Homeਪੰਜਾਬਰਾਜ ਸਭਾ ਚੋਣਾਂ ਲਈ 'ਆਪ' ਵੱਲੋਂ ਪੰਜਾਬ 'ਚੋਂ ਕੌਣ ਜਾਏਗਾ ਰਾਜ ਸਭਾ?...

ਰਾਜ ਸਭਾ ਚੋਣਾਂ ਲਈ ‘ਆਪ’ ਵੱਲੋਂ ਪੰਜਾਬ ‘ਚੋਂ ਕੌਣ ਜਾਏਗਾ ਰਾਜ ਸਭਾ? ਮੈਂਬਰਾਂ ਲਈ ਇਨ੍ਹਾਂ ਨਾਵਾਂ ਦੀ ਚਰਚਾ, ਬਾਹਰੀ ਨਾਵਾਂ ‘ਤੇ ਹੋ ਰਿਹਾ ਵਿਰੋਧ

Published on

spot_img

ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ਖਾਲੀ ਹਨ। ਪੰਜਾਬ ਚੋਣਾਂ ‘ਚ 117 ‘ਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ (AAP) ਦੇ ਸਾਰੀਆਂ 5 ਸੀਟਾਂ ‘ਤੇ ਰਾਜ ਸਭਾ ਮੈਂਬਰ ਬਣਨੇ ਤੈਅ ਹਨ।

ਚੰਡੀਗੜ੍ਹ: ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ਖਾਲੀ ਹਨ। ਪੰਜਾਬ ਚੋਣਾਂ ‘ਚ 117 ‘ਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ (AAP) ਦੇ ਸਾਰੀਆਂ 5 ਸੀਟਾਂ ‘ਤੇ ਰਾਜ ਸਭਾ ਮੈਂਬਰ ਬਣਨੇ ਤੈਅ ਹਨ। ਅਜਿਹੇ ‘ਚ ਹੁਣ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ, ਗੁਜਰਾਤ ਦੇ ਪਾਟੀਦਾਰ ਨੇਤਾ ਨਰੇਸ਼ ਪਟੇਲ ਤੇ ਰੈੱਡਫੋਰਟ ਫਿਲਮ ਨਿਰਮਾਤਾ ਕਿਸ਼ਲਯ ਸ਼ਰਮਾ ਦੇ ਨਾਂ ਚਰਚਾ ‘ਚ ਹਨ।ਹਾਲਾਂਕਿ ਡਾਕਟਰ ਸੰਦੀਪ ਪਾਠਕ ਦੇ ਨਾਂ ‘ਤੇ ਮੋਹਰਾ ਲੱਗ ਗਈ ਹੈ ਅਤੇ ਬਾਕੀਆਂ ਬਾਰੇ ਚਰਚਾ ਜਾਰੀ ਹੈ।

ਹਾਲਾਂਕਿ ‘ਆਪ’ ਵੱਲੋਂ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ‘ਆਪ’ ਵੱਲੋਂ ਉਮੀਦਵਾਰਾਂ ਦੀ ਸਿੱਧੀ ਨਾਮਜ਼ਦਗੀ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਨਾਂ ਆਮ ਆਦਮੀ ਪਾਰਟੀ ਨੇ ਲਗਪਗ ਤੈਅ ਕਰ ਲਏ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣੇ ਚਾਹੀਦੇ ਹਨ। ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਨਾ ਭੇਜੇ ਜਾਣ।

ਅਜਿਹੇ ‘ਚ ਕ੍ਰਿਕਟਰ ਹਰਭਜਨ ਨੂੰ ਲੈ ਕੇ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ। ਹਰਭਜਨ ਸਿੰਘ ਜਲੰਧਰ ਦਾ ਰਹਿਣ ਵਾਲੇ ਹਨ। ਬਾਕੀ ਚਾਰ ਨਾਂ ਬਾਹਰੀ ਹਨ। ਹਾਲਾਂਕਿ ਰਾਘਵ ਚੱਢਾ ‘ਤੇ ਵੀ ਸਹਿਮਤੀ ਬਣੀ ਹੋਈ ਹੈ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਸਾਹਮਣੇ ਡਾਕਟਰ ਸੰਦੀਪ ਪਾਠਕ ਦੀ ਤਾਰੀਫ ਕੀਤੀ ਸੀ। ਨਰੇਸ਼ ਪਟੇਲ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਪਾਟੀਦਾਰ ਭਾਈਚਾਰੇ ਨਾਲ ਜੁੜਨ ਲਈ ਭੇਜਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਤੋਂ ਇਲਾਵਾ ਭਾਜਪਾ ਦੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵੀ ਇਸ ਵਾਰ ਕਾਦੀਆਂ ਤੋਂ ਵਿਧਾਇਕ ਬਣੇ ਹਨ।

ਜਾਣੋ ਕਿਵੇਂ ਹੋਵੇਗੀ ਪੰਜਾਬ ‘ਚ ਰਾਜ ਸਭਾ ਮੈਂਬਰ ਦੀ ਚੋਣ!
ਰਾਜ ਸਭਾ ਮੈਂਬਰ ਦੀ ਚੋਣ ਲਈ ਸਿਰਫ਼ ਵਿਧਾਇਕ ਹੀ ਵੋਟ ਪਾਉਣਗੇ। ਇਸ ਲਈ, ਰਾਜ ਸਭਾ ਦੀਆਂ ਖਾਲੀ ਸੀਟਾਂ ‘ਤੇ 1 ਜੋੜ ਕੇ ਵਿਧਾਇਕਾਂ ਦੀ ਕੁੱਲ ਸੰਖਿਆ ਨੂੰ ਵੰਡਿਆ ਜਾਂਦਾ ਹੈ। ਉਸ ਤੋਂ ਬਾਅਦ, ਆਉਣ ਵਾਲੇ ਚਿੱਤਰ ਵਿੱਚ ਇੱਕ ਜੋੜਿਆ ਜਾਂਦਾ ਹੈ ਜਿਸ ਨੂੰ ਵਿਧਾਇਕਾਂ ਦੀ ਗਿਣਤੀ ਦਾ ਸਮਰਥਨ ਮਿਲੇਗਾ, ਉਹ ਮੈਂਬਰ ਬਣ ਜਾਵੇਗਾ।

ਪੰਜਾਬ ਦੀ ਗੱਲ ਕਰੀਏ ਤਾਂ ਪਹਿਲੀਆਂ ਦੋ ਸੀਟਾਂ ਲਈ ਚੋਣਾਂ ਹੋਣੀਆਂ ਹਨ। ਅਜਿਹੇ ‘ਚ 2 ਸੀਟਾਂ ‘ਚੋਂ 1 ਜੋੜ ਕੇ ਵਿਧਾਇਕਾਂ ਦੀ ਗਿਣਤੀ 117 ਨੂੰ 3 ਨਾਲ ਵੰਡ ਦਿੱਤੀ ਜਾਵੇਗੀ ਜਿਸ ਤੋਂ ਬਾਅਦ 39 ਦਾ ਅੰਕੜਾ ਆਵੇਗਾ ਤੇ ਇਸ ਵਿੱਚ 1 ਜੋੜਨ ਤੋਂ ਬਾਅਦ ਇਹ 40 ਹੋ ਜਾਵੇਗਾ। ਇਸ ਸੰਦਰਭ ਵਿੱਚ ਇੱਕ ਮੈਂਬਰ ਲਈ 40 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ।

ਇਸੇ ਤਰ੍ਹਾਂ ਬਾਅਦ ਵਿੱਚ ਜਦੋਂ 3 ਮੈਂਬਰਾਂ ਦੀ ਚੋਣ ਹੋਵੇਗੀ ਤਾਂ 30 ਵਿਧਾਇਕਾਂ ਦੀ ਹਮਾਇਤ ਦਾ ਅੰਕੜਾ ਵੀ ਇਸੇ ਤਰ੍ਹਾਂ ਸਾਹਮਣੇ ਆਵੇਗਾ। ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਕੋਲ ਸਿਰਫ਼ 18 ਵਿਧਾਇਕ ਹਨ।

ਇਸ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇੱਕ ਵਿਧਾਇਕ ਸਾਰੀਆਂ ਸੀਟਾਂ ਲਈ ਵੋਟ ਨਹੀਂ ਪਾਉਂਦਾ। ਉਨ੍ਹਾਂ ਨੇ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣੀ ਹੈ। ਭਾਵੇਂ ‘ਆਪ’ ਨੇ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਹਨ, ਪਰ ਸਮਰਥਨ ਲਈ ਲੋੜੀਂਦੀਆਂ ਸੀਟਾਂ ਦੇ ਹਿਸਾਬ ਨਾਲ ਆਪਣੇ ਸਾਰੇ ਮੈਂਬਰਾਂ ਨੂੰ ਚੁਣਨਾ ਉਨ੍ਹਾਂ ਲਈ ਆਸਾਨ ਹੋਵੇਗਾ।

Latest articles

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...

PSEB 8th and 12th Class Result:ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਗਿਆ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਥੇ ਆਨਲਾਈਨ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇਗਾ। ਬੋਰਡ...

More like this

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...