Homeਦੇਸ਼Weather Today: ਜਾਣੋ 15 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ? ਚੱਲਣਗੀਆਂ ਤੇਜ਼...

Weather Today: ਜਾਣੋ 15 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ? ਚੱਲਣਗੀਆਂ ਤੇਜ਼ ਹਵਾਵਾਂ, ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਦਾ ਅਲਰਟ

Published on

spot_img

Weather Today: ਪੰਜਾਬ ਤੇ ਹਰਿਆਣਾ ਵਿੱਚ ਫਿਹਹਾਲ ਮਾਨਸੂਨ ਦੀ ਬਾਰਿਸ਼ ਉੱਤੇ ਥੋੜ੍ਹੀ ਬਰੇਕ ਲੱਗ ਗਈ ਹੈ। ਜਿਸ ਕਾਰਨ ਕੁੱਝ ਜ਼ਿਲ੍ਹਿਆਂ ਵਿੱਚ ਸਿਰਫ਼ ਹਲਕੀ ਬਾਰਿਸ਼ ਹੋ ਰਹੀ ਹੈ।

weather Today: ਪੰਜਾਬ ਤੇ ਹਰਿਆਣਾ ‘ਚ ਮਾਨਸੂਨ ਲਗਾਤਾਰ ਆਪਣਾ ਅਸਰ ਦਿਖਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਫਿਰ ਤੋਂ ਸੱਤ ਸ਼ਹਿਰਾਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਪੰਚਕੂਲਾ, ਜਗਾਧਰੀ, ਨਰਾਇਣਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦੋਂ ਕਿ ਅੰਬਾਲਾ, ਕਾਲਕਾ, ਬਰਾੜਾ, ਛਛਰੌਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਕੁਝ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ 10 ਅਗਸਤ ਤੋਂ ਮਾਨਸੂਨ ਫਿਰ ਤੋਂ ਆਪਣੇ ਐਕਟਿਵ ਮੋਡ ‘ਚ ਨਜ਼ਰ ਆਵੇਗਾ। ਇਸ ਦਾ ਅਸਰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲੇਗਾ।

ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਕੁੱਝ ਜ਼ਿਲ੍ਹਿਆ ਵਿੱਚ ਅਲਰਟ ਜਾਰੀ ਕੀਤਾ ਹੈ ਤੇ ਚੰਡੀਗੜ੍ਹ, ਜਲੰਧਰ, ਸੰਗਰੂਰ,  ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਹੁਸ਼ਿਆਰਪੁਰ ਤੇ ਕਈ ਹੋਰ ਜ਼ਿਲ੍ਹਿਆਂ ਵਿੱਚ 15 ਅਗਸਤ ਤੱਕ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। 

15 ਅਗਸਤ ਤੋਂ ਬਾਅਦ ਮਾਨਸੂਨ ਦੀ ਫਿਰ ਵਧੇਗੀ ਸਰਗਰਮੀ 

ਮਾਨਸੂਨ ਦੀ ਹਲਕੀ ਸਰਗਰਮੀ 10 ਤੋਂ 14 ਅਗਸਤ ਤੱਕ ਵੇਖਣ ਨੂੰ ਮਿਲੇਗੀ। 10 ਅਤੇ 11 ਅਗਸਤ ਨੂੰ ਹਰਿਆਣਾ ਦੇ ਉੱਤਰੀ ਜ਼ਿਲ੍ਹਿਆਂ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕਰਨਾਲ, ਕੈਥਲ ਅਤੇ ਕੁਰੂਕਸ਼ੇਤਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ 12 ਤੋਂ 14 ਅਗਸਤ ਤੱਕ ਬਦਲਦੇ ਮੌਸਮ ਦਾ ਅਸਰ ਫਿਰ ਤੋਂ ਵੇਖਣ ਨੂੰ ਮਿਲੇਗਾ ਅਤੇ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਝੱਜਰ, ਫਰੀਦਾਬਾਦ, ਰੋਹਤਕ, ਸੋਨੀਪਤ, ਹਿਸਾਰ, ਸਿਰਸਾ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਜਾਂ ਬਾਰਿਸ਼ ਹੋ ਸਕਦੀ ਹੈ। ਹਰਿਆਣਾ ਦੇ ਦੱਖਣ ਪੱਛਮੀ ਜ਼ਿਲ੍ਹੇ ਮੌਸਮ ਵਿਭਾਗ ਮੁਤਾਬਕ 15 ਅਗਸਤ ਤੋਂ ਸੂਬੇ ਵਿੱਚ ਮਾਨਸੂਨ ਦੀ ਸਰਗਰਮੀ ਵਧਣ ਵਾਲੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਵਾਨਾ ਹੈ। ਇਸ ਦੌਰਾਨ  ਚੰਡੀਗੜ੍ਹ, ਰੋਪੜ , ਜਲੰਧਰ, ਸੰਗਰੂਰ,  ਫਾਜ਼ਿਲਕਾ, ਮੁਕਤਸਰ, ਬਠਿੰਡਾ ,ਮਾਨਸਾ ਤੇ ਹੁਸ਼ਿਆਰਪੁਰ ਮੀਂਹ ਪੈ ਸਕਦਾ ਹੈ। 

Latest articles

Earthqauke in Mexico-Guatemala: ਮੈਕਸੀਕੋ-ਗਵਾਟੇਮਾਲਾ ਬਾਰਡਰ ‘ਤੇ ਆਇਆ ਭੂਚਾਲ, ਘਰ ਤੋਂ ਬਾਹਰ ਭੱਜੇ ਲੋਕ 6.4 ਦੀ ਤੀਬਰਤਾ ਨਾਲ ਕੰਬੀ ਧਰਤੀ

Earthqauke in Mexico-Guatemala: ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਹ ਭੂਚਾਲ ਜ਼ਮੀਨ ਦੀ ਡੂੰਘਾਈ...

12-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ...

Petrol Diesel Limit: ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ!

Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ...

More like this

Earthqauke in Mexico-Guatemala: ਮੈਕਸੀਕੋ-ਗਵਾਟੇਮਾਲਾ ਬਾਰਡਰ ‘ਤੇ ਆਇਆ ਭੂਚਾਲ, ਘਰ ਤੋਂ ਬਾਹਰ ਭੱਜੇ ਲੋਕ 6.4 ਦੀ ਤੀਬਰਤਾ ਨਾਲ ਕੰਬੀ ਧਰਤੀ

Earthqauke in Mexico-Guatemala: ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਹ ਭੂਚਾਲ ਜ਼ਮੀਨ ਦੀ ਡੂੰਘਾਈ...

12-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ...