back to top
More
    Homeਦੇਸ਼Chandigarhਭਾਖੜਾ ਡੈਮ ’ਚ ਵੱਧ ਰਿਹਾ ਪਾਣੀ ਦਾ ਪੱਧਰ, ਟੈਸਟਿੰਗ ਲਈ ਖੋਲ੍ਹੇ ਜਾਣਗੇ...

    ਭਾਖੜਾ ਡੈਮ ’ਚ ਵੱਧ ਰਿਹਾ ਪਾਣੀ ਦਾ ਪੱਧਰ, ਟੈਸਟਿੰਗ ਲਈ ਖੋਲ੍ਹੇ ਜਾਣਗੇ ਸਪਿਲ ਵੇਅ…

    Published on

    ਚੰਡੀਗੜ੍ਹ – ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਵੱਡੇ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਸੰਦਰਭ ਵਿੱਚ ਭਾਖੜਾ ਡੈਮ ਪ੍ਰਬੰਧਕਾਂ ਵੱਲੋਂ ਅੱਜ ਸਪਿਲ ਵੇਅ ਟੈਸਟਿੰਗ ਦੇ ਮਕਸਦ ਨਾਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਡੈਮ ਇਸ ਵੇਲੇ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਹੇਠਾਂ ਹੈ, ਪਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਮੀਂਹਬਾਰੀ ਕਾਰਨ ਪਾਣੀ ਦੀ ਆਵਾਜਾਈ ਵਧਦੀ ਜਾ ਰਹੀ ਹੈ।

    ਸਰਕਾਰੀ ਰਿਪੋਰਟ ਮੁਤਾਬਕ ਭਾਖੜਾ ਡੈਮ ਦਾ ਅੱਜ ਸਵੇਰੇ ਦਾ ਪਾਣੀ ਪੱਧਰ 1665.06 ਫੁੱਟ ਦਰਜ ਕੀਤਾ ਗਿਆ ਹੈ। ਡੈਮ ਵਿੱਚ 1680 ਫੁੱਟ ਤੱਕ ਪਾਣੀ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਜੇਕਰ ਇਹ ਲੈਵਲ ਪਾਰ ਹੁੰਦਾ ਹੈ ਤਾਂ ਫਲੱਡ ਗੇਟ ਖੋਲ੍ਹਣੇ ਲਾਜ਼ਮੀ ਹੋ ਜਾਂਦੇ ਹਨ। ਇਸ ਵੇਲੇ ਡੈਮ ਵਿੱਚ ਹਾਲੇ ਵੀ 15 ਫੁੱਟ ਹੋਰ ਪਾਣੀ ਰੱਖਣ ਦੀ ਸਮਰੱਥਾ ਮੌਜੂਦ ਹੈ, ਪਰ ਵਧ ਰਹੀ ਬਾਰਿਸ਼ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ।

    ਇਸ ਸਮੇਂ ਭਾਖੜਾ ਡੈਮ ਵਿੱਚ ਕੁੱਲ 65,617 ਕਿਊਸਿਕ ਪਾਣੀ ਦਾਖਲ ਹੋ ਰਿਹਾ ਹੈ ਜਦਕਿ 32,171 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਸਤਲੁਜ ਦਰਿਆ ਅਤੇ ਦੋ ਮਹੱਤਵਪੂਰਣ ਨਹਿਰਾਂ ਵਿੱਚ ਵੰਡਿਆ ਜਾ ਰਿਹਾ ਹੈ।

    *ਨੰਗਲ ਹਾਈਡਲ ਚੈਨਲ ਵਿੱਚ 12,500 ਕਿਊਸਿਕ

    *ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ 10,150 ਕਿਊਸਿਕ

    *ਸਤਲੁਜ ਦਰਿਆ ਵਿੱਚ 13,850 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

    ਪਾਣੀ ਦੀ ਵੱਧ ਰਹੀ ਆਮਦ ਨੂੰ ਦੇਖਦਿਆਂ ਪ੍ਰਬੰਧਕੀ ਅਧਿਕਾਰੀਆਂ ਨੇ ਸਥਾਨਕ ਵਸਨੀਕਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖ਼ਾਸਕਰ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਪਾਣੀ ਦਾ ਪੱਧਰ ਅਗਲੇ ਦਿਨਾਂ ਵਿੱਚ ਹੋਰ ਵਧਦਾ ਹੈ ਤਾਂ ਹਾਲਾਤ ਗੰਭੀਰ ਰੂਪ ਵੀ ਧਾਰਣ ਕਰ ਸਕਦੇ ਹਨ।

    Latest articles

    ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟ੍ਰੇਨ ਦੀ ਵੱਡੀ ਸੌਗਾਤ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲ ਮਾਰਗ ਰਾਹੀਂ ਹੋਵੇਗਾ ਜੋੜਿਆ; 2027 ਚੋਣਾਂ ਤੋਂ...

    ਦੇਸ਼ ਦੇ ਕੋਨੇ-ਕੋਨੇ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਯਤਨ...

    ਵਿਗਿਆਨੀਆਂ ਨੇ ਤਿਆਰ ਕੀਤੀ ਅਜਿਹੀ ਜੈੱਲ ਜੋ ਦੰਦਾਂ ਦੀਆਂ ਖੋੜਾਂ ਤੋਂ ਬਚਾਵ ਕਰ ਸਕਦੀ ਹੈ ਅਤੇ ਇਨੈਮਲ ਨੂੰ ਦੁਬਾਰਾ ਬਣਾਉਂਦੀ ਹੈ — ਦੰਤ ਚਿਕਿਤਸਾ...

    ਦੁਨੀਆ ਭਰ ਵਿੱਚ ਲੱਖਾਂ ਲੋਕ ਦੰਦਾਂ ਦੀਆਂ ਖੋੜਾਂ ਜਾਂ ਕੈਵਿਟੀਆਂ ਦੀ ਸਮੱਸਿਆ ਨਾਲ ਪੀੜਤ...

    ਚੰਦ ਦੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਦੇ ਪਿੱਛੇ ਦਾ ਸੱਚ : ਵਿਕਰਮ ਲੈਂਡਰ ਦੇ ਕੈਮਰੇ ਰੰਗੀਨ ਨਹੀਂ ਕਿਉਂ? ਜਾਣੋ AI ਕਿਵੇਂ ਸਲੇਟੀ ਚੰਦ ਦੀ ਸਤ੍ਹਾ ’ਚੋਂ...

    ਜਾਣੋ ਚੰਦ ਦੀਆਂ ਸਲੇਟੀ ਰੰਗੀਆਂ ਫੋਟੋਆਂ ਦੇ ਪਿੱਛੇ ਦਾ ਸੱਚ ਅਸੀਂ ਜਦੋਂ ਚੰਦ ਦੀਆਂ ਤਸਵੀਰਾਂ...

    ਗੁਰਦੇ ਦੀ ਪੱਥਰੀ ਕਿਉਂ ਬਣਦੀ ਹੈ ਅਤੇ ਕਿਹੜੇ ਖਾਣ-ਪੀਣ ਨਾਲ ਖਤਰਾ ਵੱਧ ਜਾਂਦਾ ਹੈ…

    ਦੁਨੀਆ ਭਰ ਦੇ ਤਰ੍ਹਾਂ, ਯੂਕੇ ਵਿੱਚ ਵੀ ਗੁਰਦੇ ਦੀ ਪੱਥਰੀ ਦਾ ਰੋਗ ਤੇਜ਼ੀ ਨਾਲ...

    More like this