚਿਰੰਜੀਵੀ ਨੇ ਪਿਛਲੇ ਸਾਲ ਦਸੰਬਰ ਵਿੱਚ ਉਪਾਸਨਾ ਦੀ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ ਸੀ। ਹਾਲ ਹੀ ਵਿੱਚ ਰਾਮ ਚਰਨ ਤੇ ਉਪਾਸਨਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਸੀ।

    ਉਪਾਸਨਾ ਮਾਰਚ ਵਿੱਚ ਆਸਕਰ 2023 ਤੋਂ ਪਹਿਲਾਂ ਰਾਮ ਚਰਨ ਦੇ ਨਾਲ ਅਮਰੀਕਾ ਗਈ ਸੀ। ਅਪ੍ਰੈਲ ਵਿੱਚ ਉਪਾਸਨਾ ਨੇ ਦੁਬਈ ਵਿੱਚ ਆਯੋਜਿਤ ਆਪਣੇ ਆਲ-ਵ੍ਹਾਈਟ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ। ਅਪ੍ਰੈਲ ਦੇ ਅੰਤ ਵਿੱਚ ਉਪਾਸਨਾ ਨੇ ਹੈਦਰਾਬਾਦ ਵਿੱਚ ਗੋਦ ਭਰਾਈ ਦੀ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ।

    ਇਹ ਵੀ ਪੜ੍ਹੋ :  ਕਿਹਾ ‘ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈ ਕੇ ਜਾਵਾਂਗੇ’ CM ਮਾਨ ਨੇ ਜਲੰਧਰ ‘ਚ ਕੀਤਾ ਯੋਗਾ

    ਦੱਸ ਦੇਈਏ ਕਿ ਹਾਲ ਹੀ ਵਿੱਚ ਰਾਮ ਚਰਨ ਤੇ ਉਪਾਸਨਾ ਨੂੰ ਵਧਾਈ ਦਿੰਦੇ ਹੋਏ ਸਾਊਥ ਫ਼ਿਲਮਾਂ ਦੇ ਗਾਇਕ ਤੇ ਆਸਕਰ ਜੇਤੂ ਕਾਲ ਭੈਰਵ ਨੇ ਇੱਕ ਸਪੈਸ਼ਲ ਮਿਊਜ਼ਿਕ ਕੰਪੋਜ਼ ਕੀਤਾ ਸੀ। ਰਾਮ ਚਰਨ ਨੇ ਕਾਲ ਭੈਰਵ ਦਾ ਧੰਨਵਾਦ ਕਰਦੇ ਹੋਏ ਇੱਕ ਖਾਸ ਨੋਟ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਵਿੱਚ ਰਾਮ ਚਰਨ ਨੇ ਲਿਖਿਆ ਕਿ ਕਾਲ ਭੈਰਵ, ਸਾਡੇ ਬੱਚੇ ਲਈ ਇਹ ਸਾਰਥਕ ਧੁਨ ਬਣਾਉਣ ਲਈ ਤੁਹਾਡਾ ਧੰਨਵਾਦ।

    Latest articles

    ਸਿੱਖਿਆ ਮੰਤਰਾਲੇ CBSE ਨੂੰ ਦਿੱਤੇ ਨਿਰਦੇਸ਼ 2025 ਤੋਂ ਸਾਲ ‘ਚ ਦੋ ਵਾਰ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ

    ਅਗਲੇ ਅਕਾਦਮਿਕ ਸੈਸ਼ਨ 2025-26 ਤੋਂ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋ ਸਕਦੀਆਂ...

    ਪੰਜਾਬ ‘ਚ ਇਕ ਵਾਰ ਫਿਰ ਤੋਂ ਬਦਲਿਆ ਮੌਸਮ ਦਾ ਮਿਜ਼ਾਜ਼, ਹਨ੍ਹੇਰੀ ਤੂਫਾਨ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

    ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਲੋਕਾਂ ਨੂੰ...

    Sidhu Moose Wala: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਗਾਣਾ ‘410’ ਹੋਇਆ ਰਿਲੀਜ਼!

    Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ...

    BJP releases list of 6 candidates for Punjab!

    Chandigarh: BJP released the 8th list of Lok Sabha Candidates from Punjab, Odisha and...

    More like this