Site icon Punjab Mirror

Weather Update : ਪੜ੍ਹੋ ਪੂਰੇ ਉੱਤਰ ਭਾਰਤ ਦੇ ਮੌਸਮ ਦੀ ਨਵੀਂ ਅਪਡੇਟ ਫਿਰ ਵਧੀ ਠੰਡ! 29 ਨੂੰ ਦਿੱਲੀ-NCR ‘ਚ ਹੋਵੇਗੀ ਬਾਰਿਸ਼

IMD Weather Forecast: ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਸੂਬੇ ‘ਚ ਇਕ ਵਾਰ ਫਿਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

IMD Update: ਅੱਜ ਸਵੇਰੇ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਠੰਢ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ‘ਚ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਸੂਬੇ ‘ਚ ਇਕ ਵਾਰ ਫਿਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਹਿਮਾਲਿਆ ਖੇਤਰ ਵਿੱਚ 29 ਅਤੇ 30 ਜਨਵਰੀ ਨੂੰ ਮੀਂਹ ਅਤੇ ਬਰਫ਼ਬਾਰੀ ਦੇ ਸੰਕੇਤ ਹਨ। ਜਿਸ ਕਾਰਨ ਉੱਤਰੀ ਭਾਰਤ ‘ਚ ਫਿਰ ਤੋਂ ਠੰਡ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਰਾਜਧਾਨੀ ਸਮੇਤ ਮੈਦਾਨੀ ਇਲਾਕਿਆਂ ‘ਚ ਇਨ੍ਹਾਂ ਦੋਵਾਂ ਦਿਨਾਂ ‘ਚ ਹਲਕੀ ਬਾਰਿਸ਼ ਜਾਂ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮਹੀਨੇ ਦਾ ਸਭ ਤੋਂ ਜ਼ਿਆਦਾ ਸੀ।

ਅੱਜ ਮੌਸਮ ਖੁਸ਼ਕ ਰਹਿਣ ਦੀ ਹੈ ਸੰਭਾਵਨਾ 

ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਦੇ ਅਨੁਸਾਰ, ਦਿੱਲੀ ਵਿੱਚ ਸਮੁੱਚਾ ਏਅਰ ਕੁਆਲਿਟੀ ਇੰਡੈਕਸ (AQI) 297 ਦਰਜ ਕੀਤਾ ਗਿਆ ਸੀ।

ਜਦੋਂ 0 ਤੋਂ 50 ਦੇ ਵਿਚਕਾਰ AQI ਹੁੰਦਾ ਹੈ ਤਾਂ ਉਸ ਨੂੰ ਚੰਗਾ ਮਨਾਇਆ ਜਾਂਦਾ ਹੈ, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨੀ’, 201 ਤੋਂ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’ ਮੰਨਿਆ ਜਾਂਦਾ ਹੈ ਅਤੇ 401 ਅਤੇ 500 ਦੇ ਵਿਚਕਾਰ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।’ ਸਕਾਈਮੇਟ ਵੈਦਰ ਸਰਵਿਸ ਦੇ ਮਹੇਸ਼ ਪਲਵਤ ਨੇ ਕਿਹਾ ਕਿ ਅਗਲੇ ਦੋ ਦਿਨਾਂ ‘ਚ ਦਿੱਲੀ ਦੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ। ਜੰਮੂ-ਕਸ਼ਮੀਰ ‘ਚ ਵੀ ਸੀਤ ਲਹਿਰ ਜਾਰੀ ਹੈ। ਇਲਾਕੇ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜੰਮੂ-ਕਸ਼ਮੀਰ ‘ਚ ਸ਼ੁੱਕਰਵਾਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

Exit mobile version