ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਦਾਦਰੀ-2 ਅਤੇ ਝੱਜਰ ਪਾਵਰ ਪਲਾਂਟ ਮੁੱਖ ਤੌਰ ‘ਤੇ ਦਿੱਲੀ ਵਿੱਚ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੇ ਗਏ ਸੀ। ਪਰ ਇਨ੍ਹਾਂ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਬਹੁਤ ਘੱਟ ਭੰਡਾਰ ਬਚਿਆ ਹੈ।
Delhi Coal shortage: ਦਿੱਲੀ ਵਿੱਚ ਕੋਲੇ ਦੀ ਕਮੀ (Delhi Coal Shortage) ਦੇ ਡੂੰਘੇ ਹੁੰਦੇ ਸੰਕਟ ਦੇ ਵਿਚਕਾਰ ਦਿੱਲੀ ਸਰਕਾਰ (Delhi Government) ਨੇ ਚਿੰਤਾ ਜ਼ਾਹਰ ਕੀਤੀ ਹੈ। ਇਸ ਸਬੰਧੀ ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ (Satyendra Jain) ਨੇ ਵੀਰਵਾਰ ਨੂੰ ਦਿੱਲੀ ਸਕੱਤਰੇਤ ਵਿੱਚ ਹੰਗਾਮੀ ਮੀਟਿੰਗ ਕੀਤੀ। ਨਾਲ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਰਾਜਧਾਨੀ ਦਿੱਲੀ ਨੂੰ ਬਿਜਲੀ ਸਪਲਾਈ (Power Supply) ਕਰਨ ਵਾਲੇ ਪਾਵਰ ਪਲਾਂਟਾਂ ਲਈ ਲੋੜੀਂਦਾ ਕੋਲਾ ਮੁਹੱਈਆ ਕਰਵਾਉਣ ਲਈ ਕੇਂਦਰ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਹੈ। ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਇਸ ਸਮੇਂ ਬਿਜਲੀ ਸਪਲਾਈ ਕਰਨ ਵਾਲੇ ਵੱਖ-ਵੱਖ ਥਰਮਲ ਸਟੇਸ਼ਨਾਂ (thermal stations) ਵਿੱਚ ਕੋਲੇ ਦੀ ਭਾਰੀ ਕਮੀ ਹੈ।
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਦੇ ਦਾਦਰੀ-2 ਅਤੇ ਝੱਜਰ (ਅਰਾਵਲੀ) ਪਾਵਰ ਪਲਾਂਟ ਮੁੱਖ ਤੌਰ ‘ਤੇ ਦਿੱਲੀ ਵਿੱਚ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੇ ਗਏ ਸੀ। ਪਰ ਇਨ੍ਹਾਂ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਬਹੁਤ ਘੱਟ ਭੰਡਾਰ ਬਚਿਆ ਹੈ।
ਦਿੱਲੀ ਮੈਟਰੋ ਅਤੇ ਹਸਪਤਾਲਾਂ ਵਿੱਚ ਬਿਜਲੀ ਸਪਲਾਈ ਵਿੱਚ ਹੋ ਸਕਦੀ ਹੈ ਕਿਲੱਤ
ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਦਿੱਲੀ ਮੈਟਰੋ ਅਤੇ ਹਸਪਤਾਲਾਂ ਵਿੱਚ 24 ਘੰਟੇ ਬਿਜਲੀ ਸਪਲਾਈ ਵਿੱਚ ਸਮੱਸਿਆ ਆ ਸਕਦੀ ਹੈ। ਦਿੱਲੀ ਵਿੱਚ ਦਾਦਰੀ-2, ਉਂਚਾਹਰ, ਕਹਲਗਾਓਂ, ਫਰੱਕਾ ਅਤੇ ਝੱਜਰ ਪਾਵਰ ਪਲਾਂਟਾਂ ਤੋਂ ਰੋਜ਼ਾਨਾ 1751 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਦਿੱਲੀ ਨੂੰ ਦਾਦਰੀ-2 ਪਾਵਰ ਸਟੇਸ਼ਨ ਤੋਂ ਸਭ ਤੋਂ ਵੱਧ 728 ਮੈਗਾਵਾਟ ਦੀ ਸਪਲਾਈ ਮਿਲਦੀ ਹੈ, ਜਦੋਂ ਕਿ ਉਂਚਾਹਰ ਪਾਵਰ ਸਟੇਸ਼ਨ ਤੋਂ 100 ਮੈਗਾਵਾਟ ਦੀ ਸਪਲਾਈ ਕੀਤੀ ਜਾਂਦੀ ਹੈ। ਅਜਿਹੇ ‘ਚ ਇਨ੍ਹਾਂ ਦੋਵਾਂ ਪਾਵਰ ਸਟੇਸ਼ਨਾਂ ਤੋਂ ਬਿਜਲੀ ਸਪਲਾਈ ‘ਚ ਰੁਕਾਵਟ ਆਉਣ ਕਾਰਨ ਦਿੱਲੀ ਮੈਟਰੋ ਅਤੇ ਹਸਪਤਾਲ ਸਮੇਤ ਕਈ ਜ਼ਰੂਰੀ ਅਦਾਰਿਆਂ ਨੂੰ 24 ਘੰਟੇ ਬਿਜਲੀ ਸਪਲਾਈ ‘ਚ ਦਿੱਕਤ ਆ ਸਕਦੀ ਹੈ।
ਪਾਵਰ ਪਲਾਂਟ ਦਾ ਨਾਂਅ ਅਤੇ ਇਸ ਵਿੱਚ ਕਿੰਨੇ ਦਿਨਾਂ ਦਾ ਬਚਿਆ ਹੈ ਕੋਲੇ ਦਾ ਸਟਾਕ-
- ਦਾਦਰੀ-2 ਵਿੱਚ ਇੱਕ ਦਿਨ ਦਾ ਸਟਾਕ ਬਚਿਆ
- ਅਣਚਾਹਰ ਕੋਲ 2 ਦਿਨਾਂ ਦਾ ਸਟਾਕ ਬਾਕੀ
- ਕਾਹਲਗਾਂਵ ਵਿੱਚ ਸਾਢੇ ਤਿੰਨ ਦਿਨਾਂ ਦਾ ਸਟਾਕ ਬਚਿਆ
- ਫਰੱਕਾ ਕੋਲ 5 ਦਿਨਾਂ ਦਾ ਸਟਾਕ ਬਾਕੀ
- ਝੱਜਰ (ਅਰਾਵਲੀ) ਵਿੱਚ 7-8 ਦਿਨਾਂ ਦਾ ਸਟਾਕ ਬਾਕੀ
ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ
ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਰਾਜਧਾਨੀ ਦੇ ਕੁਝ ਇਲਾਕਿਆਂ ‘ਚ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਦਿੱਲੀ ਵਿੱਚ 25 ਤੋਂ 30 ਫੀਸਦੀ ਬਿਜਲੀ ਦੀ ਮੰਗ ਇਨ੍ਹਾਂ ਪਾਵਰ ਸਟੇਸ਼ਨਾਂ ਰਾਹੀਂ ਪੂਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕੋਲੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਪਾਵਰ ਸਟੇਸ਼ਨ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਲੈਕਆਊਟ ਤੋਂ ਬਚਣ ਅਤੇ DMRC, ਹਸਪਤਾਲਾਂ ਅਤੇ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੇ ‘ਚ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਾਵਰ ਪਲਾਂਟਾਂ ‘ਚ ਕੋਲੇ ਦਾ ਸਹੀ ਪ੍ਰਬੰਧ ਕਰਨ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਤਾਂ ਜੋ ਕੇਂਦਰ ਸਰਕਾਰ ਕੋਲੇ ਦੀ ਲੋੜੀਂਦੀ ਸਪਲਾਈ ਦਾ ਪ੍ਰਬੰਧ ਕਰੇ ਅਤੇ ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।
You may also like
-
PM ਮੋਦੀ 24 ਅਗਸਤ ਨੂੰ ਪੰਜਾਬ ਆਉਣਗੇ , ‘ਆਪ’ ਸਰਕਾਰ ‘ਚ ਪਹਿਲਾ ਦੌਰਾ
-
ਭਾਰਤ ਬਾਇਓਟੈਕ ਦਾ ਤੀਜਾ ਟ੍ਰਾਇਲ ਵੀ ਸਫ਼ਲ ਹੁਣ ਨੱਕ ਰਾਹੀਂ ਦਿੱਤੀ ਜਾਏਗੀ ਕੋਰੋਨਾ ਦੀ ਬੂਸਟਰ ਖੁਰਾਕ
-
PM Narendra Modi Lal Qila Speech in Independence Day: ਅੱਜ ਲਾਲ ਕਿਲ੍ਹੇ ‘ਤੇ ਭਾਸ਼ਣ ਦੌਰਾਨ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ, ਪੜ੍ਹੋ 10 ਵੱਡੀਆਂ ਗੱਲਾਂ
-
Encouraged to Vaccinate: ਬੂਸਟਰ ਡੋਜ਼ ਲੈਣ ਵਾਲਿਆਂ ਲਈ ਪੇਸ਼ ਕੀਤੀ ਵਿਸ਼ੇਸ਼ ਪੇਸ਼ਕਸ਼ PM ਮੋਦੀ ਨੂੰ ਪਸੰਦ ਆਇਆ ‘ਛੋਲੇ ਭਟੂਰੇ ਵਾਲੇ’ ਦਾ ਫੰਡਾ,
-
ਮਨ ਕੀ ਬਾਤ ‘ਚ ਬੋਲੇ PM ਮੋਦੀ ‘ਨੇ ਕੀਤੀ ਅਪੀਲ, 15 ਅਗਸਤ ਤੱਕ ਆਪਣੇ ਸੋਸ਼ਲ ਮੀਡੀਆ ਡੀਪੀ ‘ਤੇ ਲਗਾਓ ਤਿਰੰਗਾ ‘ ‘ਅਜ਼ਾਦੀ ਦੇ 75 ਸਾਲ ਹੋ ਰਹੇ ਪੂਰੇ ,