ਪ੍ਰੈਗਨੈਂਟ ਪਤਨੀ ਨੂੰ ਛੱਡ ਛੁੱਟੀਆਂ ਮਨਾਉਣ ਗਿਆ ਦਿੱਗਜ ਖਿਡਾਰੀ, ਬੱਚਿਆਂ ਸਾਹਮਣੇ ਮਹਿਲਾ ਫੈਨਸ ਤੋਂ ਕਰਵਾਈ ਮਸਾਜ

ਟਾਇਸਨ ਫਿਊਰੀ ਪ੍ਰਸਿੱਧ ਮੁੱਕੇਬਾਜ਼ ਇਨ੍ਹੀਂ ਦਿਨੀਂ ਸੁਰਖੀਆਂ ਬੱਤੋਰ ਰਿਹਾ ਹੈ | ਫਿਊਰੀ ਆਪਣੀ ਮੁੱਕੇਬਾਜ਼ੀ ਕਰਕੇ ਨਹੀਂ ਸਗੋਂ ਉਸ ਦੀਆਂ ਛੁੱਟੀਆਂ ਕਰਕੇ ਸੁਰਖੀਆਂ ਵਿਚ ਹੈ।ਡਬਲਯੂਬੀਸੀ ਹੈਵੀਵੇਟ ਚੈਂਪੀਅਨ ਟਾਇਸਨ ਫਿਊਰੀ ਨੇ ਆਪਣੀ ਸਿਖਲਾਈ ਤੋਂ ਥੋੜ੍ਹਾ ਬਰੇਕ ਲੈਕੇ ਆਪਣੀ ਪਤਨੀ ਤੋਂ ਬਿਨਾ ਆਪਣੇ ਭਰਾ ਟੌਮੀ ਨਾਲ ਛੁੱਟੀਆਂ ਮਨਾਉਣ ਲਈ ਟ੍ਰਿਪ ਤੇ ਗਏ|

ਮਹਿਲਾ ਪ੍ਰਸ਼ੰਸਕਾਂ ਵਿਚ ਟਾਇਸਨ ਫਿਊਰੀ ਛਾਏ ਰਹੇ।ਸੋਸ਼ਲ ਮੀਡੀਆ ‘ਤੇ ਛੁੱਟੀਆਂ ਦੀਆਂ ਕੁਝ ਫੋਟੋਆਂ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਸਨ| ਵਾਇਰਲ ਹੋਈਆਂ ਫੋਟੋਆਂ ਵਿਚ ਇਕ ਔਰਤ ਪ੍ਰਸ਼ੰਸਕ ਉਨ੍ਹਾਂ ਦੇ ਸਰੀਰ ਉੇਤੇ ਸਨਟੈਨ ਤੇਲ ਲਗਾਉਂਦੀ ਨਜ਼ਰ ਆ ਰਹੀ ਹੈ |

ਉਨ੍ਹਾਂ ਦਾ ਵੱਡਾ ਬੇਟਾ ਪ੍ਰਿੰਸ ਜਾਨ ਜੇਮਜ਼ ਵੀ ਟਾਇਸਨ ਨਾਲ ਸੀ | ਪਰ ਮਜੇ ਦੀ ਗੱਲ ਇਹ ਹੈ ਕਿ ਟਾਇਸਨ ਆਪਣੀ ਪਤਨੀ ਪੈਰਿਸ ਤੋਂ ਬਿਨਾਂ ਇਸ ਟ੍ਰਿਪ ਤੇ ਗਏ ਸੀ , ਉਹਨਾਂ ਦੀ ਪਤਨੀ ਗਰਭਵਤੀ ਸੀ| ਪੈਰਿਸ ਉਸ ਵਕ਼ਤ ਘਰ ਵਿੱਚ ਸੀ |

ਟਾਇਸਨ ਨੇ ਇੰਸਟਾਗ੍ਰਾਮ ‘ਤੇ ਵੀ ਇੱਕ ਸਪੱਸ਼ਟੀਕਰਨ ਦਿੱਤਾ,ਆਪਣੇ ਟ੍ਰਿਪ ਦੀ ਮਹਿਲਾ ਪ੍ਰਸ਼ੰਸਕ ਨਾਲ ਫੋਟੋ ਨੂੰ ਵੇਖਣ ਤੋਂ ਬਾਅਦ | ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਜ਼ਾਰਾਂ ਫੋਟੋਆਂ ਖਿੱਚੀਆਂ ਫਾਊਂਟੇਨ ਬਲੂ ‘ਤੇ| ਪਰ ਉਹ ਸਿਰਫ ਇਹ ਤਸਵੀਰਾਂ ਲੜਕੀਆਂ ਨੂੰ ਦਿਖਾਉਂਦੀਆਂ ਹਨ।

ਉਹਨਾਂ ਨੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕਰਦੇ ਕਿਹਾ ਕਿ ਉਹਨਾਂ ਦਾ ਆਪਣੀ ਪਤਨੀ ਨਾਲ ਰਿਸ਼ਤਾ ਹਮੇਸ਼ਾ ਜਿੰਨਾ ਮਜ਼ਬੂਤ ​​ਹੈ।

Leave a Reply

Your email address will not be published. Required fields are marked *