ਕੇਂਦਰੀ ਕੈਬਨਿਟ ਨੇ 5G ਸਪੈਕਟਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ, ਜਲਦ ਹੀ ਲਾਂਚ ਹੋਵੇਗੀ 5G ਮੋਬਾਈਲ ਸੇਵਾ|

Date:

ਦੇਸ਼ ਵਿੱਚ ਹੁਣ ਜਲਦ ਹੀ 5G ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। 5ਜੀ ਸਪੈਕਟਰਮ ਦੀ ਨਿਲਾਮੀ ਦਾ ਰਸਤਾ ਸਾਫ਼ ਹੋ ਗਿਆ ਹੈ । ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਅਗਲੇ 20 ਸਾਲਾਂ ਲਈ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਮਿਲ ਗਈ ਹੈ । ਜੁਲਾਈ ਮਹੀਨੇ ਦੇ ਅੰਤ ਵਿੱਚ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ।

ਦੱਸ ਦੇਈਏ ਕਿ ਮੰਤਰੀ ਮੰਡਲ ਨੇ ਨਿੱਜੀ ਕੈਪਟਿਵ ਨੈੱਟਵਰਕਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਜਿਸ ਦੇ ਉਪਯੋਗ ਨਾਲ ਉਦਯੋਗਾਂ ਤੇ ਟੈਕਨਾਲੋਜੀ ਦਿੱਗਜਾਂ ਕੋਲ ਆਪਣੇ ਨੈੱਟਵਰਕ ਹੋ ਸਕਦੇ ਹਨ ਜਿਸ ਨਾਲ ਮਸ਼ੀਨ-ਟੂ-ਮਸ਼ੀਨ ਸੰਚਾਰ, ਇੰਟਰਨੈੱਟ ਆਫ਼ ਥਿੰਗਜ਼ ਅਤੇ ਆਟੋਮੋਟਿਵ, ਸਿਹਤ ਸੰਭਾਲ, ਖੇਤੀਬਾੜੀ, ਊਰਜਾ ਤੇ ਹੋਰ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਨੂੰ ਸਮਰੱਥ ਬਣਾਉਣ ਲਈ ਵਰਤਿਆ ਜਾਵੇਗਾ ।

ਨਿਲਾਮੀ ਵਿੱਚ ਸਫਲ ਬੋਲੀਕਾਰਾਂ ਨੂੰ ਦੇਸ਼ ਦੇ ਲੋਕਾਂ ਅਤੇ ਉੱਦਮਾਂ ਨੂੰ 5ਜੀ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੰਸਸ਼ੁਦਾ ਸਪੈਕਟ੍ਰਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਲੰਬੇ ਸਮੇਂ ਤੋਂ 5ਜੀ ਸਪੈਕਟਰਮ ਦੀ ਨਿਲਾਮੀ ਦਾ ਇੰਤਜ਼ਾਰ ਕਰ ਰਹੀਆਂ ਹਨ।

ਇਸ ਨਿਲਾਮੀ ਵਿੱਚ ਟੈਲੀਕਾਮ ਕੰਪਨੀਆਂ 600 ਤੋਂ 1800 ਮੈਗਾਹਰਟਜ਼ ਬੈਂਡ ਅਤੇ 2100, 2300, 2500 ਮੈਗਾਹਰਟਜ਼ ਬੈਂਡ ਦੀ ਨਿਲਾਮੀ ਲਈ ਅਪਲਾਈ ਕਰਨਗੀਆਂ। ਭਾਰਤ ਸਰਕਾਰ ਨੇ ਪਹਿਲਾਂ ਹੀ 5G ਸਪੈਕਟ੍ਰਮ ਦੀਆਂ ਕਾਲਿੰਗ ਅਤੇ ਵੀਡੀਓ ਕਾਲਿੰਗ ਨਾਲ ਉੱਨਤ ਸੇਵਾਵਾਂ ਦੀ ਜਾਂਚ ਕੀਤੀ ਹੈ। ਇਸ ਸਬੰਧੀ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ 5ਜੀ ਟੈਲੀਕਾਮ ਸੇਵਾਵਾਂ ਦੇ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। 4ਜੀ ਮੋਬਾਇਲ ਸੇਵਾ ਦੇ ਮੁਕਾਬਲੇ 5ਜੀ ਮੋਬਾਇਲ ਸੇਵਾ ਦੀ ਸਪੀਡ ਤੇ ਸਮਰੱਥਾ ਲਗਭਗ 10 ਗੁਨਾ ਜ਼ਿਆਦਾ ਹੋਵੇਗੀ। ਸਪੈਕਟ੍ਰਮ ਦੇ ਲਈ ਭੁਗਤਾਨ 20 ਸਾਲ ਦੀਆਂ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ। ਉੱਥੇ ਹੀ ਸਪੈਕਟ੍ਰਮ ਹਾਸਿਲ ਕਰਨ ਵਾਲੀ ਕੰਪਨੀ ਨੂੰ ਭਵਿੱਖ ਦੀਆਂ ਦੇਣਦਾਰੀਆਂ ਦੇ ਬਿਨ੍ਹਾਂ 10 ਸਾਲਾਂ ਦੇ ਬਾਅਦ ਸਪੈਕਟ੍ਰਮ ਨੂੰ ਸਰੈਂਡਰ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here

Share post:

Subscribe

Popular

More like this
Related