
Cinnamon water health benefits tips: ਦਾਲਚੀਨੀ ਭੋਜਨ ਦਾ ਸੁਆਦ ਵਧਾਉਂਦੀ ਹੈ ਅਤੇ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦੀ ਹੈ। ਇਸ ਨੂੰ ਭੋਜਨ ‘ਚ ਮਿਲਾਉਣ ਦੇ ਨਾਲ ਇਸ ਦਾ ਪਾਣੀ ਬਣਾ ਕੇ ਵੀ ਪੀ ਸਕਦੇ ਹੋ। ਦਾਲਚੀਨੀ ‘ਚ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਆਦਿ ਗੁਣ ਹੁੰਦੇ ਹਨ। ਸਿਹਤ ਮਾਹਿਰਾਂ ਮੁਤਾਬਕ ਇਸ ਦੇ ਪਾਣੀ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਦਾਲਚੀਨੀ ਦਾ ਪਾਣੀ ਬਣਾਉਣ ਅਤੇ ਪੀਣ ਦੇ ਫਾਇਦੇ।
ਇਸ ਤਰ੍ਹਾਂ ਤਿਆਰ ਕਰੋ ਦਾਲਚੀਨੀ ਦਾ ਪਾਣੀ
- ਇਸਦੇ ਲਈ ਇੱਕ ਪੈਨ ‘ਚ ਪਾਣੀ ਉਬਾਲੋ।
- ਇੱਕ ਉਬਾਲ ਆਉਣ ‘ਤੇ ਇਸ ‘ਚ 1 ਚਮਚ ਦਾਲਚੀਨੀ ਪਾਊਡਰ ਮਿਲਾਓ।
- ਪਾਣੀ ਦਾ ਰੰਗ ਬਦਲਣ ਅਤੇ ਅੱਧਾ ਹੋਣ ‘ਤੇ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਕਰ ਲਓ।
- ਹੁਣ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਸਵੇਰੇ ਪੀਓ।
ਆਓ ਜਾਣਦੇ ਹਾਂ ਇਸ ਨੂੰ ਪੀਣ ਦੇ ਫਾਇਦੇ

ਸ਼ੂਗਰ ਨੂੰ ਰੱਖੇ ਕੰਟਰੋਲ: ਦਾਲਚੀਨੀ ਦਾ ਪਾਣੀ ਪੀਣ ਨਾਲ ਸਰੀਰ ‘ਚ ਇੰਨਸੁਲਿਨ ਲੈਵਲ ਘੱਟ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰ ਸਕਦੇ ਹਨ।
ਇਮਿਊਨਿਟੀ ਵਧਾਏ: ਦਾਲਚੀਨੀ ‘ਚ ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਦੇ ਪਾਣੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਸਰਦੀ, ਖ਼ੰਘ, ਜ਼ੁਕਾਮ, ਬੁਖਾਰ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਭਾਰ ਘਟਾਏ: ਦਾਲਚੀਨੀ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਤਿਆਰ ਪਾਣੀ ਪੀਣ ਨਾਲ ਮੈਟਾਬੌਲਿਕ ਰੇਟ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਭੁੱਖ ਘੱਟ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਤੁਸੀਂ ਭਾਰ ਨੂੰ ਕੰਟਰੋਲ ਕਰਨ ਲਈ ਇਸ ਹੈਲਦੀ ਡਰਿੰਕ ਦਾ ਸੇਵਨ ਕਰ ਸਕਦੇ ਹੋ।
ਦਰਦ ਦੂਰ ਕਰਨ ‘ਚ ਮਦਦਗਾਰ: ਹੈਲਥ ਐਕਸਪਰਟ ਅਨੁਸਾਰ ਦਾਲਚੀਨੀ ਦਾ ਪਾਣੀ ਗਠੀਏ ਦੇ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ‘ਚ ਦਰਦ, ਸੋਜ ਆਦਿ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਹਫ਼ਤੇ ‘ਚ 2-3 ਵਾਰ ਦਾਲਚੀਨੀ ਦਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪੇਟ ਦੀ ਸਮੱਸਿਆ ਰਹੇਗੀ ਦੂਰ: ਦਾਲਚੀਨੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਬੂਸਟ ਹੁੰਦਾ ਹੈ। ਇਸ ਨਾਲ ਕਬਜ਼, ਬਲੋਟਿੰਗ, ਬਦਹਜ਼ਮੀ, ਪੇਟ ਦਰਦ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਦਾਲਚੀਨੀ ਦੀ ਤਾਸੀਰ ਸੁਆਦ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਸੀਮਤ ਮਾਤਰਾ ‘ਚ ਹੀ ਕਰੋ। ਇਸ ਤੋਂ ਇਲਾਵਾ ਇਸ ਨੂੰ ਡਾਈਟ ‘ਚ ਸ਼ਾਮਲ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਲੈਣਾ ਨਾ ਭੁੱਲੋ।
You may also like
-
Punjabi Dental Society Seminars
-
Natural Antibiotics Home Remedies: ਦਵਾਈ ਨਹੀਂ, ਇੰਫੈਕਸ਼ਨ ਨੂੰ ਦੂਰ ਕਰਨਗੀਆਂ ਰਸੋਈ ‘ਚ ਮੌਜੂਦ ਇਹ 5 ਚੀਜ਼ਾਂ
-
Original 2 minutes milky skin facial Benefits: ਹੀਰੇ ਵਾਂਗ ਚਮਕਦਾਰ ਸਕਿਨ ਪਾਉਣ ਲਈ ਕਰੋ ਦੁੱਧ ਵਾਲਾ ਫੇਸ਼ੀਅਲ
-
ਜਾਣੋ ਐਕਸਪਰਟ ਦੀ ਰਾਏ Horror Movies ਦੇਖਣ ਨਾਲ ਘੱਟ ਹੁੰਦਾ ਹੈ ਵਜ਼ਨ ?
-
Good News :ਮੁੰਬਈ ਦੀ ‘ਗਲੇਨਮਾਰਕ ਕੰਪਨੀ’ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨੇਜ਼ਲ ਸਪਰੇਅ ਲਾਂਚ ਕੀਤੀ 2 ਮਿੰਟ ‘ਚ ਕੋਰੋਨਾ ਦਾ ਖ਼ਾਤਮਾ |