ਦੁਨੀਆ ਭਰ ਵਿੱਚ ਕੋਰੋਨਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵੱਲੋਂ ਕੋਰੋਨਾ ਵਾਇਰਸ ਕਾਰਨ ਬੰਦ ਕੀਤੀ ਅੰਤਰਰਾਸ਼ਟਰੀ ਸਰਹੱਦ ਨੂੰ ਸੋਮਵਾਰ ਨੂੰ ਲਗਭਗ ਦੋ ਸਾਲਾਂ ਬਾਅਦ ਖੋਲ੍ਹ ਦਿੱਤਾ ਗਿਆ ਹੈ । ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਨੇ ਮਾਰਚ 2020 ਵਿੱਚ ਕੋਰੋਨਾ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰਨ ਤੋਂ ਬਾਅਦ ਦੁਨੀਆ ਦੀਆਂ ਕੁਝ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਸਨ ।
ਇਸ ਸਬੰਧੀ ਸਿਡਨੀ ਏਅਰਪੋਰਟ ਨੇ ਟਵੀਟ ਕਰਦਿਆਂ ਦੱਸਿਆ ਕਿ ਦੋ ਸਾਲ ਜ਼ਿਆਦਾ ਦਾ ਸਮਾਂ ਹੋ ਗਿਆ ਹੈ । ਅੱਜ ਅਸੀਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਖੁੱਲ੍ਹਣ ਦਾ ਜਸ਼ਨ ਮਨਾ ਰਹੇ ਹਾਂ । ਤੁਹਾਡਾ ਦੁਬਾਰਾ ਸੁਆਗਤ ਹੈ !
ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਕਿਹਾ ਕਿ ਸਾਡੇ ਸੈਰ-ਸਪਾਟਾ ਉਦਯੋਗ ਅਤੇ ਇਸ ਵਿੱਚ ਕੰਮ ਕਰਦੇ 660,000 ਲੋਕਾਂ ਲਈ ਇਹ ਸ਼ਾਨਦਾਰ ਖ਼ਬਰ ਹੈ। ਰਿਪੋਰਟ ਦੇ ਅਨੁਸਾਰ ਯਾਤਰੀ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਦਾਖਲ ਹੋ ਸਕਦੇ ਹਨ। ਪੱਛਮੀ ਆਸਟ੍ਰੇਲੀਆ 3 ਮਾਰਚ ਤੱਕ ਬੰਦ ਹੈ । ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਿਹੜੇ ਯਾਤਰੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ, ਉਨ੍ਹਾਂ ਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੈ ਪਰ ਟੀਕਾਕਰਨ ਨਾ ਕੀਤੇ ਯਾਤਰੀਆਂ ਨੂੰ ਆਪਣੇ ਖਰਚੇ ‘ਤੇ 14 ਦਿਨਾਂ ਲਈ ਹੋਟਲ ਵਿੱਚ ਰਹਿਣਾ ਪਵੇਗਾ।
You may also like
-
SGPC ਪ੍ਰਧਾਨ ਬੋਲੇ- ‘ਇਹ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਸਾਜ਼’ ਹੁਣ ਸ੍ਰੀ ਹਰਿਮੰਦਰ ਸਾਹਿਬ ‘ਚ ਨਹੀਂ ਹੋਵੇਗਾ ਹਾਰਮੋਨੀਅਮ ਨਾਲ ਕੀਰਤਨ !
-
ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਹੱਤਿਆ, 7 ਸਾਲਾ ਧੀ ਵੀ ਜ਼ਖਮੀ ਹੋ ਗਈ।
-
ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ‘ਚ ਚਾਰ 8000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ |
-
ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘੱਟਾਉਣ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਬੋਲੇ ਸਾਡੇ ਲਈ ਲੋਕ ਪਹਿਲਾਂ
-
WHO ਨੇ ਸੱਦੀ ਐਮਰਜੈਂਸੀ ਮੀਟਿੰਗ ,ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ|