More
    Homeਵਿਸ਼ਵਅਮਰੀਕਾ ਦੇ Tornado In Michigan ਸੂਬੇ 'ਚ ਤੂਫਾਨ ਨੇ ਮਚਾਈ ਤਬਾਹੀ, 1...

    ਅਮਰੀਕਾ ਦੇ Tornado In Michigan ਸੂਬੇ ‘ਚ ਤੂਫਾਨ ਨੇ ਮਚਾਈ ਤਬਾਹੀ, 1 ਦੀ ਮੌਤ, 40 ਜ਼ਖ਼ਮੀ

    Published on

    spot_img

    Tornado In Michigan: ਉੱਤਰੀ ਮਿਸ਼ੀਗਨ ‘ਚ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ ‘ਤੇ ਖੜ੍ਹੇ ਵਾਹਨਾਂ ਨੂੰ ਪਲਟ ਦਿੱਤਾ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਘਰਾਂ ਦੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ।

    Tornado In Michigan: ਅਮਰੀਕਾ ਦੇ ਮਿਸ਼ੀਗਨ ਵਿੱਚ ਸ਼ੁੱਕਰਵਾਰ ਨੂੰ ਆਏ ਤੂਫਾਨ ਨੇ ਤਬਾਹੀ ਮਚਾਈ। ਉੱਤਰੀ ਮਿਸ਼ੀਗਨ ‘ਚ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ ‘ਤੇ ਖੜ੍ਹੇ ਵਾਹਨਾਂ ਨੂੰ ਪਲਟ ਦਿੱਤਾ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਘਰਾਂ ਦੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਇਸ ਭਿਆਨਕ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 24 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

    ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਤੂਫਾਨ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਕਰੀਬ 3.30 ਵਜੇ ਉੱਤਰੀ ਮਿਸ਼ੀਗਨ ਦੇ ਗੇਲਾਰਡ ਸ਼ਹਿਰ ‘ਚ ਆਇਆ। ਇਸ ਸ਼ਹਿਰ ਵਿੱਚ ਲਗਪਗ 4200 ਲੋਕ ਰਹਿੰਦੇ ਹਨ। ਤੂਫਾਨ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

    ਇਸ ਤੋਂ ਇਲਾਵਾ ਸੂਬੇ ਦੇ ਗਵਰਨਰ ਗ੍ਰੇਚੇਨ ਵਿਟਮਰ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬੇ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਕਿ ਗੇਲੋਰਡ ਸ਼ਹਿਰ ‘ਚ ਤੂਫਾਨ ਤੋਂ ਬਾਅਦ ਮੈਂ ਓਟਸੇਗੋ ਕਾਉਂਟੀ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮਿਸ਼ੀਗਨ ਦੇ ਲੋਕ ਬਹੁਤ ਮਜ਼ਬੂਤ ​​ਹਨ। ਅਸੀਂ ਇਸ ਤੂਫਾਨ ‘ਤੇ ਕਾਬੂ ਪਾਵਾਂਗੇ। ਅਸੀਂ ਪੁਨਰ ਨਿਰਮਾਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ। ਅਜਿਹੀ ਕੋਈ ਚੁਣੌਤੀ ਨਹੀਂ ਹੈ ਜਿਸ ਨੂੰ ਅਸੀਂ ਮਿਲ ਕੇ ਪਾਰ ਨਹੀਂ ਕਰ ਸਕਦੇ।

    Latest articles

    Sidhu Moose Wala: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਗਾਣਾ ‘410’ ਹੋਇਆ ਰਿਲੀਜ਼!

    Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ...

    BJP releases list of 6 candidates for Punjab!

    Chandigarh: BJP released the 8th list of Lok Sabha Candidates from Punjab, Odisha and...

    Drinking Coconut Water: ਜਾਣੋ ਕਿੰਨਾ ਅਤੇ ਕਦੋਂ ਕਰਨਾ ਚਾਹੀਦਾ ਸੇਵਨ ਹਾਈ ਬੀਪੀ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਪੀਣਾ ਵਰਦਾਨ!

    Health News: ਨਾਰੀਅਲ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕਈ...

    More like this