CM ਮਾਨ ਤੋਂ ਮੰਗੀ ਸੁਰੱਖਿਆ ਪੰਜਾਬੀ ਗੀਤਕਾਰ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ,

jaani singer death threat: ਪੰਜਾਬ ਦੇ ਮਸ਼ਹੂਰ ਗੀਤਕਾਰ ਜਾਨੀ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਿਸ ਗੈਂਗ ਨੇ ਧਮਕੀ ਦਿੱਤੀ ਹੈ।

ਪੰਜਾਬੀ ਗਾਇਕ-ਗੀਤਕਾਰ ਜਾਨੀ ਨੇ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਇਕ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਪੱਤਰ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਏਡੀਜੀਪੀ ਨੂੰ ਵੀ ਭੇਜਿਆ ਹੈ। 33 ਸਾਲਾ ਪੰਜਾਬੀ ਗੀਤਕਾਰ ਜਾਨੀ ਆਪਣੇ ਪਰਿਵਾਰ ਨਾਲ ਹੋਮਲੈਂਡ ਹਾਈਟਸ ਸੁਸਾਇਟੀ, ਸੈਕਟਰ-70, ਮੋਹਾਲੀ ਵਿਖੇ ਰਹਿੰਦਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੋਹਾਲੀ ‘ਚ ਜਾਨੀ ਦੀ ਕਾਰ ਹਾਦਸਾਗ੍ਰਸਤ ਹੋਈ ਸੀ। ਵਿਚਕਾਰ ਸੜਕ ’ਤੇ ਜਾਨੀ ਦੀ ਫਾਰਚੂਨਰ ਕਾਰ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਜਾਨੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਹਾਦਸੇ ਸਮੇਂ ਜਾਨੀ ਤੋਂ ਇਲਾਵਾ ਉਸ ਦੇ ਦੋ ਦੋਸਤ ਵੀ ਕਾਰ ਵਿੱਚ ਸਵਾਰ ਸਨ। ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਜਾਨੀ ਨੇ ‘ਬੜਾ ਪਛਤਾਓਗੇ’ ਅਤੇ ‘ਮੇਰਾ ਯਾਰ ਹਸ ਰਹਾ ਹੈ ਬਾਰਿਸ਼ ਕੀ ਜਾਏ’ ਵਰਗੇ ਸੁਪਰਹਿੱਟ ਪੰਜਾਬੀ ਗੀਤ ਲਿਖੇ ਹਨ।

Leave a Reply

Your email address will not be published.