Site icon Punjab Mirror

ਵਿਰਾਟ ਕੋਹਲੀ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਪਹੁੰਚੇ ਇੰਗਲੈਂਡ! ਟੀਮ ਇੰਡੀਆ ਨੂੰ ਲੱਗ ਸਕਦੈ ਝਟਕਾ ਲੱਗਾ ਹੈ ਕਿਉਂਕਿ ਭਾਰਤੀ ਟੀਮ ਦੇ ਕਈ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। 

ਇੰਗਲੈਂਡ ਖਿਲਾਫ ਇੱਕ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਬਰਮਿੰਘਮ ਟੈਸਟ ਲਈ ਟੀਮ ਇੰਡੀਆਂ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਭਾਰਤੀ ਟੀਮ ਦੇ ਕਈ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ‘ਤੇ ਇੱਕੋ-ਇੱਕ ਟੈਸਟ ਮੈਚ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜੋਕਿ ਟੀਮ ਇੰਡੀਆ ਲਈ ਆਖਰੀ ਫੈਸਲਾਕੁੰਨ ਟੈਸਟ ਤੋਂ ਪਹਿਲਾਂ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ। ਵਿਰਾਟ ਕੋਹਲੀ ਦੀ ਕੋਰੋਨਾ ਰਿਪੋਰਟ ਨੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਾਲਦੀਵ ਛੁੱਟੀਆਂ ਬਿਤਾ ਕੇ ਪਰਤਨ ਮਗਰੋਂ ਕੋਰੋਨਾ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਖਿਡਾਰੀਆਂ ਨਾਲ ਇਸ ਦੌਰੇ ‘ਤੇ ਪਹੁੰਚੇ ਅਤੇ ਬੀ.ਸੀ.ਸੀ.ਆਈ. ਨੇ ਵੀ ਇਸ ਖਬਰ ਦਾ ਖੁਲਾਸਾ ਨਹੀਂ ਹੋਣ ਦਿੱਤਾ।

ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਮਾਲਦੀਪ ਤੋੰ ਪਰਤਨ ਤੋਂ ਬਾਅਦ ਹੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਸਨ ਪਰ ਲੰਦਨ ਪਹੁੰਚਣ ਤੋ ਬਾਅਦ ਇਸ ਦੀ ਪੁਸ਼ਟੀ ਹੋਈ। ਫਿਲਹਾਲ ਉਹ ਇਸ ਮਹਾਮਾਰੀ ਤੋਂ ਉਬਰ ਚੁੱਕੇ ਹਨ ਤੇ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਿਪੋਰਟਾਂ ਮੁਤਾਬਕ ਰਵਿਚੰਦਰਨ ਅਸ਼ਵਿਨ ਵੀ ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ ਇਸ ਲਈ ਉਨ੍ਹਾਂ ਨੇ ਸਾਥੀ ਖਿਡਾਰੀਆਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ।

Exit mobile version