Homeਮਨੋਰੰਜਨ'ਇੰਡੀਅਨ ਆਈਡਲ 12' ਫੇਮ ਸਾਇਲੀ ਕਾਂਬਲੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ...

‘ਇੰਡੀਅਨ ਆਈਡਲ 12’ ਫੇਮ ਸਾਇਲੀ ਕਾਂਬਲੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ ‘ਚ ਬੱਝੀ!

Published on

spot_img

sayli kamble ties the knot : ਇੰਡੀਅਨ ਆਈਡਲ 12 ਨਾਲ ਮਸ਼ਹੂਰ ਹੋਈ ਗਾਇਕਾ ਸਾਇਲੀ ਕਾਂਬਲੇ ਹੁਣ ਮਿਸ ਟੂ ਮਿਸਿਜ਼ ਬਣ ਗਈ ਹੈ। ਸਾਇਲੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਧਵਲ ਨਾਲ ਵਿਆਹ ਕੀਤਾ ਹੈ। ਸਾਇਲੀ ਅਤੇ ਧਵਲ ਦਾ ਵਿਆਹ 24 ਅਪ੍ਰੈਲ ਨੂੰ ਮਹਾਰਾਸ਼ਟਰੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਇਸ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ। ਸਾਇਲੀ ਦਾ ਵਿਆਹ ਮਹਾਰਾਸ਼ਟਰੀ ਰੀਤੀ-ਰਿਵਾਜਾਂ ਮੁਤਾਬਕ ਹੋਇਆ ਹੈ, ਇਸ ਲਈ ਉਹ ਮਹਾਰਾਸ਼ਟਰੀ ਅੰਦਾਜ਼ ‘ਚ ਦੁਲਹਨ ਬਣੀ।

ਦਸ ਦੇਈਏ ਕਿ ਫੂਸ਼ੀਆ ਗੁਲਾਬੀ ਬਾਰਡਰ ਵਾਲੀ ਪੀਲੀ ਸਾੜੀ ਵਿੱਚ, ਸਾਇਲੀ ਇੱਕ ਦੁਲਹਨ ਦੇ ਰੂਪ ਵਿੱਚ ਬਹੁਤ ਵਧੀਆ ਲੱਗ ਰਹੀ ਹੈ। ਉਸਨੇ ਸਾੜੀ ਦੇ ਨਾਲ ਜਾਮਨੀ ਸ਼ਾਲ ਪਹਿਨ ਕੇ ਆਪਣੇ ਵਿਆਹ ਦੇ ਪਹਿਰਾਵੇ ਨੂੰ ਪੂਰਾ ਕੀਤਾ। ਦੁਲਹਨ ਦੇ ਜੋੜੇ ‘ਚ ਸਾਇਲੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਗਾਇਕਾ ਦੇ ਚਿਹਰੇ ‘ਤੇ ਵਿਆਹ ਦੀ ਚਮਕ ਸਾਫ਼ ਵੇਖੀ ਜਾ ਸਕਦੀ ਹੈ। ਧਵਲ ਵੀ ਲਾੜੇ ਦੇ ਰੂਪ ‘ਚ ਵਧੀਆ ਲੱਗ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਸਾਇਲੀ ਅਤੇ ਧਵਲ ਨੂੰ ਮਾਲਾ ਦੀ ਰਸਮ ਕਰਦੇ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਪਿਆਰ ਨਾਲ ਇੱਕ-ਦੂਜੇ ਦੇ ਮਾਲਾ ਪਾ ਰਹੇ ਹਨ। ਇਸ ਦੇ ਨਾਲ ਹੀ ਵਿਆਹ ਦੀਆਂ ਵਾਇਰਲ ਹੋਈਆਂ ਕੁਝ ਤਸਵੀਰਾਂ ‘ਚ ਸਾਇਲੀ ਅਤੇ ਧਵਲ ਮੰਡਪ ‘ਤੇ ਬੈਠ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਨਜ਼ਰ ਆ ਰਹੇ ਹਨ। ਇਕ ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਧਲਵ ਆਪਣੀ ਦੁਲਹਨ ਸਾਇਲੀ ਨੂੰ ਘੋੜੀ ‘ਤੇ ਬੈਠ ਕੇ ਸ਼ਾਹੀ ਅੰਦਾਜ਼ ‘ਚ ਲੈਣ ਆ ਰਿਹਾ ਹੈ।

Latest articles

Top 10 Must-Watch Classic Punjabi Movies

Punjabi cinema has long been a major draw for the region's residents. People used...

ਲੋਕ ਸਭਾ ਚੋਣ: ਹਰਿਆਣਾ ‘ਚ ਅੱਜ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੋਟਿੰਗ 25 ਮਈ ਨੂੰ ਹੋਵੇਗੀ। 4 ਜੂਨ ਨੂੰ ਵੋਟਾਂ...

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਹਰਿਆਣਾ...

29-4-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ...

More like this

Top 10 Must-Watch Classic Punjabi Movies

Punjabi cinema has long been a major draw for the region's residents. People used...

ਲੋਕ ਸਭਾ ਚੋਣ: ਹਰਿਆਣਾ ‘ਚ ਅੱਜ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੋਟਿੰਗ 25 ਮਈ ਨੂੰ ਹੋਵੇਗੀ। 4 ਜੂਨ ਨੂੰ ਵੋਟਾਂ...

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ। ਹਰਿਆਣਾ...