ਨਵੀਂ ਦਿੱਲੀ : ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ ਹੈ।

ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ- pnbindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। PNB ਮੈਨੇਜਰ (ਰਿਸਕ) ਦੀਆਂ 40 ਅਸਾਮੀਆਂ, ਮੈਨੇਜਰ (ਕ੍ਰੈਡਿਟ) ਦੀਆਂ 100 ਅਸਾਮੀਆਂ, ਸੀਨੀਅਰ ਮੈਨੇਜਰ ਦੀਆਂ 5 ਅਸਾਮੀਆਂ ‘ਤੇ ਭਰਤੀ ਕਰੇਗਾ। ਇਨ੍ਹਾਂ ਦੇ ਅਹਿਮ ਵੇਰਵੇ ਹੇਠਾਂ ਦਿੱਤੇ ਮੁਤਾਬਕ ਹਨ-
- ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ: ਮਈ 07, 2022
- ਆਨਲਾਈਨ ਪ੍ਰੀਖਿਆ ਦੀ ਮਿਤੀ : 12 ਜੂਨ, 2022
ਯੋਗਤਾ
- ਵਿੱਦਿਅਕ ਯੋਗਤਾ : ਵੱਖ-ਵੱਖ ਅਸਾਮੀਆਂ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਵੱਖਰੀਆਂ ਹਨ, ਵੱਖ-ਵੱਖ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਇਸ ਲਈ ਵੈੱਬਸਾਈਟ ‘ਤੇ ਵਿਸਥਾਰਤ ਨੋਟੀਫਿਕੇਸ਼ਨ ਵੇਖ ਸਕਦੇ ਹਨ।
ਉਮਰ ਸੀਮਾ
- ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ 01.01.2022 ਤੱਕ ਘੱਟੋ-ਘੱਟ ਉਮਰ ਹੱਦ 25 ਸਾਲ, ਜਦਕਿ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
- SC, ST ਅਤੇ PWD ਲਈ : 50/- ਰੁਪਏ ਪ੍ਰਤੀ ਉਮੀਦਵਾਰ (ਸਿਰਫ ਸੂਚਨਾ ਖਰਚੇ) + GST
- ਹੋਰ ਸਾਰੇ ਉਮੀਦਵਾਰ : 850/- ਰੁਪਏ ਪ੍ਰਤੀ ਉਮੀਦਵਾਰ + GST
ਚੋਣ ਪ੍ਰਕਿਰਿਆ
- ਉਮੀਦਵਾਰਾਂ ਦੀ ਚੋਣ ਇੱਕ ਆਨਲਾਈਨ ਟੈਸਟ ਅਤੇ ਇੱਕ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
You may also like
-
ਪੰਜਾਬ ‘ਚ 26,454 ਅਸਾਮੀਆਂ ਲਈ ਭਰਤੀ ਮੁਹਿੰਮ ਬਾਰੇ ਅਹਿਮ ਫੈਸਲਾ, 50 ਫੀਸਦ ਤੋਂ ਘੱਟ ਨੰਬਰ ਵਾਲਾ ਨਹੀਂ ਹੋਵੇਗਾ Eligible ,ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ,
-
ਸ੍ਰੀ ਅਕਾਲ ਤਖ਼ਤ ਸਾਹਿਬ ਦੇ Jathedar Giani Harpreet Singh ਦਾ ਵੱਡਾ ਬਿਆਨ, ਕਿਹਾ-“ਹਰ ਸਿੱਖ ਆਪਣੇ ਕੋਲ ਰੱਖੇ ਲਾਇਸੈਂਸੀ ਹਥਿਆਰ”
-
ਜੇਲ੍ਹ ‘ਚੋਂ ਬਾਹਰ ਆਏ ਨਵਜੋਤ ਸਿੱਧੂ ! ਪਟਿਆਲਾ ਦੇ ਸਰਕਾਰੀ ਹਸਪਤਾਲ ਮੈਡੀਕਲ ਚੈੱਕਅਪ ਲਈ ਗਏ|
-
VIP Treatment in Jail: Navjot Singh Sidhu ਦੇ ਜੇਲ੍ਹ ਜਾਣ ‘ਤੇ ਪੰਜਾਬ ਸਰਕਾਰ ਦੀ ਪਹਿਲੀ ਪ੍ਰਤੀਕਿਰਿਆ, ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ- ਨਹੀਂ ਮਿਲੇਗਾ ਵੀਆਈਪੀ ਟ੍ਰੀਟਮੈਂਟ|
-
ਪੰਜਾਬ ਸਰਕਾਰ ਦਾ ਵੱਡਾ ਫੈਸਲਾ, 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ |