ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ‘ਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਬਾਰੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਗੈਂਗ ਮੈਂਬਰ ਹਰੀ ਬਾਕਸਰ ਨੇ ਇੱਕ ਆਡੀਓ ਕਲਿੱਪ ਰਾਹੀਂ ਕਿਹਾ ਕਿ ਹਮਲੇ ਦਾ ਕਾਰਨ ਇਹ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਕੈਫੇ ਦੇ ਉਦਘਾਟਨ ਲਈ ਸਲਮਾਨ ਖਾਨ ਨੂੰ ਸੱਦਾ ਦਿੱਤਾ ਸੀ।
ਯਾਦ ਰਹੇ ਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕਪਿਲ ਦਾ “ਕੈਪਸ ਕੈਫੇ” ਕੁਝ ਹਫ਼ਤਿਆਂ ਵਿੱਚ ਦੂਜੀ ਵਾਰ ਗੋਲੀਬਾਰੀ ਦਾ ਸ਼ਿਕਾਰ ਹੋਇਆ ਹੈ। ਆਡੀਓ ਵਿੱਚ ਹਰੀ ਬਾਕਸਰ ਨੂੰ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ ਕਿ “ਜੋ ਵੀ ਸਲਮਾਨ ਖਾਨ ਨਾਲ ਕੰਮ ਕਰੇਗਾ, ਉਸਦਾ ਵੀ ਇਹੀ ਹਾਲ ਹੋਵੇਗਾ।