Homeਦੇਸ਼China-Pakistan Storm Updates: 27 ਲੋਕਾਂ ਦੀ ਗਈ ਜਾਨ, ਪਾਕਿਸਤਾਨ ਅਤੇ ਚੀਨ 'ਚ...

China-Pakistan Storm Updates: 27 ਲੋਕਾਂ ਦੀ ਗਈ ਜਾਨ, ਪਾਕਿਸਤਾਨ ਅਤੇ ਚੀਨ ‘ਚ ਤੂਫਾਨ ਨੇ ਮਚਾਈ ਤਬਾਹੀ, ਚੀਨ ਦੇ ਉਦਯੋਗਿਕ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਦੇਖੋ ਵੀਡੀਓ

Published on

spot_img

China-Pakistan Storm Updates: ਚੀਨ ਅਤੇ ਪਾਕਿਸਤਾਨ ‘ਚ ਤੇਜ਼ ਤੂਫਾਨ ਆਉਣ ਕਰਕੇ 27 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਚੀਨ ਦੇ ਉਦਯੋਗਿਕ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।

China-Pakistan Storm News: ਪਾਕਿਸਤਾਨ ਅਤੇ ਚੀਨ ਇਸ ਸਮੇਂ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ‘ਚ ਆਏ ਤੂਫਾਨ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਵਿੱਚ 22 ਅਤੇ ਚੀਨ ਵਿੱਚ 5 ਮੌਤਾਂ ਹੋਣ ਦੀ ਖਬਰ ਹੈ। ਇਸ ਤੂਫ਼ਾਨ ਅਤੇ ਹੜ੍ਹ ਵਿੱਚ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ ਹਨ। ਚੀਨ ਦੇ ਲੋਕ ਹੜ੍ਹ ਤੋਂ ਬਾਅਦ ਮਲਬਾ ਹਟਾਉਣ ‘ਚ ਲੱਗੇ ਹੋਏ ਹਨ।

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਤੂਫਾਨ ਨੇ ਤਬਾਹੀ ਮਚਾਈ ਹੈ। ਸੂਬਾਈ ਆਫ਼ਤ ਪ੍ਰਬੰਧਨ ਮੁਤਾਬਕ ਪਿਛਲੇ 48 ਘੰਟਿਆਂ ਵਿੱਚ ਹੜ੍ਹਾਂ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਕਵੇਟਾ ਸਮੇਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਤੂਫਾਨ ਦਾ ਸਾਹਮਣਾ ਕਰਨਾ ਪਿਆ, ਭਾਰੀ ਮੀਂਹ ਕਾਰਨ ਕਈ ਸ਼ਹਿਰ ਹੜ੍ਹਾਂ ਦੀ ਮਾਰ ਹੇਠ ਆ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਵੇਟਾ ਘਾਟੀ ‘ਚ ਤੂਫਾਨ, ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਕਾਰਨ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ।

ਪਾਕਿਸਤਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੇਜ਼ ਹੜ੍ਹ ਕਾਰਨ ਕੁਝ ਘਰ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਏ। ਨੋਸ਼ਕੀ ਜ਼ਿਲ੍ਹੇ ‘ਚ ਕਵੇਟਾ-ਤਫਤਾਨ ਹਾਈਵੇਅ ਦਾ ਕੁਝ ਹਿੱਸਾ ਪਾਣੀ ‘ਚ ਡੁੱਬ ਗਿਆ, ਜਿਸ ਕਾਰਨ ਇਰਾਨ ਤੋਂ ਲਿਕਵਿਡ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਲੈ ਕੇ ਜਾ ਰਿਹਾ ਇਕ ਵੱਡਾ ਟੈਂਕਰ ਵੀ ਪਾਣੀ ‘ਚ ਡੁੱਬ ਗਿਆ।

ਦੂਜੇ ਪਾਸੇ ਚੀਨ ਦੇ ਗੁਆਂਗਝੂ ਸ਼ਹਿਰ ‘ਚ ਭਿਆਨਕ ਤੂਫਾਨ ਆਇਆ। ਇਸ ਸ਼ਹਿਰ ‘ਚ ਵੱਡੀ ਗਿਣਤੀ ‘ਚ ਕੰਪਨੀਆਂ ਹਨ, ਸ਼ਨੀਵਾਰ ਨੂੰ ਆਏ ਤੂਫਾਨ ਨੇ ਉਦਯੋਗਿਕ ਖੇਤਰ ‘ਚ ਤਬਾਹੀ ਮਚਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਤੂਫਾਨ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਤੂਫਾਨ ਤੋਂ ਬਾਅਦ ਗੁਆਂਗਝੂ ਸ਼ਹਿਰ ‘ਚ ਮਲਬਾ ਫੈਲ ਗਿਆ ਹੈ, ਜਿਸ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਚੀਨ ਦੀਆਂ ਕਈ ਕੰਪਨੀਆਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ

ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਇਸ ਤੂਫਾਨ ਨਾਲ 140 ਤੋਂ ਵੱਧ ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ਨੀਵਾਰ ਦੁਪਹਿਰ ਗੜੇਮਾਰੀ ਦੇ ਨਾਲ-ਨਾਲ ਤੇਜ਼ ਹਨੇਰੀ ਵੀ ਆਈ, ਜਿਸ ਕਾਰਨ ਬਿਜਲੀ ਵਿਵਸਥਾ ਠੱਪ ਹੋ ਗਈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੂਫਾਨ ‘ਚ ਕਰੀਬ 33 ਲੋਕ ਜ਼ਖਮੀ ਹੋਏ ਹਨ। ਨਿਊਜ਼ ਏਜੰਸੀ ਏਪੀ ਮੁਤਾਬਕ ਚੀਨ ਵਿੱਚ ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਕਈ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ।

Latest articles

PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼...

14-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮ: ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥...

ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ,

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।...

WHO alert- WHO ਨੇ ਕੀਤਾ ਚੌਕਸ… ਭਾਰਤ ਵਿਚ ਇਨਸਾਨਾਂ ਵਿਚ ਆ ਵੜਿਆ ਇਹ ਖਤਰਨਾਕ ਫਲੂ

ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ...

More like this

PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼...

14-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮ: ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥...

ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ,

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।...