back to top
More
    HomePunjabਗੁਰਦਾਸਪੁਰਹੜ੍ਹਾਂ 'ਚ ਫਸੀ ਬਰਾਤ, ਫੌਜ ਬਣੀ ਸਹਾਰਾ: ਲਾੜੇ ਨੂੰ ਚੁੱਕ ਕੇ ਪਹੁੰਚਾਇਆ...

    ਹੜ੍ਹਾਂ ‘ਚ ਫਸੀ ਬਰਾਤ, ਫੌਜ ਬਣੀ ਸਹਾਰਾ: ਲਾੜੇ ਨੂੰ ਚੁੱਕ ਕੇ ਪਹੁੰਚਾਇਆ ਵਿਆਹ ਪੈਲੇਸ…

    Published on

    ਗੁਰਦਾਸਪੁਰ : ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਲਪੇਟ ’ਚ ਆ ਗਏ ਹਨ। ਇਸ ਮੁਸ਼ਕਲ ਵੇਲੇ ਵਿੱਚ ਫੌਜੀ ਜਵਾਨ ਲੋਕਾਂ ਲਈ ਮਸੀਹਾ ਬਣ ਰਹੇ ਹਨ। ਅਜਿਹਾ ਹੀ ਇਕ ਮਨੁੱਖਤਾ ਅਤੇ ਫਰਜ਼ਦਾਰੀ ਦਾ ਨਜ਼ਾਰਾ ਗੁਰਦਾਸਪੁਰ ਦੇ ਪਿੰਡ ਚੌਤਰਾ ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਮੁੰਡੇ ਦਾ ਵਿਆਹ ਫੌਜ ਦੀ ਮਦਦ ਨਾਲ ਸੰਭਵ ਹੋ ਸਕਿਆ।

    ਬਿਆਨ ਅਨੁਸਾਰ, ਅਗਲੇ ਦਿਨ ਸਵੇਰੇ ਮੁੰਡੇ ਦੀ ਸ਼ਾਦੀ ਸੀ, ਪਰ ਰਾਵੀ ਦਰਿਆ ਦਾ ਪਾਣੀ ਪਿੰਡ ਵਿੱਚ ਚੜ੍ਹ ਕੇ ਪੰਜ-ਪੰਜ ਫੁੱਟ ਤੱਕ ਪਹੁੰਚ ਗਿਆ ਸੀ। ਪਰਿਵਾਰ ਗੰਭੀਰ ਚਿੰਤਾ ਵਿੱਚ ਸੀ ਕਿ ਬਰਾਤ ਕਿਵੇਂ ਨਿਕਲੇਗੀ ਅਤੇ ਵਿਆਹ ਕਿਵੇਂ ਹੋਵੇਗਾ। ਇਸ ਦੌਰਾਨ ਆਰਮੀ ਦੀ 270 ਇੰਜੀਨੀਅਰ ਰੈਜੀਮੈਂਟ ਦੇ ਜਵਾਨਾਂ ਨੂੰ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰੈਸਕਿਊ ਕਾਰਜਾਂ ਵਿੱਚ ਲੱਗੇ ਹੋਏ ਸਨ, ਇਹ ਜਾਣਕਾਰੀ ਮਿਲੀ।

    ਰਿਟਾਇਰਡ ਸੂਬੇਦਾਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ, ਜਵਾਨ ਤੁਰੰਤ ਪਿੰਡ ਚੌਤਰਾ ਪਹੁੰਚੇ ਅਤੇ ਲਾੜੇ ਸਮੇਤ ਉਸਦੇ ਕਰੀਬ ਦੱਸ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਕੇ ਵਿਆਹ ਪੈਲੇਸ ਤੱਕ ਪਹੁੰਚਾਇਆ, ਤਾਂ ਜੋ ਵਿਆਹ ਦੀਆਂ ਖੁਸ਼ੀਆਂ ਰੁਕਾਵਟ ਰਹਿਤ ਮਨਾਈਆਂ ਜਾ ਸਕਣ।

    ਇਸ ਤੋਂ ਇਲਾਵਾ, ਪਿਛਲੀ ਰਾਤ ਵੀ ਇਸੇ ਟੀਮ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੋ ਵਿਅਕਤੀਆਂ ਨੂੰ ਬਚਾਇਆ, ਜਿਹੜੇ ਨੋਮਨੀ ਨਾਲੇ ਦੇ ਤੇਜ਼ ਬਹਾਅ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਰਾਤ 11:30 ਵਜੇ ਪਿੰਡ ਠਾਕੁਰਪੁਰ ਪਹੁੰਚਾਇਆ ਗਿਆ ਅਤੇ ਸਵੇਰੇ ਸੁਰੱਖਿਅਤ ਤੌਰ ’ਤੇ ਉਨ੍ਹਾਂ ਦੇ ਆਪਣੇ ਪਿੰਡ ਵਾਪਸ ਲਿਆਂਦਾ ਗਿਆ।

    ਯਾਦ ਰਹੇ ਕਿ ਇਹ ਉਹੀ ਟੀਮ ਹੈ ਜਿਸ ਨੇ ਕੁਝ ਦਿਨ ਪਹਿਲਾਂ ਜਵਾਹਰ ਨਵੋਦਿਆ ਵਿਦਿਆਲੇ ਵਿੱਚ ਫਸੇ 400 ਵਿਦਿਆਰਥੀਆਂ ਦਾ ਸਫਲ ਰੈਸਕਿਊ ਕੀਤਾ ਸੀ। 270 ਇੰਜੀਨੀਅਰ ਰੈਜੀਮੈਂਟ ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਹੜ੍ਹ ਦੀ ਚਪੇਟ ਵਿੱਚੋਂ ਬਚਾ ਚੁੱਕੀ ਹੈ।

    ਫੌਜੀ ਟੀਮ 26 ਅਗਸਤ ਤੋਂ ਪਿੰਡ ਆਲੇਚੱਕ ਵਿਖੇ ਆਪਣਾ ਬੇਸ ਕੈਂਪ ਬਣਾਕੇ ਦਿਨ-ਰਾਤ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। ਲੋਕਾਂ ਵੱਲੋਂ ਵੀ ਇਸ ਮਨੁੱਖਤਾ ਭਰੇ ਯਤਨ ਦੀ ਖੂਬ ਸਰਾਹਨਾ ਕੀਤੀ ਜਾ ਰਹੀ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this