Site icon Punjab Mirror

World Chocolate Day:ਜੇ ਨਹੀਂ ਤਾਂ ਜਾਣੋ ਇਸ ਦੀਆਂ ਖ਼ਾਸ ਕਿਸਮਾਂ ਬਾਰੇ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ‘ਚ ਕਿੰਨੇ ਤਰ੍ਹਾਂ ਨਹੀਂ ਵਿਕਦੀਆਂ ਨੇ ਚਾਕਲੇਟਾਂ?

ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।

World Chocolate Day: ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜ਼ਿਆਦਾਤਰ ਤਿੰਨ ਤਰ੍ਹਾਂ ਦੀਆਂ ਚਾਕਲੇਟਾਂ ਹੀ ਖਾਧੀਆਂ ਹੋਣਗੀਆਂ। ਇਕ ਡਾਰਕ ਚਾਕਲੇਟ (dark chocolate) , ਦੂਜੀ ਮਿਲਕ ਚਾਕਲੇਟ (milk chocolate) ਭਾਵ ਮਿੱਠੀ (sweet) ਅਤੇ ਤੀਜੀ white chocolate ਪਰ ਕੀ ਸਿਰਫ ਇਸ ਕਿਸਮ ਦੀਆਂ ਚਾਕਲੇਟਾਂ ਮਾਰਕੀਟ ਵਿੱਚ ਵਿਕਦੀਆਂ ਹਨ, ਸ਼ਾਇਦ ਨਹੀਂ। ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।

ਮਿਲਕ ਚਾਕਲੇਟ ਦੁਨੀਆ ਦੀ ਸਭ ਤੋਂ ਮਸ਼ਹੂਰ ਚਾਕਲੇਟ ਹੈ। ਇਹ ਚਾਕਲੇਟ ਦੀ ਇਕ ਕਿਸਮ ਹੈ ਜੋ ਜ਼ਿਆਦਾਤਰ ਦੁਕਾਨਾਂ ‘ਤੇ ਉਪਲਬਧ ਹੈ। ਇਸ ਚਾਕਲੇਟ ਵਿੱਚ ਸਿਰਫ 40% ਕੋਕੋ ਹੁੰਦਾ ਹੈ। ਇਸ ਦੇ ਨਾਲ ਹੀ ਖੰਡ ਅਤੇ ਦੁੱਧ ਨੂੰ ਮਿਲਾ ਕੇ ਇਸ ਨੂੰ ਬਣਾਇਆ ਜਾਂਦਾ ਹੈ।

ਵ੍ਹਾਈਟ ਚਾਕਲੇਟ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਚਾਕਲੇਟ ਨੂੰ ਬਣਾਉਣ ਲਈ ਕੋਕੋ ਪਾਊਡਰ ਦੀ ਬਜਾਏ ਕੋਕੋ ਬਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਵਾਦ ਵਿਚ ਵਨੀਲਾ ਵਰਗਾ ਹੁੰਦਾ ਹੈ। ਇਸ ਨੂੰ ਬਣਾਉਣ ਲਈ 20% ਕੋਕੋ ਬਟਰ, 55% ਖੰਡ ਅਤੇ 15% ਦੁੱਧ ਲੱਗਦਾ ਹੈ।

ਡਾਰਕ ਚਾਕਲੇਟ ਦਾ ਟੈਸਟ ਕੌੜਾ ਹੁੰਦਾ ਹੈ। ਬੱਚੇ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਪਰ ਇਹ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਡਾਰਕ ਚਾਕਲੇਟ ਬਣਾਉਣ ਲਈ, 30% ਤੋਂ 80% ਕੋਕੋ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: AAP road show : AAP ਨੇ ਅੰਮ੍ਰਿਤਸਰ ਰੋਡ ਸ਼ੋਅ ਲਈ 925 ਸਰਕਾਰੀ ਬੱਸਾਂ ਵਰਤੀਆਂ ਤੇ 1.13 ਕਰੋੜ ਸਰਕਾਰੀ ਖਜ਼ਾਨੇ ‘ਚੋਂ ਉਡਾਏ, RTI ‘ਚ ਹੋਇਆ…

ਸੈਮੀਸਵੀਟ ਚਾਕਲੇਟ ਵਿੱਚ 35 ਪ੍ਰਤੀਸ਼ਤ ਕੋਕੋ ਪਾਊਡਰ ਹੁੰਦਾ ਹੈ। ਇਕ ਤਰ੍ਹਾਂ ਨਾਲ ਇਸ ਨੂੰ ਸਵੀਟ ਡਾਰਕ ਚਾਕਲੇਟ ਵੀ ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਚਾਕਲੇਟ ਜ਼ਿਆਦਾਤਰ ਬੇਕਿੰਗ ਲਈ ਵਰਤੀ ਜਾਂਦੀ ਹੈ।

ਸੈਮੀਸਵੀਟ ਚਾਕਲੇਟ ਵਿੱਚ 35 ਪ੍ਰਤੀਸ਼ਤ ਕੋਕੋ ਪਾਊਡਰ ਹੁੰਦਾ ਹੈ। ਇਕ ਤਰ੍ਹਾਂ ਨਾਲ ਇਸ ਨੂੰ ਸਵੀਟ ਡਾਰਕ ਚਾਕਲੇਟ ਵੀ ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਚਾਕਲੇਟ ਜ਼ਿਆਦਾਤਰ ਬੇਕਿੰਗ ਲਈ ਵਰਤੀ ਜਾਂਦੀ ਹੈ।

Exit mobile version