Site icon Punjab Mirror

WhataApp New Facility Video Call: ਹੁਣ ਵਟਸਐਪ ‘ਤੇ 32 ਯੂਜ਼ਰ ਇੱਕੋ ਸਮੇਂ ਵੀਡੀਓ ਕਾਲ ‘ਤੇ ਸ਼ਾਮਿਲ ਹੋ ਸਕਣਗੇ। 

WhatsApp New Facility: ਮੈਸੇਜਿੰਗ ਅਤੇ ਕਾਲਿੰਗ ਲਈ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਵਟਸਐਪ ਹੁਣ ਆਪਣੇ ਯੂਜ਼ਰਸ ਨੂੰ ਇੱਕ ਨਵੀਂ ਸੁਵਿਧਾ ਦੇਣ ਜਾ ਰਿਹਾ ਹੈ। ਇਸ ਫੀਚਰ ਤੋਂ ਬਾਅਦ ਇੱਕ ਵਟਸਐਪ ਕਾਲ ‘ਤੇ ਜ਼ਿਆਦਾ ਲੋਕ ਸ਼ਾਮਿਲ ਹੋ ਸਕਣਗੇ। ਵਟਸਐਪ, ਇੱਕ ਮੈਸੇਜਿੰਗ ਅਤੇ ਕਾਲਿੰਗ ਪਲੇਟਫਾਰਮ, ਵੀਡੀਓ ਅਤੇ ਵੌਇਸ ਕਾਲਾਂ ਨਾਲ ਜੁੜਨ ਲਈ ਆਪਣੀ ਐਪ ਰਾਹੀਂ ‘ਲਿੰਕ’ ਭੇਜਣਾ ਵੀ ਸ਼ੁਰੂ ਕਰ ਦੇਵੇਗਾ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ, ਉਪਭੋਗਤਾ ਵਟਸਐਪ ‘ਤੇ ਹੀ ਮੀਟਿੰਗਾਂ, ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰ ਸਕਣਗੇ।

ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਵਟਸਐਪ ‘ਤੇ 32 ਲੋਕਾਂ ਤੱਕ ਦੇ ਗਰੁੱਪਾਂ ਲਈ ਵੀਡੀਓ ਕਾਲ ਦੀ ਸੁਵਿਧਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਤਮਾਨ ਵਿੱਚ ਅੱਠ ਲੋਕ ਵਟਸਐਪ ਰਾਹੀਂ ਵੀਡੀਓ ਕਾਲ ਵਿੱਚ ਸ਼ਾਮਿਲ ਹੋ ਸਕਦੇ ਹਨ। ਮਾਰਕ ਜ਼ਕਰਬਰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਪੋਸਟ ‘ਚ ਕਿਹਾ, ”ਅਸੀਂ ਇਸ ਹਫਤੇ ਤੋਂ ਵਟਸਐਪ ‘ਤੇ ‘ਕਾਲ ਲਿੰਕ’ ਫੀਚਰ ਨੂੰ ਰੋਲਆਊਟ ਕਰ ਰਹੇ ਹਾਂ ਤਾਂ ਜੋ ਤੁਸੀਂ ਇੱਕ ਕਲਿੱਕ ਨਾਲ ਕਾਲ ‘ਚ ਸ਼ਾਮਿਲ ਹੋ ਸਕੋ। ਅਸੀਂ 32 ਲੋਕਾਂ ਤੱਕ ਸੁਰੱਖਿਅਤ ‘ਏਨਕ੍ਰਿਪਟਡ’ ਵੀਡੀਓ ਕਾਲਿੰਗ ਦੀ ਵੀ ਜਾਂਚ ਕਰ ਰਹੇ ਹਾਂ।

ਐਪ ਨੂੰ ਅੱਪਡੇਟ ਕਰਨ ਦੀ ਲੋੜ ਹੈ- ਜ਼ੁਕਰਬਰਗ ਨੇ ਜਾਣਕਾਰੀ ਦਿੱਤੀ ਕਿ ਉਪਭੋਗਤਾ ਕਾਲ ਵਿਕਲਪ ‘ਤੇ ਜਾ ਕੇ ‘ਕਾਲ ਲਿੰਕ’ ਬਣਾ ਸਕਣਗੇ ਅਤੇ ਇਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰ ਸਕਣਗੇ। ਕਾਲ ਲਿੰਕ ਦੀ ਵਰਤੋਂ ਕਰਨ ਲਈ WhatsApp ਉਪਭੋਗਤਾਵਾਂ ਨੂੰ ਐਪ ਨੂੰ ‘ਅੱਪਡੇਟ’ ਕਰਨਾ ਹੋਵੇਗਾ। WhatsApp ਦੀ ਸਹੂਲਤ ਤੋਂ ਬਾਅਦ ਹੋਰ ਐਪਸ ਨੂੰ ਝਟਕਾ ਲੱਗ ਸਕਦਾ ਹੈ। ਕਿਉਂਕਿ ਵਟਸਐਪ ਪਹਿਲਾਂ ਹੀ ਲੋਕਾਂ ‘ਚ ਬਹੁਤ ਮਸ਼ਹੂਰ ਐਪ ਹੈ ਅਤੇ ਲੋਕ ਇਸ ਨੂੰ ਹੋਰ ਐਪਸ ਦੇ ਮੁਕਾਬਲੇ ਜ਼ਿਆਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

Exit mobile version