Homeਮਨੋਰੰਜਨ‘ਅਨੁਪਮਾ’ ਫੇਮ ਨੇ 51 ਸਾਲ ਦੀ ਉਮਰ ‘ਚ ਲਏ ਆਖਰੀ ਸਾਹ, ਵੈਭਵੀ...

‘ਅਨੁਪਮਾ’ ਫੇਮ ਨੇ 51 ਸਾਲ ਦੀ ਉਮਰ ‘ਚ ਲਏ ਆਖਰੀ ਸਾਹ, ਵੈਭਵੀ ਉਪਾਧਿਆਏ ਮਗਰੋਂ ਨਿਤੇਸ਼ ਪਾਂਡੇ ਦਾ ਵੀ ਦੇਹਾਂਤ

Published on

spot_img

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੇਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਬੀਤੀ ਰਾਤ ਕਰੀਬ 1 ਵਜੇ ਦਿਲ ਦਾ ਦੌਰਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਤੇਸ਼ ਪਾਂਡੇ 51 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਲੇਖਕ ਸਿਧਾਰਥ ਨਾਗਰ ਨੇ ਫੇਸਬੁੱਕ ‘ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਨਿਤੇਸ਼ ਪਾਂਡੇ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਨਿਤੇਸ਼ ਪਾਂਡੇ ਬੀਤੀ ਰਾਤ ਨਾਸਿਕ ਨੇੜੇ ਇਗਤਪੁਰੀ ਆਏ ਸਨ। ਉਹ ਇਗਤਪੁਰੀ ਦੇ ਡਿਊ ਡ੍ਰੌਪ ਹੋਟਲ ਵਿੱਚ ਠਹਿਰੇ ਹੋਏ ਸੀ, ਜਿੱਥੇ ਉਹ ਮ੍ਰਿਤਕ ਪਾਏ ਗਏ। ਨਿਤੇਸ਼ ਹਮੇਸ਼ਾ ਕਹਾਣੀ ਲਿਖਣ ਲਈ ਇਗਤਪੁਰੀ ਆਉਂਦੇ ਸੀ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਅਭਿਨੇਤਰੀ ਵੈਭਵੀ ਉਪਾਧਿਆਏ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਹੀ ਹੁਣ ਨਿਤੇਸ਼ ਦੇ ਦੇਹਾਂਤ ਦੀ ਖਬਰ ਨਾਲ ਟੀਵੀ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਹੈ।\

ਇਗਤਪੁਰੀ ਪੁਲਿਸ ਦੇਰ ਰਾਤ ਹੋਟਲ ਪਹੁੰਚੀ ਅਤੇ ਜਾਂਚ ‘ਚ ਜੁੱਟ ਗਈ। SP ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ, ਕਿਉਂਕਿ ਲਾਸ਼ ਹੋਟਲ ਦੇ ਕਮਰੇ ਵਿੱਚੋਂ ਮਿਲੀ ਹੈ, ਇਸ ਲਈ ਹੋਟਲ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦੋਂ ਨਜ਼ਦੀਕੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਅਕਸਰ ਇੱਥੇ ਆਉਂਦਾ ਰਹਿੰਦਾ ਸੀ ਅਤੇ ਇਹ ਸਮਾਂ ਕਹਾਣੀ ਲਿਖਣ ਲਈ ਬਤੀਤ ਕਰਦਾ ਸੀ।

ਨਿਤੇਸ਼ ਦਾ ਵਿਆਹ 1998 ‘ਚ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ। ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ 2002 ਵਿੱਚ ਤਲਾਕ ਹੋ ਗਿਆ ਸੀ। ਨਿਤੇਸ਼ ਨੇ ਬਾਅਦ ਵਿੱਚ ਟੀਵੀ ਅਦਾਕਾਰਾ ਅਰਪਿਤਾ ਪਾਂਡੇ ਨਾਲ ਵਿਆਹ ਕਰਵਾ ਲਿਆ। ਨਿਤੇਸ਼ ਪਾਂਡੇ ਨੇ ‘ਤੇਜਸ’, ‘ਸਯਾ’, ‘ਮੰਜਲੀਂ ਅਪਨੀ ਅਪਨੀ’, ‘ਕੁਛ ਤੋ ਲੋਗ ਕਹੇਂਗੇ’, ‘ਏਕ ਰਿਸ਼ਤਾ ਪਾਰਟਨਰਸ਼ਿਪ ਕਾ’, ‘ਮਹਾਰਾਜਾ ਕੀ ਜੈ ਹੋ’, ‘ਹੀਰੋ- ਮਿਸਿੰਗ ਮੋਡ’ ਸਮੇਤ ਕਈ ਸੁਪਰਹਿੱਟ ਸ਼ੋਅਜ਼ ‘ਚ ਕੰਮ ਕੀਤਾ ਸੀ।

ਇਸ ਤੋਂ ਇਲਾਵਾ ਅਭਿਨੇਤਾ ਨੇ ਕਈ ਫਿਲਮਾਂ ‘ਚ ਵੀ ਕੰਮ ਕੀਤਾ, ਜਿਨ੍ਹਾਂ ‘ਚ ‘ਬਧਾਈ ਦੋ’, ‘ਮਦਾਰੀ’, ‘ਦਬੰਗ 2’ ਵਰਗੀਆਂ ਫਿਲਮਾਂ ਸ਼ਾਮਲ ਹਨ। ਫਿਲਮ ‘ਓਮ ਸ਼ਾਂਤੀ ਓਮ’ ‘ਚ ਉਹ ਸ਼ਾਹਰੁਖ ਖਾਨ ਦੇ ਸਹਾਇਕ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਸ ਨੇ ਦਿਸ਼ਾ ਪਰਮਾਰ ਅਤੇ ਨਕੁਲ ਮਹਿਤਾ ਸਟਾਰਰ ਸ਼ੋਅ ‘ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰ’ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

Latest articles

ਲੋਕ ਸਭਾ ਚੋਣ: ਹਰਿਆਣਾ ‘ਚ ਅੱਜ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੋਟਿੰਗ 25 ਮਈ ਨੂੰ ਹੋਵੇਗੀ। 4 ਜੂਨ ਨੂੰ ਵੋਟਾਂ...

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਹਰਿਆਣਾ...

29-4-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ...

Stock Market Today Opening: ਸੈਂਸੈਕਸ 74,000 ਤਾਂ ਨਿਫਟੀ 22500 ਨੇੜੇ ਖੁੱਲ੍ਹਿਆ ਸ਼ੇਅਰ ਬਜ਼ਾਰ ਦੀ ਹੋਈ ਸ਼ਾਨਦਾਰ ਸ਼ੁਰੂਆਤ

Stock Market Opening: ਬੈਂਕਿੰਗ ਸ਼ੇਅਰਾਂ ਦੇ ਸਮਰਥਨ ਨਾਲ ਬਾਜ਼ਾਰ ਉੱਪਰ ਵੱਲ ਜਾ ਰਿਹਾ ਹੈ...

More like this

ਲੋਕ ਸਭਾ ਚੋਣ: ਹਰਿਆਣਾ ‘ਚ ਅੱਜ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੋਟਿੰਗ 25 ਮਈ ਨੂੰ ਹੋਵੇਗੀ। 4 ਜੂਨ ਨੂੰ ਵੋਟਾਂ...

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਹਰਿਆਣਾ...

29-4-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ...