Site icon Punjab Mirror

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓ ਬਣੀਆਂ ਪੰਜਾਬ ਪੁਲਿਸ ਲਈ ਚੁਣੌਤੀ, ਗੁੱਥੀ ਸੁਲਝਾਉਣ ਲਈ ਕੇਂਦਰੀ ਏਜੰਸੀਆਂ ਦੀ ਮੰਗੀ ਮਦਦ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓ ਪੰਜਾਬ ਪੁਲਿਸ ਲਈ ਚੁਣੌਤੀ ਬਣ ਗਈਆਂ ਹਨ। ਪੁਲਿਸ ਇਹ ਗੱਲ ਜਾਣਨ ਲਈ ਟੱਕਰਾਂ ਮਾਰ ਰਹੀ ਹੈ ਕਿ ਆਖਰ ਇਹ ਵੀਡੀਓ ਕਿੱਥੇ ਬਣੀਆਂ ਤੇ ਕਿਵੇਂ ਵਾਇਰਲ ਹੋਈਆਂ।

Amritpal Singh: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓ ਪੰਜਾਬ ਪੁਲਿਸ ਲਈ ਚੁਣੌਤੀ ਬਣ ਗਈਆਂ ਹਨ। ਪੁਲਿਸ ਇਹ ਗੱਲ ਜਾਣਨ ਲਈ ਟੱਕਰਾਂ ਮਾਰ ਰਹੀ ਹੈ ਕਿ ਆਖਰ ਇਹ ਵੀਡੀਓ ਕਿੱਥੇ ਬਣੀਆਂ ਤੇ ਕਿਵੇਂ ਵਾਇਰਲ ਹੋਈਆਂ। ਪੰਜਾਬ ਪੁਲਿਸ ਨੇ ਹੁਣ ਕੇਂਦਰੀ ਏਜੰਸੀਆਂ ਦੀ ਵੀ ਮਦਦ ਮੰਗੀ ਹੈ ਤਾਂ ਜੋ ਇਨ੍ਹਾਂ ਵੀਡੀਓ ਦੀ ਸੱਚਾਈ ਪਤਾ ਲਗਾਈ ਜਾ ਸਕੇ। 

ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਗ ਦੀਆਂ ਵੀਡੀਓ ਵਾਇਰਲ ਹੋਣ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਮੰਗੀ ਹੈ। ਅੰਮ੍ਰਿਤਪਾਲ ਸਿੰਘ ਨੇ 29-30 ਮਾਰਚ ਨੂੰ ਲਗਾਤਾਰ ਦੋ ਵੀਡੀਓ ਜਾਰੀ ਕੀਤੀਆਂ ਸੀ। ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਬਈ, ਕੈਨੇਡਾ, ਯੂਕੇ, ਅਮਰੀਕਾ, ਜਰਮਨੀ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਇੰਟਰਨੈੱਟ ‘ਤੇ ਅਪਲੋਡ ਹੋਈਆਂ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਂਦਰ ਨਾਲ ਤਾਲਮੇਲ ਕਰਕੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਏਜੰਸੀਆਂ ਨੂੰ IP ਐਡਰੈੱਸ ਵੀ ਦਿੱਤੇ ਗਏ ਹਨ।

ਦੱਸ ਦਈਏ ਕਿ ਦੋ ਹਫਤਿਆਂ ਤੋਂ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਕਿਸੇ ਧਾਰਮਿਕ ਡੇਰੇ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਅੰਮ੍ਰਿਤਪਾਲ ਦੀ ਦੂਜੀ ਵੀਡੀਓ ਦੇ ਅੰਤ ਵਿੱਚ ਕੀਰਤਨ ਦੀ ਆਵਾਜ਼ ਆਈ ਸੀ। ਇਸ ਤੋਂ ਬਾਅਦ ਪੁਲਿਸ ਨੇ ਸਾਰੇ ਡੇਰਿਆਂ ‘ਤੇ ਚੌਕਸੀ ਵਧਾ ਦਿੱਤੀ ਹੈ।

ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਇੱਕ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਇਸ ਵਿਅਕਤੀ ਦੇ ਮੋਬਾਈਲ ਤੋਂ ਵੀਡੀਓ ਬਣਾਈਆਂ ਸੀ ਜੋ 29 ਤੇ 30 ਮਾਰਚ ਨੂੰ ਰਿਲੀਜ਼ ਹੋਈਆਂ ਸਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਵੀਡੀਓ ਕਿੱਥੇ ਬਣਾਈਆਂ ਗਈਆਂ ਸੀ?

Exit mobile version