Site icon Punjab Mirror

Xiaomi India ਦੇ ED ਵੱਲੋਂ 5,000 ਕਰੋੜ ਰੁ. ਜ਼ਬਤ, ਰਾਇਲਟੀ ਦੇ ਨਾਂ ਚੀਨੀ ਕੰਪਨੀ ‘ਤੇ ਵਿਦੇਸ਼ ਭੇਜੀ ਰਕਮ|

ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ (Xiaomi) ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈਡੀ ਨੇ ਫੇਮਾ ਅਧੀਨ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ 5,551 ਕਰੋੜ ਰੁਪਏ ਜ਼ਬਤ ਕੀਤੇ ਹਨ। ਸ਼ਾਓਮੀ ਇੰਡੀਆ ਚੀਨ ਸਥਿਤ ਸ਼ਾਓਮੀ ਗਰੁੱਪ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।

ਇਸ ਬਾਰੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਈਡੀ ਨੇ ਕੰਪਨੀ ਵੱਲੋਂ ਕੀਤੇ ਗਏ ਗੋਰਖਧੰਦੇ ਵਿੱਚ ਵਿਦੇਸ਼ੀ ਕਰੰਸੀ ਮੈਨੇਜਮੈਂਟ ਐਕਟ, 1999 ਅਧੀਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜ਼ਬਤ ਕੀਤੀ ਗਈ ਰਕਮ ਕੰਪਨੀ ਦੇ ਬੈਂਕ ਅਕਾਊਂਟ ਵਿੱਚ ਪਈ ਸੀ।

ਈਡੀ ਨੇ ਇਸ ਸਾਲ ਫਰਵਰੀ ਮਹੀਨੇ ਵਿੱਚ ਕੰਪਨੀ ਵੱਲੋਂ ਕੀਤੇ ਗਏ ਨਾਜਾਇਜ਼ ਰੇਮਿਟੇਂਸੇਜ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ, ਇਸ ਤੋਂ ਪਹਿਲਾਂ ਈਡੀ ਨੇ ਸ਼ਾਓਮੀ ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੁ ਕੁਮਾਰ ਜੈਨ ਨੂੰ ਤਲਬ ਕੀਤਾ ਸੀ।

ਈਡੀ ਦੇ ਅਧਿਕਾਰੀਆਂ ਦਾ ਕਹਿਣਆ ਹੈ ਕਿ ਕੰਪਨੀ ਨੇ ਸਾਲ 2014 ਵਿੱਚ ਭਾਰਤ ਵਿੱਚ ਕੰਮ ਸ਼ੁਰੂ ਕੀਤਾ ਤੇ ਸਾਲ 2015 ਤੋਂ ਪੈਸਾ ਭੇਜਣਾ ਸ਼ੁਰੂ ਕਰ ਦਿੱਤਾ। ਕੰਪਨੀ ਨੇ ਤਿੰਨ ਵਿਦੇਸ਼ੀ ਆਧਾਰਤ ਸੰਸਥਾਵਾਂ 5551.27 ਦੇ ਬਰਾਬਰ ਵਿਦੇਸ਼ੀ ਕਰੰਸੀ ਇਨਵੈਸਟ ਕੀਤੀ, ਜਿਸ ਵਿੱਚ ਰਾਇਲਟੀ ਦੀ ਆੜ ਵਿੱਚ ਇੱਕ ਸ਼ਾਓਮੀ ਗਰੁੱਪ ਇਕਾਈ ਸ਼ਾਮਲ ਹੈ। ਰਾਇਲਟੀ ਦੇ ਨਾਂ ‘ਤੇ ਇੰਨੀ ਵੱਡੀ ਰਕਮ ਕੰਪਨੀ ਦੇ ਚੀਨੀ ਗਰੁੱਪ ਦੀਆਂ ਸੰਸਥਾਵਾਂ ਦੇ ਹੁਕਮ ‘ਤੇ ਭੇਜੀ ਗਈ ਸੀ। ਹੋਰ ਦੋ ਯੂ.ਐੱਸ. ਆਧਾਰਤ ਗੈਰ-ਸੰਬੰਧਤ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਰਕਮ ਵੀ ਸ਼ਾਓਮੀ ਗਰੁੱਪ ਦੀਆਂ ਸੰਸਥਾਵਾਂ ਦੇ ਆਖਰੀ ਲਾਭ ਲਈ ਸੀ।

Exit mobile version