Home Blog Page 136

ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ , ਨਿਵੇਸ਼ਕਾਂ ‘ਚ ਮੱਚੀ ਹਾਹਾਕਾਰ |

0
stock market 2022

Stock Market: ਸਟਾਕ ਮਾਰਕੀਟ ‘ਚ ਜ਼ਬਰਦਸਤ ਗਿਰਾਵਟ ਦੇ ਸੰਕੇਤ ਪ੍ਰੀ-ਓਪਨਿੰਗ ‘ਚ ਹੀ ਮਿਲੇ। ਇਸ ਦੀ ਬੇਹੱਦ ਖਰਾਬ ਸ਼ੁਰੂਆਤ ਨੇ ਨਿਵੇਸ਼ਕਾਂ ਦੀ ਘਬਰਾਹਟ ਵਧਾ ਦਿੱਤੀ। ਸੈਂਸੈਕਸ 1200 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ

Stock Market: ਗਲੋਬਲ ਸੰਕੇਤਾਂ ਦੀ ਕਮਜ਼ੋਰੀ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸੈਂਸੈਕਸ 1200 ਤੋਂ ਵੱਧ ਅੰਕ ਡਿੱਗ ਕੇ ਖੁੱਲ੍ਹਿਆ ਹੈ ਤੇ ਨਿਫਟੀ ਸ਼ੁਰੂਆਤੀ ਮਿੰਟਾਂ ਵਿੱਚ ਹੀ 17 ਹਜ਼ਾਰ ਤੋਂ ਹੇਠਾਂ ਖਿਸਕ ਗਿਆ। ਏਬੀਜੀ ਸ਼ਿਪਯਾਰਡ ਵੱਲੋਂ 28 ਬੈਂਕਾਂ ਨਾਲ 22842 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਨੇ ਬੈਂਕਿੰਗ ਸਟਾਕਾਂ ਨੂੰ ਝਟਕਾ ਦਿੱਤਾ ਹੈ। ਇਹ ਘੁਟਾਲਾ ਬੈਂਕਿੰਗ ਸਟਾਕਾਂ ‘ਤੇ ਜ਼ਬਰਦਸਤ ਨਕਾਰਾਤਮਕ ਪ੍ਰਭਾਵ ਦਿਖਾ ਰਿਹਾ ਹੈ।

ਸਟਾਕ ਮਾਰਕੀਟ ‘ਚ ਜ਼ਬਰਦਸਤ ਗਿਰਾਵਟ ਦੇ ਸੰਕੇਤ ਪ੍ਰੀ-ਓਪਨਿੰਗ ‘ਚ ਹੀ ਮਿਲੇ। ਇਸ ਦੀ ਬੇਹੱਦ ਖਰਾਬ ਸ਼ੁਰੂਆਤ ਨੇ ਨਿਵੇਸ਼ਕਾਂ ਦੀ ਘਬਰਾਹਟ ਵਧਾ ਦਿੱਤੀ। ਸੈਂਸੈਕਸ 1200 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ ਤੇ ਨਿਫਟੀ ਨੇ ਸ਼ੁਰੂਆਤ ਵਿੱਚ ਹੀ 340 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਕਾਰੋਬਾਰੀ ਹਫਤੇ ‘ਚ ਸ਼ੇਅਰ ਬਾਜ਼ਾਰ 58,152 ਦੇ ਪੱਧਰ ‘ਤੇ ਬੰਦ ਹੋਇਆ ਸੀ। 

ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਹੀ ਗਿਰਾਵਟ ਵਧੀ
ਨਿਫਟੀ ‘ਚ ਢਾਈ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਬਾਜ਼ਾਰ ਖੁੱਲ੍ਹਣ ਦੇ 15 ਮਿੰਟਾਂ ‘ਚ ਹੀ 400 ਅੰਕ ਟੁੱਟਣ ਦੇ ਨੇੜੇ ਆ ਗਿਆ ਹੈ। ਨਿਫਟੀ ਫਿਲਹਾਲ 16983 ਦੇ ਪੱਧਰ ‘ਤੇ ਨਜ਼ਰ ਆ ਰਿਹਾ ਹੈ ਤੇ ਇਹ 391.70 ਅੰਕ ਫਿਸਲ ਗਿਆ ਹੈ।

ਪ੍ਰੀ-ਓਪਨਿੰਗ ਵਿੱਚ ਮਾਰਕੀਟ
ਪ੍ਰੀ-ਓਪਨਿੰਗ ‘ਚ ਬਾਜ਼ਾਰ ਦੀ ਹਾਲਤ ਬਹੁਤ ਖਰਾਬ ਹੈ। ਸੈਂਸੈਕਸ ‘ਚ 1432 ਅੰਕਾਂ ਦੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ 56720 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 1.72 ਫੀਸਦੀ ਜਾਂ 298.60 ਅੰਕ ਦੀ ਗਿਰਾਵਟ ਨਾਲ 17076 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।

Happy Valentine’s Day 2022: 14 ਫ਼ਰਵਰੀ ਨੂੰ ਕਿਉਂ ਮਨਾਇਆ ਜਾਂਦਾ ‘ਵੈਲੇਂਟਾਈਨ ਡੇਅ’…?

0
Happy Valentine’s Day 2022

ਇਸ ਸਬੰਧੀ ਪ੍ਰਚੱਲਿਤ ਇੱਕ ਕਹਾਣੀ ਅਨੁਸਾਰ ਤੀਜੀ ਸਦੀ ਈ. ਵਿੱਚ ਰੋਮ ਦੇ ਇੱਕ ਜ਼ਾਲਮ ਬਾਦਸ਼ਾਹ ਕਲੌਡੀਅਸ ਦੂਜੇ ਨੇ ਪਿਆਰ ਕਰਨ ਵਾਲਿਆਂ ਉੱਤੇ ਅਥਾਹ ਜ਼ੁਲਮ ਢਾਹੇ ਸਨ। ਉਸ ਨੂੰ ਲੱਗਦਾ ਸੀ ਕਿ ਪਿਆਰ ਤੇ ਵਿਆਹ ਨਾਲ ਮਰਦਾਂ ਦੀ ਅਕਲ ਤੇ ਤਾਕਤ ਦੋਵੇਂ ਨਸ਼ਟ ਹੋ ਜਾਂਦੀਆਂ ਹਨ।

 ਅੱਜ 14 ਫ਼ਰਵਰੀ ਹੈ ਤੇ ਅੱਜ ਦੇ ਦਿਨ ਨੂੰ ਪੂਰੀ ਦੁਨੀਆ ਵਿੱਚ ‘ਵੈਲੇਂਟਾਈਨ ਡੇਅ’ ਵਜੋਂ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪ੍ਰੇਮੀ ਜੋੜੇ ਸਾਰਾ ਸਾਲ ਇਸ ਦਿਨ ਦੀ ਉਡੀਕ ਕਰਦੇ ਹਨ ਤੇ ਫਿਰ ਜਦੋਂ ਇਹ ਦਿਨ ਆਉਂਦਾ ਹੈ, ਤਾਂ ਇਸ ਨੂੰ ਖ਼ਾਸ ਅੰਦਾਜ਼ ਨਾਲ ਆਪਣੇ ‘ਸਪੈਸ਼ਲ ਵਨ’ ਨਾਲ ਸੈਲੀਬ੍ਰੇਟ ਕਰਦੇ ਹਨ। ਇਸ ਦਿਨ ਕੁਝ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਕੁਝ ਆਪਣੇ ਪਾਰਟਨਰ ਨਾਲ ਸਾਰਾ ਦਿਨ ਖ਼ਾਸ ਅੰਦਾਜ਼ ਵਿੱਚ ਬਿਤਾਉਂਦੇ ਹਨ। ਆਓ ਜਾਣੀਏ ਕਿ 14 ਫ਼ਰਵਰੀ ਨੂੰ ‘ਵੈਲੇਂਟਾਈਨ ਡੇਅ’ ਕਿਉਂ ਮਨਾਇਆ ਜਾਂਦਾ ਹੈ?

ਇਸ ਸਬੰਧੀ ਪ੍ਰਚੱਲਿਤ ਇੱਕ ਕਹਾਣੀ ਅਨੁਸਾਰ ਤੀਜੀ ਸਦੀ ਈ. ਵਿੱਚ ਰੋਮ ਦੇ ਇੱਕ ਜ਼ਾਲਮ ਬਾਦਸ਼ਾਹ ਕਲੌਡੀਅਸ ਦੂਜੇ ਨੇ ਪਿਆਰ ਕਰਨ ਵਾਲਿਆਂ ਉੱਤੇ ਅਥਾਹ ਜ਼ੁਲਮ ਢਾਹੇ ਸਨ। ਉਸ ਨੂੰ ਲੱਗਦਾ ਸੀ ਕਿ ਪਿਆਰ ਤੇ ਵਿਆਹ ਨਾਲ ਮਰਦਾਂ ਦੀ ਅਕਲ ਤੇ ਤਾਕਤ ਦੋਵੇਂ ਨਸ਼ਟ ਹੋ ਜਾਂਦੀਆਂ ਹਨ। ਇਸੇ ਲਈ ਉਸ ਦੇ ਰਾਜ ਵਿੱਚ ਕੋਈ ਫ਼ੌਜੀ ਤੇ ਅਧਿਕਾਰੀ ਵਿਆਹ ਨਹੀਂ ਕਰ ਸਕਦਾ ਸੀ।
ਪਰ ਪਾਦਰੀ ਵੈਲੇਂਟਾਈਨ ਨੇ ਬਾਦਸ਼ਾਹ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਈ ਅਧਿਕਾਰੀਆਂ ਤੇ ਫ਼ੌਜੀਆਂ ਦੇ ਵਿਆਹ ਕਰਵਾਏ। ਇਸ ਤੋਂ ਬਾਦਸ਼ਾਹ ਉਸ ਸੰਤਨੁਮਾ ਪਾਦਰੀ ਤੋਂ ਨਾਰਾਜ਼ ਹੋ ਗਿਆ ਤੇ ਉਨ੍ਹਾਂ ਨੂੰ ਜੇਲ੍ਹੀਂ ਡੱਕ ਦਿੱਤਾ।

14 ਫ਼ਰਵਰੀ, 270 ਨੂੰ ਪਾਦਰੀ ਵੈਲੇਂਟਾਈਨ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਪ੍ਰੇਮ ਲਈ ਕੁਰਬਾਨੀ ਦੇਣ ਵਾਲੇ ਇਸੇ ਸੰਤ ਦੀ ਯਾਦ ਵਿੱਚ ਹਰ ਸਾਲ 14 ਫ਼ਰਵਰੀ ਨੂੰ ‘ਵੈਲੇਂਟਾਈਨ ਡੇਅ’ ਮਨਾਉਣ ਦੀ ਰੀਤ ਸ਼ੁਰੂ ਹੋਈ।

ਪਿਛਲੇ ਕੁਝ ਸਾਲਾਂ ਦੌਰਾਨ ਸੋਸ਼ਲ ਮੀਡੀਆ ਤੇ ਸੰਚਾਰ ਦੇ ਹੋਰ ਸਾਧਨ ਮਜ਼ਬੂਤ ਹੋਣ ਕਾਰਨ ਇਸ ਦਿਹਾੜੇ ਦੀ ਹਰਮਨਪਿਆਰਤਾ ਵਿੱਚ ਚੋਖਾ ਵਾਧਾ ਹੋਇਆ ਹੈ ਤੇ ਇਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵਧੀ ਹੈ।

ਪ੍ਰਕਾਸ਼ ਸਿੰਘ ਬਾਦਲ: ਵਾਅਦੇ ਪੂਰੇ ਨਾ ਕਰਨ ਵਾਲੀ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਬਣੇ ਕਾਨੂੰਨ|

0

ਵਿਧਾਨ ਸਭਾ ਚੋਣਾਂ ਨੂੰ ਸਿਰਫ 7 ਦਿਨਾਂ ਦਾ ਹੀ ਸਮਾਂ ਬਚਿਆ ਹੈ। ਉਮੀਦਵਾਰਾਂ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਰੈਲੀਆਂ, ਰੋਡ ਸ਼ੋਅ ਕੀਤੇ ਜਾ ਰਹੇ ਹਨ। ਲੰਬੀ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਪਿੰਡ ਪੰਜਾਵਾ, ਸਿੱਖਵਾਲਾ ਤੇ ਫਤੂਹੀਖੇੜਾ ਵਿੱਚ ਚੋਣ ਜਲਸੇ ਕੀਤੇ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਾਅਦੇ ਪੂਰੀ ਨਾ ਕਰਨ ਵਾਲੀ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਕਾਨੂੰਨ ਬਣਨਾ ਚਾਹੀਦਾ ਹੈ।

ਸ. ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਨਸ਼ਿਆਂ ਤੇ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13-02-2022

0

ਤਿਲੰਗ ਮਹਲਾ ੪ ॥

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥ ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥ ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥ ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥ ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥ ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥ ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥ ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥ ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥ ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥ ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥ ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ । ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ।੧। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ।ਰਹਾਉ। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ । ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ । ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ।੨। ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ ।੩। ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ । ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ।੪। ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ । ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ।੫। ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ । (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ।੬। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ । ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ।੭। ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ । ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ।੮। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ । ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ । ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ।੯। ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ । ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ।੧੦। ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ । ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ।੧੧। ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼ । ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ।੧੨। ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ), ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ।੧੩। ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ।੧੪। ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ । ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ।੧੫। ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ । ਗੁਰੂ ਤੁੱ੍ਰਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ । ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ।੧੬। ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ । ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ।੧੭। ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ । ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ।੧੮। ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ । ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ? ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ।੧੯। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ । ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ।੨੦। ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ । ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ । ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ।੨੧। ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ । ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ।੨੨।੨।

Delhi to London Bus: 46 ਸਾਲਾਂ ਮਗਰੋਂ ਦਿੱਲੀ ਤੋਂ ਲੰਡਨ ਲਈ ਸ਼ੁਰੂ ਹੋਣ ਜਾ ਰਹੀ ਹੈ ਬੱਸ ਸੇਵਾ, ਤੇ 18 ਦੇਸ਼ਾਂ ਦੀ ਸੈਰ ,15 ਲੱਖ ਦੀ ਟਿਕਟ ‘

0
Delhi to london bus

ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਲਗਜ਼ਰੀ ਬੱਸ ਵਿਚ ਜਲਦ ਹੀ ਤੁਸੀਂ ਦਿੱਲੀ ਤੋਂ ਲੰਦਨ ਤੱਕ ਦਾ ਸਫਰ ਕਰ ਸਕੋਗੇ। ਭਾਰਤ-ਮਿਆਂਮਾਰ ਸਰਹੱਦ ‘ਤੇ ਆਵਾਜਾਈ ਸਾਧਾਰਨ ਹੋਣ ਨਾਲ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ ਸਾਲ ਸਤੰਬਰ ਵਿਚ ਪਹਿਲੀ ਬੱਸ ਆਪਣੀ ਪਹਿਲੀ ਮੰਜ਼ਿਲ ਲਈ ਰਵਾਨਾ ਹੋ ਜਾਵੇਗੀ। ਇਸ ਦੇ ਸੰਭਵ ਹੋਣ ਨਾਲ 46 ਸਾਲ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਲੋਕਾਂ ਨੂੰ ਦਿੱਲੀ ਤੋਂ ਲੰਦਨ ਲਈ ਬੱਸ ਸੇਵਾ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਇਸ ਦੇ ਲਗਭਗ 15 ਲੱਖ ਦੇ ਪੈਕੇਜ ਵਿਚ ਸਫਰ ਦਾ ਟਿਕਟ, ਵੀਜ਼ਾ ਤੇ ਵੱਖ-ਵੱਖ ਦੇਸ਼ਾਂ ਵਿਚ ਠਹਿਰਣ ਦੀ ਸਹੂਲਤ ਸਣੇ ਸਾਰੀਆਂ ਸੇਵਾਵਾਂ ਸ਼ਾਮਲ ਹਨ।

ਇੱਕ ਬ੍ਰਿਟਿਸ਼ ਕੰਪਨੀ ਨੇ 1957 ਵਿਚ ਵਾਇਆ ਦਿੱਲੀ ਲੰਦਨ-ਕੋਲਕਾਤਾ ਵਿਚ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਕੁਝ ਸਾਲ ਬਾਅਦ ਬੱਸ ਦੇ ਦੁਰਘਟਨਾਗ੍ਰਸਤ ਹੋਣ ‘ਤੇ ਇੱਕ ਬ੍ਰਿਟਿਸ਼ ਯਾਤਰੀ ਨੇ ਡਬਲ ਡੇਕਰ ਬੱਸ ਬਣਾ ਕੇ ਦੁਬਾਰਾ ਸਿਡਨੀ-ਭਾਰਤ-ਲੰਦਨ ਵਿਚ ਬੱਸ ਸੇਵਾ ਸ਼ੁਰੂ ਕੀਤੀ ਜੋ 1976 ਤੱਕ ਚੱਲਦੀ ਰਹੀ। ਉਸ ਸਮੇਂ ਈਰਾਨ ਦੇ ਅੰਦਰੂਨੀ ਹਾਲਾਤ ਅਤੇ ਭਾਰਤ-ਪਾਕਿਸਤਾਨ ਵਿਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਬੰਦ ਕਰ ਦਿੱਤਾ ਗਿਆ।

ਇੱਕ ਵਾਰ ਫਿਰ ਭਾਰਤ ਦੀ ਇੱਕ ਨਿੱਜੀ ਕੰਪਨੀ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਜਿਸ ਵਜ੍ਹਾ ਨਾਲ ਪੁਰਾਣੀ ਬੱਸ ਸੇਵਾ ਬੰਦ ਹੋਈ ਸੀ, ਉਸ ਤੋਂ ਬਚਣ ਲਈ ਬੱਸ ਦਾ ਪੁਰਾਣਾ ਰੂਟ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜਗ੍ਹਾ ਹੁਣ ਮਿਆਂਮਾਰ, ਥਾਈਲੈਂਡ, ਚੀਨ, ਕਿਰਗੀਸਤਾਨ ਹੁੰਦੇਹੋਏ ਫਰਾਂਸ ਤੱਕ ਲੈ ਜਾਵੇਗ। ਇੰਗਲਿਸ਼ ਚੈਨਲ ਪਾਰ ਕਰਨ ਲਈ ਕਰੂਜ਼ ਦਾ ਸਹਾਰਾ ਲਿਆ ਜਾਵੇਗਾ। ਐਡਵੈਂਚਰਸ ਓਵਰਲੈਂਡ ਵੱਲੋਂ ‘ਬੱਸ ਟੂ ਲੰਦਨ’ ਦੀ ਪਹਿਲ ਤਹਿਤ 70 ਦਿਨਾਂ ਵਿਚ ਲਗਭਗ 20 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 18 ਦੇਸ਼ਾਂ ਦਾ ਵੀ ਸਫਰ ਕਰ ਸਕਦੇ ਹਨ।

ਕੰਪਨੀ ਨੇ 2017 ਤੋਂ 2019 ਵਿਚ ਛੋਟੇ ਤੇ ਲਗਜ਼ਰੀ ਵਾਹਨਾਂ ਨਾਲ ਰੂਟ ਦਾ ਟ੍ਰਾਇਲ ਵੀ ਕੀਤਾ ਹੈ। ਉਹ ਸਫਰ ਰਹੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਲਗਭਗ ਦੋ ਸਾਲ ਤੋਂ ਤਰੱਕੀ ਨਹੀਂ ਹੋ ਸਕੀ। ਹਾਲਾਤ ਸਾਧਾਰਨ ਹੋਣ ‘ਤੇ ਜਲਦ ਹੀ ਬੱਸ ਸੇਵਾ ਦੀ ਸ਼ੁਰੂਆਤ ਦੀ ਯੋਜਨਾ ਹੈ। ਫਰਾਂਸ ਤੇ ਲੰਦਨ ਵਿਚ ਫੇਰੀ ਸੇਵਾ ਜ਼ਰੀਏ ਬੱਸ ਨੂੰ ਫਰਾਂਸ ਦੇ ਕੈਲੇ ਤੋਂ ਯੂਕੇ ਦੇ ਡੋਵਰ ਤਕ ਲੈ ਜਾਇਆ ਜਾਵੇਗਾ।ਇਸ ਨੂੰ ਪਾਰ ਕਰਨ ਵਿਚ ਲਗਭਗ 2 ਘੰਟੇ ਦਾ ਸਮਾਂ ਲੱਗੇਗਾ। ਇਸ ਤੋਂ ਬਾਅਦ ਬੱਸ ਵਿਚ ਸਵਾਰ ਯਾਤਰੀ ਲੰਦਨ ਲਈ ਰਵਾਨਾ ਹੋਣਗੇ।

ਪੁਰਾਣੀ ਬੱਸ ਦੀ ਤਰ੍ਹਾਂ ਨਵੀਂ ਬੱਸ ਵਿਚ ਵੀ 20 ਸੀਟਾਂ ਹੋਣਗੀਆਂ। ਹਰ ਯਾਤਰੀ ਲਈ ਵੱਖਰਾ ਕੈਬਿਨ ਹੋਵੇਗਾ। ਇਸ ਵਿਚ ਖਾਣ-ਪੀਣ ਤੋਂ ਲੈ ਕੇ ਸੌਣ ਤੱਕ ਦੀ ਸਹੂਲਤ ਹੋਵੇਗੀ। ਇਸ ਬੱਸ ਵਿਚ ਸਫਰ ਕਰਨ ਵਾਲਿਆਂ ਲਈ ਵੀਜ਼ਾ ਸਣੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਯਾਤਰਾ ਦਾ ਮੌਕਾ ਮਿਲੇਗਾ।

ਦਿੱਲੀ ਤੋਂ ਵਾਇਆ ਕੋਲਕਾਤਾ ਬੱਸ ਮਿਆਂਮਾਰ ਪਹੁੰਚੇਗੀ।ਇਸ ਤੋਂ ਬਾਅਦ ਥਾਈਲੈਂਡ, ਲਾਓਸ, ਚੀਨ, ਕਿਗਰਿਸਤਾਨ, ਉਜ਼ੇਬਿਕਸਤਾਨ, ਕਜ਼ਾਕਿਸਤਾਨ, ਰੂਸ, ਤਲਵੀਆ, ਲਿਥੂਆਨੀਆ, ਪੋਲੈਂਡ, ਚੈੱਕ ਗਣਰਾਜ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਫਰਾਂਸ ਤੋਂ ਬਾਅਦ ਲੰਦਨ ਪਹੁੰਚੇਗੀ। ਇਸ ਤੋਂ ਪਹਿਲਾਂ 15 ਅਪ੍ਰੈਲ 1957 ਨੂੰ ਲੰਦਨ ਤੋਂ 20 ਯਾਤਰੀਆਂ ਨਾਲ ਕੋਲਕਾਤਾ ਲਈ ਬੱਸ ਰਵਾਨਾ ਹੋ ਕੇ 5 ਜੂਨ ਨੂੰ ਕੋਲਕਾਤਾ ਪੁੱਜੀ। ਇਹ ਬੱਸ 2 ਅਗਸਤ 1957 ਨੂੰ ਲੰਦਨ ਪਰਤੀ। ਭਾਰਤ ਪਹੁੰਚਣ ਤੋਂ ਪਹਿਲਾਂ ਫਰਾਂਸ, ਇਟਲੀ, ਯੂਗੋਸਲਾਵੀਆ, ਬੁਲਗਾਰੀਆ, ਤੁਰਕੀ, ਇਰਾਨ ਤੇ ਪਾਕਿਸਤਾਨ ਤੋਂ ਹੋ ਕੇ ਲੰਘੀ। ਕੁਝ ਸਮੇਂ ਬਾਅਦ ਬੱਸ ਦੁਰਘਟਨਾਗ੍ਰਸਤ ਹੋ ਗਈ। ਬਾਅਦ ਵਿਚ ਇਸ ਨੂੰ ਇੱਕ ਬ੍ਰਿਟਿਸ਼ ਯਾਤਰੀ ਐਂਡੀ ਸਟੀਵਰਟ ਨੇ ਖਰੀਦ ਲਈ। ਇਸ ਨੂੰ ਡਬਲ ਡੈਕਰ ਦਾ ਰੂਪ ਦਿੱਤਾ। 8 ਅਕਤੂਬਰ 1968 ਨੂੰ ਸਿਡਨੀ ਤੋਂ ਲੰਦਨ ਤੱਕ ਭਾਰਤ ਦੇ ਰਸਤੇ ਇਸ ਤੋਂ ਯਾਤਰਾ ਕੀਤੀ। ਬੱਸ ਨੂੰ ਲੰਦਨ ਪਹੁੰਚਣ ਵਿਚ ਲਗਭਗ 132 ਦਿਨ ਲੱਗੇ ਸਨ।

ਆਵਾਜਾਈ ਖੇਤਰ ਦੇ ਮਾਹਿਰ ਪੀਕੇ ਸਰਕਾਰ ਮੁਤਾਬਕ ਪਹਿਲਾਂ ਕੋਲਕਾਤਾ ਤੋਂ ਲੰਦਨ ਲਈ ਬੱਸ ਸੇਵਾ ਸੀ। ਦੁਬਾਰਾ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਯਾਤਰੀਆਂ ਨੂੰ ਲੰਦਨ ਸਣੇ ਕਈ ਹੋਰ ਦੇਸ਼ਾਂ ਦੀ ਸੈਰ ਦਾ ਮੌਕਾ ਮਿਲੇਗਾ। ਅਸੀਂ ਪੁਰਾਣੇ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੇ ਹਾਂ। ਕੋਵਿਡ ਦੀਆਂ ਪਾਬੰਦੀਆਂ ਕਾਰਨ ਹੁਣ ਮਿਆਂਮਾਰ ਤੇ ਚੀਨ ਦੀਆਂ ਸਰਹੱਦਾਂ ‘ਤੇ ਆਵਾਜਾਈ ਸਾਧਾਰਨ ਨਹੀਂ ਹੈ। ਇਸ ਦੇ ਖੁੱਲ੍ਹਣ ਦਾ ਇੰਤਜ਼ਾਰ ਹੈ। ਜੇਕਰ ਅਗਸਤ ਤੱਕ ਸਰਹੱਦ ‘ਤੇ ਆਵਾਜਾਈ ਸਾਧਾਰਨ ਹੁੰਦੀ ਹੈ ਤਾਂ ਸਤੰਬਰ ਤੱਕ ਬੱਸ ਸੇਵਾ ਸ਼ੁਰੂ ਹੋ ਜਾਵੇਗੀ।

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਛੱਡ ਦਿਓ ਯੂਕਰੇਨ! ਕਿਸੇ ਵੀ ਪਲ ਛਿੜ ਸਕਦੀ ਹੈ ਜੰਗ!

0
War can break out at any

ਰੂਸ ਅਤੇ ਯੂਕਰੇਨ ਵਿਚਕਾਰ ਜੰਗ ਤੋਂ ਬਚਣ ਦੇ ਯਤਨ ਅਸਫਲ ਹੁੰਦੇ ਜਾਪਦੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਲਈ ਕਿਹਾ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਕੁਝ ਵੱਡਾ ਹੋ ਸਕਦਾ ਹੈ। ਜੇਕਰ ਦੋਹਾਂ ਦੇਸ਼ਾਂ ਵਿਚਾਲੇ ਜੰਗ ਹੁੰਦੀ ਹੈ ਤਾਂ ਇਹ ਹੁਣ ਸਿਰਫ ਦੋ ਦੇਸ਼ਾਂ ਦਾ ਮੁੱਦਾ ਨਹੀਂ ਰਹੇਗਾ।

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸੀ ਹਮਲੇ ਦੇ ਵਧਦੇ ਡਰ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਬਿਡੇਨ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਛੱਡ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਬਿਡੇਨ ਨੇ ਇਹ ਅਪੀਲ ਯੂਕਰੇਨ ਵਿੱਚ ਰੂਸੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ‘ਤੇ ਹਮਲੇ ਦੀ ਸਥਿਤੀ ‘ਚ ਰੂਸ ਨੂੰ ਭਾਰੀ ਨੁਕਸਾਨ ਹੋਵੇਗਾ ਪਰ ਇਸ ਚਿਤਾਵਨੀ ਦਾ ਜ਼ਿਆਦਾ ਫਾਇਦਾ ਨਹੀਂ ਹੋਇਆ।

ਇਸ ਦੇ ਨਾਲ ਹੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ ਸੰਕਟ ਪਿਛਲੇ ਕੁਝ ਦਹਾਕਿਆਂ ਵਿੱਚ ਯੂਰਪ ਦੇ “ਸਭ ਤੋਂ ਖਤਰਨਾਕ ਪਲ” ਵਿੱਚ ਦਾਖਲ ਹੋ ਗਿਆ ਹੈ। ਬ੍ਰਿਟੇਨ ਦੇ ਚੋਟੀ ਦੇ ਡਿਪਲੋਮੈਟ ਨੇ ਆਪਣੇ ਰੂਸੀ ਹਮਰੁਤਬਾ ਨਾਲ ਵੀ ਗੱਲਬਾਤ ਕੀਤੀ, ਜਿਸ ਨੇ ਕਿਹਾ ਕਿ ਕ੍ਰੇਮਲਿਨ ਪੱਛਮੀ ਦੇਸ਼ਾਂ ਦੇ “ਲੈਕਚਰ” ਨੂੰ ਨਹੀਂ ਸੁਣੇਗਾ।

ਇਸ ਦੌਰਾਨ ਯੂਕਰੇਨ ਦੇ ਉੱਤਰ ਵਿੱਚ ਸਥਿਤ ਬੇਲਾਰੂਸ ਵਿੱਚ ਰੂਸੀ ਸੈਨਿਕਾਂ ਦੀਆਂ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ ਹਨ। ਜਦੋਂ ਕਿ ਯੂਕਰੇਨ ਦੀ ਸਰਹੱਦ ਨੇੜੇ ਇੱਕ ਲੱਖ ਤੋਂ ਵੱਧ ਰੂਸੀ ਸੈਨਿਕਾਂ ਦਾ ਇਕੱਠ ਹੈ। ਵੀਰਵਾਰ ਨੂੰ ਬ੍ਰਿਟਿਸ਼ ਰਾਇਲ ਏਅਰ ਫੋਰਸ ਦਾ ਇੱਕ ਲੜਾਕੂ ਜਹਾਜ਼ 350 ਸੈਨਿਕਾਂ ਨਾਲ ਪੋਲੈਂਡ ਵਿੱਚ ਉਤਰਿਆ। ਤੁਹਾਨੂੰ ਦੱਸ ਦੇਈਏ ਕਿ ਪੱਛਮੀ ਦੇਸ਼ ਲਗਾਤਾਰ ਰੂਸ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਾਸਕੋ ਦੇ ਰੁਖ ‘ਚ ਹੁਣ ਤੱਕ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।

WWE ਰੈਸਲਰ ‘ਦਿ ਗ੍ਰੇਟ ਖਲ ਕੌਣ ਹੈ ‘ਦਿ ਗ੍ਰੇਟ ਖਲੀ’ ਦੀ ਪਤਨੀ? ਜਾਣੋ ਉਸ ਦੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਕਿੱਸੇ 

0
The great khali

ਸਾਬਕਾ WWE ਰੈਸਲਰ ‘ਦਿ ਗ੍ਰੇਟ ਖਲੀ’ ਵੀਰਵਾਰ ਨੂੰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ‘ਦਿ ਗ੍ਰੇਟ ਖਲੀ’ ਇਕ ਅਜਿਹਾ ਪਹਿਲਵਾਨ ਹੈ, ਜਿਸ ਨੇ WWE ‘ਚ ਅੰਡਰਟੇਕਰ, ਜੌਨ ਸੀਨਾ, ਕੇਨ ਵਰਗੇ ਕਈ ਫਾਈਟਰਾਂ ਨੂੰ ਹਰਾਇਆ ਹੈ।

ਸਾਬਕਾ WWE ਰੈਸਲਰ ‘ਦਿ ਗ੍ਰੇਟ ਖਲੀ’ ਵੀਰਵਾਰ ਨੂੰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ‘ਦਿ ਗ੍ਰੇਟ ਖਲੀ’ ਇਕ ਅਜਿਹਾ ਪਹਿਲਵਾਨ ਹੈ, ਜਿਸ ਨੇ WWE ‘ਚ ਅੰਡਰਟੇਕਰ, ਜੌਨ ਸੀਨਾ, ਕੇਨ ਵਰਗੇ ਕਈ ਫਾਈਟਰਾਂ ਨੂੰ ਹਰਾਇਆ ਹੈ। ਖਲੀ ਦਾ ਅਸਲੀ ਨਾਂ ਦਲੀਪ ਸਿੰਘ ਰਾਣਾ ਹੈ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ WWE ਵਿੱਚ ਵਿਸ਼ਵ ਹੈਵੀ ਵੇਟ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਫਾਈਟਰ ਹੈ। ਖਲੀ ਬਾਰੇ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਤਾਂ ਆਓ ਜਾਣਦੇ ਹਾਂ ਖਲੀ ਦੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਕਿੱਸੇ।   

 ‘ਦਿ ਗ੍ਰੇਟ ਖਲੀ’ ਦੀ ਪਤਨੀ   ‘ਦਿ ਗ੍ਰੇਟ ਖਲੀ’ ਦੀ ਪਤਨੀ ਦਾ ਨਾਂ ਹਰਮਿੰਦਰ ਕੌਰ ਹੈ, ਜੋ ਨੂਰਮਹਿਲ ਜਲੰਧਰ ਦੀ ਰਹਿਣ ਵਾਲੀ ਹੈ। ਦੋਵਾਂ ਦਾ ਵਿਆਹ 2002 ‘ਚ ਹੋਇਆ ਸੀ। ਖਬਰਾਂ ਮੁਤਾਬਕ ਹਰਮਿੰਦਰ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦੇ ਕੱਦ ਦੇ ਫਰਕ ਦੇ ਬਾਵਜੂਦ ਖਲੀ ਅਤੇ ਉਨ੍ਹਾਂ ਦੀ ਪਤਨੀ ਦੀ ਬਾਂਡਿੰਗ ਕਾਫੀ ਚੰਗੀ ਹੈ। ਵਿਆਹ ਦੇ ਕੁਝ ਸਾਲਾਂ ਬਾਅਦ ਖਲੀ ਨੇ ਰੈਸਲਿੰਗ ‘ਚ ਕਦਮ ਰੱਖਿਆ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਜਾਣਨ ਲੱਗਾ। 

 ਵਿਆਹ ਦੇ 12 ਸਾਲ ਬਾਅਦ ਧੀ ਦਾ ਹੋਇਆ ਜਨਮ   ਦੋਵਾਂ ਦਾ ਵਿਆਹ 2002 ‘ਚ ਹੋਇਆ ਸੀ ਅਤੇ 12 ਸਾਲ ਬਾਅਦ ਫਰਵਰੀ 2014 ‘ਚ ਉਨ੍ਹਾਂ ਦੀ ਬੇਟੀ ਦਾ ਜਨਮ ਹੋਇਆ ਸੀ। ਖਲੀ ਅਤੇ ਹਰਮਿੰਦਰ ਦੀ ਬੇਟੀ ਦਾ ਨਾਂ ਅਵਲੀਨ ਰਾਣਾ ਹੈ, ਜੋ ਹੁਣ 8 ਸਾਲ ਦੀ ਹੈ। ਹਰਮਿੰਦਰ ਕੌਰ ਰਾਣਾ ਅਨੁਸਾਰ ਉਹ ਆਪਣੀ ਧੀ ਨੂੰ ਆਪਣੇ ਪਤੀ ਵਾਂਗ ਪਹਿਲਵਾਨ ਬਣਾਉਣਾ ਚਾਹੁੰਦੀ ਹੈ। ਖਲੀ ਅਕਸਰ ਇੰਸਟਾਗ੍ਰਾਮ ‘ਤੇ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਪਤਨੀ ਨੂੰ ਦਿੰਦੇ ਹਨ ਸਰਪ੍ਰਾਈਜ਼ 

ਦਿ ਗ੍ਰੇਟ ਖਲੀ ਨੂੰ ਦਿੱਤੇ ਇੰਟਰਵਿਊ ਦੇ ਮੁਤਾਬਕ ਉਹ ਬਹੁਤ ਰੋਮਾਂਟਿਕ ਹੈ ਅਤੇ ਉਹ ਘਰ ਵਿੱਚ ਆਪਣੀ ਪਤਨੀ ਨੂੰ ਸਰਪ੍ਰਾਈਜ਼ ਕਰਦਾ ਰਹਿੰਦਾ ਹੈ। ਮੌਕਾ ਮਿਲਣ ‘ਤੇ ਉਹ ਆਪਣੀ ਪਤਨੀ ਲਈ ਪਾਰਟੀਆਂ ਵੀ ਕਰਦਾ ਹੈ। ਫਿਲਮਾਂ ਦਿਖਾਉਣ ਦੇ ਮਾਮਲੇ ‘ਤੇ ਉਸ ਦਾ ਕਹਿਣਾ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰਦਾ ਹੈ, ਤਾਂ ਜੋ ਉਸ ਦੇ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ  ਕਿਉਂਕਿ ਲੋਕ ਉਨ੍ਹਾਂ ਨੂੰ ਦੇਖ ਕੇ ਫੋਟੋ ਖਿੱਚਣ ਲਈ ਮਜਬੂਰ ਕਰਨ ਲੱਗ ਜਾਂਦੇ ਹਨ।  

ਰੋਜ਼ਾਨਾ 5 ਕਿਲੋ ਚਿਕਨ ਖਾਂਦੇ ਹਨ ਖਲੀ  ਖਲੀ ਦੀ ਵੱਡੀ ਬਾਡੀ ਕਾਰਨ ਉਸ ਦੀ ਡਾਈਟ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਅਤੇ ਕੋਈ ਸੋਚ ਵੀ ਨਹੀਂ ਸਕਦਾ ਕਿ ਖਲੀ ਇੰਨਾ ਜ਼ਿਆਦਾ ਖਾਣਾ ਖਾਂਦੇ ਹਨ। ਖਲੀ ਨੇ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਰੋਜ਼ਾਨਾ 5 ਕਿਲੋ ਚਿਕਨ ਖਾਂਦੇ ਹਨ। ਇਸ ਤੋਂ ਇਲਾਵਾ 55 ਅੰਡੇ ਅਤੇ 10 ਲੀਟਰ ਦੁੱਧ ਵੀ ਉਨ੍ਹਾਂ ਦੀ ਖੁਰਾਕ ‘ਚ ਸ਼ਾਮਲ ਹੈ। ਉਹ ਛਬੀਲ ਵਾਲੇ ਦਿਨ ਘੱਟੋ-ਘੱਟ 60-70 ਭਟੂਰੇ ਖਾ ਸਕਦੇ ਹਨ। ਉਸਨੂੰ ਖਾਣੇ ਵਿੱਚ ਚਿਕਨ ਤਰੀ ਅਤੇ ਅੰਡੇ ਦੀ ਤਰੀ ਬਹੁਤ ਪਸੰਦ ਹੈ ਅਤੇ ਉਹ ਬਹੁਤ ਹੀ ਸਵਾਦਿਸ਼ਟ ਭੋਜਨ ਪਕਾਉਂਦੀ ਹੈ।
ਖਲੀ ਦਾ ਵਿਸ਼ਾਲ ਸਰੀਰ 
ਖਲੀ ਦਾ ਕੱਦ 7 ਫੁੱਟ 1 ਇੰਚ ਹੈ ਅਤੇ ਉਸ ਦਾ ਵਜ਼ਨ 150-160 ਕਿਲੋ ਦੱਸਿਆ ਜਾਂਦਾ ਹੈ। ਉਸ ਦੇ ਪੈਰ ‘ਚ 20 ਨੰਬਰ ਦਾ ਜੁੱਤਾ ਆਉਂਦਾ ਹੈ। ਉਸ ਦੇ ਹੱਥ ਦਾ ਪੰਜਾ ਇੰਨਾ ਵੱਡਾ ਹੈ ਕਿ ਇਕ ਆਮ ਵਿਅਕਤੀ ਦੇ ਦੋਵੇਂ ਹੱਥ ਵੀ ਉਸ ਦੇ ਇਕ ਹੱਥ ਦੇ ਬਰਾਬਰ ਨਹੀਂ ਹੁੰਦੇ। ਖਲੀ ਨੂੰ ਕੱਪੜੇ ਅਤੇ ਜੁੱਤੀਆਂ ਬਣਾਉਣ ਲਈ ਵੱਖਰਾ ਆਰਡਰ ਦੇਣਾ ਪੈਂਦਾ ਹੈ।

Health Care Tips: ਇਹ 5 ਵੱਡੇ ਫ਼ਾਇਦੇ ਦਾਲਚੀਨੀ ਦਾ ਪਾਣੀ ਪੀਣ ਨਾਲ ਮਿਲਣਗੇ |

0
Cinnamon water health benefits for weight loss

Cinnamon water health benefits tips: ਦਾਲਚੀਨੀ ਭੋਜਨ ਦਾ ਸੁਆਦ ਵਧਾਉਂਦੀ ਹੈ ਅਤੇ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦੀ ਹੈ। ਇਸ ਨੂੰ ਭੋਜਨ ‘ਚ ਮਿਲਾਉਣ ਦੇ ਨਾਲ ਇਸ ਦਾ ਪਾਣੀ ਬਣਾ ਕੇ ਵੀ ਪੀ ਸਕਦੇ ਹੋ। ਦਾਲਚੀਨੀ ‘ਚ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਆਦਿ ਗੁਣ ਹੁੰਦੇ ਹਨ। ਸਿਹਤ ਮਾਹਿਰਾਂ ਮੁਤਾਬਕ ਇਸ ਦੇ ਪਾਣੀ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਦਾਲਚੀਨੀ ਦਾ ਪਾਣੀ ਬਣਾਉਣ ਅਤੇ ਪੀਣ ਦੇ ਫਾਇਦੇ।

ਇਸ ਤਰ੍ਹਾਂ ਤਿਆਰ ਕਰੋ ਦਾਲਚੀਨੀ ਦਾ ਪਾਣੀ

  • ਇਸਦੇ ਲਈ ਇੱਕ ਪੈਨ ‘ਚ ਪਾਣੀ ਉਬਾਲੋ।
  • ਇੱਕ ਉਬਾਲ ਆਉਣ ‘ਤੇ ਇਸ ‘ਚ 1 ਚਮਚ ਦਾਲਚੀਨੀ ਪਾਊਡਰ ਮਿਲਾਓ।
  • ਪਾਣੀ ਦਾ ਰੰਗ ਬਦਲਣ ਅਤੇ ਅੱਧਾ ਹੋਣ ‘ਤੇ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਕਰ ਲਓ।
  • ਹੁਣ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਸਵੇਰੇ ਪੀਓ।

ਆਓ ਜਾਣਦੇ ਹਾਂ ਇਸ ਨੂੰ ਪੀਣ ਦੇ ਫਾਇਦੇ

ਸ਼ੂਗਰ ਨੂੰ ਰੱਖੇ ਕੰਟਰੋਲ: ਦਾਲਚੀਨੀ ਦਾ ਪਾਣੀ ਪੀਣ ਨਾਲ ਸਰੀਰ ‘ਚ ਇੰਨਸੁਲਿਨ ਲੈਵਲ ਘੱਟ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰ ਸਕਦੇ ਹਨ।

ਇਮਿਊਨਿਟੀ ਵਧਾਏ: ਦਾਲਚੀਨੀ ‘ਚ ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਦੇ ਪਾਣੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਸਰਦੀ, ਖ਼ੰਘ, ਜ਼ੁਕਾਮ, ਬੁਖਾਰ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਭਾਰ ਘਟਾਏ: ਦਾਲਚੀਨੀ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਤਿਆਰ ਪਾਣੀ ਪੀਣ ਨਾਲ ਮੈਟਾਬੌਲਿਕ ਰੇਟ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਭੁੱਖ ਘੱਟ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਤੁਸੀਂ ਭਾਰ ਨੂੰ ਕੰਟਰੋਲ ਕਰਨ ਲਈ ਇਸ ਹੈਲਦੀ ਡਰਿੰਕ ਦਾ ਸੇਵਨ ਕਰ ਸਕਦੇ ਹੋ।

ਦਰਦ ਦੂਰ ਕਰਨ ‘ਚ ਮਦਦਗਾਰ: ਹੈਲਥ ਐਕਸਪਰਟ ਅਨੁਸਾਰ ਦਾਲਚੀਨੀ ਦਾ ਪਾਣੀ ਗਠੀਏ ਦੇ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ‘ਚ ਦਰਦ, ਸੋਜ ਆਦਿ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਹਫ਼ਤੇ ‘ਚ 2-3 ਵਾਰ ਦਾਲਚੀਨੀ ਦਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਪੇਟ ਦੀ ਸਮੱਸਿਆ ਰਹੇਗੀ ਦੂਰ: ਦਾਲਚੀਨੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਬੂਸਟ ਹੁੰਦਾ ਹੈ। ਇਸ ਨਾਲ ਕਬਜ਼, ਬਲੋਟਿੰਗ, ਬਦਹਜ਼ਮੀ, ਪੇਟ ਦਰਦ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਦਾਲਚੀਨੀ ਦੀ ਤਾਸੀਰ ਸੁਆਦ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਸੀਮਤ ਮਾਤਰਾ ‘ਚ ਹੀ ਕਰੋ। ਇਸ ਤੋਂ ਇਲਾਵਾ ਇਸ ਨੂੰ ਡਾਈਟ ‘ਚ ਸ਼ਾਮਲ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਲੈਣਾ ਨਾ ਭੁੱਲੋ।

CBSE Board ਨੇ ਕੀਤਾ ਇੱਕ ਔਰ ਕੀਤਾ ਵੱਡਾ ਐਲਾਨ, 26 ਅਪ੍ਰੈਲ ਤੋਂ ਹੋਣਗੇ 12ਵੀਂ ਤੇ 10ਵੀਂ ਦੇ ਟਰਮ-2 ਪੇਪਰ

0
CBSE Board

ਸੀ. ਬੀ.ਐੱਸ. ਈ. ਵੱਲੋਂ 10ਵੀਂ ਤੇ 12ਵੀਂ ਕਲਾਸ ਲਈ ਦੂਜੇ ਟਰਮ ਦੀ ਪ੍ਰੀਖਿਆ ਲਈ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। 26 ਅਪ੍ਰੈਲ ਤੋਂ ਪ੍ਰੀਖਿਆ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪ੍ਰੀਖਿਆਵਾਂ ਔਫਲਾਈਨ ਮੋਡ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।

ਸਬਜੈਟ ਵਾਈਜ਼ ਡੇਟਸ਼ੀਟ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਪ੍ਰੀਖਿਆ ਦਾ ਪੈਟਰਨ ਠੀਕ ਉਂਝ ਹੀ ਰਹੇਗਾ, ਜਿਵੇਂ ਕਿ ਸੈਂਪਲ ਪੇਪਰ ਵਿਚ ਦਿੱਤਾ ਗਿਆ ਹੈ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਸੈਂਪਲ ਪੇਪਰ ਡਾਊਨਲੋਡ ਕਰ ਸਕਦੇ ਹਨ।

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਸੀਬੀਐੱਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੋ ਟਰਮ ਵਿਚ ਹੋ ਰਹੀ ਹੈ। ਪਹਿਲੇ ਟਰਮ ਦੀ ਪ੍ਰੀਖਿਆਵਾਂ ਦਸੰਬਰ ਵਿਚ ਹੋਈਆਂ ਸਨ। ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਬੋਰਡ ਪਹਿਲੇ ਟਰਮ ਪ੍ਰੀਖਿਆ ਦਾ ਨਤੀਜਾ ਜਾਰੀ ਕਰੇਗਾ ਤੇ ਉਸ ਤੋਂ ਬਾਅਦ ਟਰਮ-2 ਦੀ ਪ੍ਰੀਖਿਆ ਲਈ ਸ਼ੈਡਿਊਲ ਜਾਰੀ ਕਰੇਗਾ। ਪਹਿਲੇ ਟਰਮ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ।

Good News :ਮੁੰਬਈ ਦੀ ‘ਗਲੇਨਮਾਰਕ ਕੰਪਨੀ’ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨੇਜ਼ਲ ਸਪਰੇਅ ਲਾਂਚ ਕੀਤੀ 2 ਮਿੰਟ ‘ਚ ਕੋਰੋਨਾ ਦਾ ਖ਼ਾਤਮਾ |

0

ਮੁੰਬਈ ਦੀ ਗਲੇਨਮਾਰਕ ਕੰਪਨੀ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨੇਜ਼ਲ ਸਪਰੇਅ ਲਾਂਚ ਕੀਤੀ ਹੈ। ਇਸ ਨੂੰ ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਨਾਈਟ੍ਰਿਕ ਆਕਸਾਈਡ ਵਾਲੀ ਇਸ ਦਵਾਈ ਦਾ ਨਾਂ ਫੇਬੀਸਪ੍ਰੇ ਹੈ। ਇਸਦੀ ਵਰਤੋਂ ਤੋਂ 24 ਘੰਟਿਆਂ ਵਿੱਚ ਵਾਇਰਲ ਲੋਡ ਵਿੱਚ 94 ਫ਼ੀਸਦ ਕਮੀ ਅਤੇ 48 ਘੰਟਿਆਂ ਵਿੱਚ 99 ਫ਼ੀਸਦ ਦੀ ਕਮੀ ਸਾਹਮਣੇ ਆਈ ਹੈ।

ਭਾਰਤ ਵਿੱਚ ਫੇਜ਼ 3 ਟੈਸਟ ਪੂਰਾ ਕੀਤਾ ਗਿਆ ਹੈ। DCGI ਨੇ ਇਸਦੀ ਐਮਰਜੈਂਸੀ ਵਰਤੋਂ ਨਾਲ ਗਲੇਨਮਾਰਕ ਦੇ ਪ੍ਰੋਡਕਸ਼ਨ ਅਤੇ ਮਾਰਕੀਟਿੰਗ ਦੀ ਇਜਾਜ਼ਤ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜਦੋਂ ਨਾਈਟ੍ਰਿਕ ਆਕਸਾਈਡ ਨੱਕ ‘ਚ ਛਿੜਕਿਆ ਜਾਂਦਾ ਹੈ। ਇਹ ਵਾਇਰਸ ਨੂੰ ਫੇਫੜਿਆਂ ਵਿੱਚ ਫੈਲਣ ਤੋਂ ਰੋਕਦਾ ਹੈ। NONS ਨੇ 2 ਮਿੰਟਾਂ ਦੇ ਅੰਦਰ ਅਲਫ਼ਾ, ਬੀਟਾ, ਗਾਮਾ, ਡੈਲਟਾ ਅਤੇ ਐਪਸਿਲੋਨ ਵੇਰੀਐਂਟਸ ਨਾਲ ਸਾਰਸ-ਕੋਵ-2 ਵਾਇਰਸ ਨੂੰ 99.9 ਫ਼ੀਸਦ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੈ।

ਭਾਰਤ ਤੋਂ ਇਲਾਵਾ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਤਾਈਵਾਨ, ਨੇਪਾਲ, ਬਰੂਨੇਈ, ਕੰਬੋਡੀਆ, ਲਾਓਸ, ਮਿਆਂਮਾਰ, ਸ੍ਰੀਲੰਕਾ, ਵੀਅਤਨਾਮ ਵਿੱਚ ਵੀ ਫੈਬੀਸਪ੍ਰੇ ਦੀ ਸਪਲਾਈ ਕੀਤੀ ਜਾ ਰਹੀ ਹੈ। ਗਲੇਨਮਾਰਕ ਦੇ ਮੁੱਖ ਵਪਾਰਕ ਅਧਿਕਾਰੀ ਰੌਬਰਟ ਕ੍ਰੋਕਰਟ ਨੇ ਕਿਹਾ ਕਿ ਦੇਸ਼ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੋਣ ਦੇ ਨਾਤੇ, ਇਹ ਮਹੱਤਵਪੂਰਨ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਦਾ ਅਨਿੱਖੜਵਾਂ ਅੰਗ ਬਣੇ ਰਹੀਏ। ਸਾਨੂੰ ਭਰੋਸਾ ਹੈ ਕਿ ਇਹ ਸਪਰੇਅ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਜਲਦੀ ਰਾਹਤ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੋਵੇਗੀ।