ਚੰਡੀਗੜ੍ਹ : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ 162ਵੇਂ ਦਿਨ ਪੰਜਾਬ ਪੁਲਸ ਨੇ ਸੂਬੇ ਭਰ ‘ਚ 391 ਥਾਵਾਂ ‘ਤੇ ਵੱਡੀ ਕਾਰਵਾਈ ਕੀਤੀ। ਇਸ ਦੌਰਾਨ 50 ਕੇਸ ਦਰਜ ਕਰਕੇ 68 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ। ਹੁਣ ਤੱਕ 162 ਦਿਨਾਂ ‘ਚ ਗ੍ਰਿਫ਼ਤਾਰ ਹੋਏ ਤਸਕਰਾਂ ਦੀ ਗਿਣਤੀ 25,343 ‘ਤੇ ਪਹੁੰਚ ਗਈ ਹੈ।
ਛਾਪਿਆਂ ਦੌਰਾਨ ਪੁਲਸ ਨੇ 1.4 ਕਿਲੋ ਹੈਰੋਇਨ ਅਤੇ 1,594 ਨਸ਼ੀਲੀਆਂ ਗੋਲੀਆਂ/ਕੈਪਸੂਲ ਵੀ ਬਰਾਮਦ ਕੀਤੇ। ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਅਨੁਸਾਰ, 67 ਗਜ਼ਟਿਡ ਅਫਸਰਾਂ ਦੀ ਦੇਖਰੇਖ ਹੇਠ 900 ਤੋਂ ਵੱਧ ਪੁਲਸ ਮੁਲਾਜ਼ਮਾਂ ਵਾਲੀਆਂ 110 ਟੀਮਾਂ ਨੇ ਇਹ ਕਾਰਵਾਈ ਕੀਤੀ।ਪੂਰੇ ਦਿਨ ਚੱਲੇ ਆਪ੍ਰੇਸ਼ਨ ‘ਚ 414 ਸ਼ੱਕੀ ਵਿਅਕਤੀਆਂ ਦੀ ਜਾਂਚ ਹੋਈ ਤੇ 43 ਲੋਕਾਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਲਈ ਤਿਆਰ ਕੀਤਾ ਗਿਆ।