Site icon Punjab Mirror

Toll Collection: ਇੱਕੋ ਮਹੀਨੇ 4000 ਕਰੋੜ ਤੋਂ ਵੱਧ ਕਮਾਈ ਸੜਕਾਂ ‘ਤੇ ਟੌਲ ਪਲਾਜਿਆਂ ਨੇ ਸਰਕਾਰ ਨੂੰ ਕੀਤਾ ਮਾਲੋਮਾਲ

Toll Collection:FASTag ਦੇ ਕਾਰਨ, ਇਹ ਕੁਲੈਕਸ਼ਨ ਰਿਕਾਰਡ ਪੱਧਰ ਨੂੰ ਛੂਹ ਗਿਆ ਹੈ। FASTag ਕਾਰਨ ਸਰਕਾਰੀ ਮਾਲਕੀ ਵਾਲੇ ਹਾਈਵੇਅ ਡਿਵੈਲਪਰ NHAI ਨੇ ਹੁਣ ਤੱਕ ਦਾ ਸਭ ਤੋਂ ਵੱਧ ਟੌਲ ਇਕੱਠਾ ਕੀਤਾ ਹੈ।

Toll Collection: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਟੋਲ ਵਸੂਲੀ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਇਸ ਦਾ ਮਹੀਨਾਵਾਰ ਕੁਲੈਕਸ਼ਨ 4 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। FASTag ਦੇ ਕਾਰਨ, ਇਹ ਕੁਲੈਕਸ਼ਨ ਰਿਕਾਰਡ ਪੱਧਰ ਨੂੰ ਛੂਹ ਗਿਆ ਹੈ। FASTag ਕਾਰਨ ਸਰਕਾਰੀ ਮਾਲਕੀ ਵਾਲੇ ਹਾਈਵੇਅ ਡਿਵੈਲਪਰ NHAI ਨੇ ਹੁਣ ਤੱਕ ਦਾ ਸਭ ਤੋਂ ਵੱਧ ਟੌਲ ਇਕੱਠਾ ਕੀਤਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ 2023 ਤੋਂ ਜੂਨ ਤੱਕ ਹਰ ਮਹੀਨੇ ਮਾਸਿਕ ਮਾਲੀਆ ਲਗਾਤਾਰ ਇਸ ਪੱਧਰ ਨੂੰ ਪਾਰ ਕਰ ਗਿਆ ਹੈ। NHAI ਨੇ ਅਪ੍ਰੈਲ, ਮਈ ਤੇ ਜੂਨ, 2023 ਦੇ ਮਹੀਨਿਆਂ ਵਿੱਚ FASTag ਦੀ ਵਰਤੋਂ ਕਰਨ ਵਾਲੇ ਵਾਹਨਾਂ ਤੋਂ ਟੋਲ ਵਜੋਂ 4,314 ਕਰੋੜ ਰੁਪਏ, 4,554 ਕਰੋੜ ਰੁਪਏ ਤੇ 4,349 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ 2022-23 ਲਈ FASTags ਦੁਆਰਾ ਔਸਤ ਮਾਸਿਕ ਫੀਸ ਉਗਰਾਹੀ ਨਾਲੋਂ ਵੱਧ ਹੈ, ਜੋ 3,841 ਕਰੋੜ ਰੁਪਏ ਸੀ।

ਸਿਰਫ ਇੱਕ ਦਿਨ ‘ਚ 162.10 ਕਰੋੜ ਕਲੈਕਸ਼ਨ
FASTags ਦੁਆਰਾ ਔਸਤ ਮਹੀਨਾਵਾਰ ਕੀਮਤ ਸੰਗ੍ਰਹਿ ਅਪ੍ਰੈਲ-ਜੂਨ ਤਿਮਾਹੀ ਲਈ 4,406 ਕਰੋੜ ਰੁਪਏ ਰਿਹਾ, ਜਦੋਂਕਿ ਇਹ 2023 ਦੀ ਜਨਵਰੀ-ਮਾਰਚ ਤਿਮਾਹੀ ਲਈ 4,083 ਕਰੋੜ ਰੁਪਏ ਸੀ। ਦੇਸ਼ ‘ਚ ਫਾਸਟੈਗ ਦੇ ਆਉਣ ਨਾਲ ਟੋਲ ਵਸੂਲੀ ‘ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਖਾਸ ਕਰਕੇ ਟ੍ਰੈਫਿਕ ਜਾਮ ਨਾਲ ਜੁੜੀ ਸਮੱਸਿਆ ਵਿੱਚ ਕਮੀ ਆਈ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਕੱਲੇ 29 ਅਪ੍ਰੈਲ ਨੂੰ ਫਾਸਟੈਗ ਕਲੈਕਸ਼ਨ 162.10 ਕਰੋੜ ਰੁਪਏ ਸੀ।


ਕਿੰਨੀ ਹੈ ਟੋਲ ਪਲਾਜ਼ਿਆਂ ਦੀ ਗਿਣਤੀ
ਦੇਸ਼ ‘ਚ ਕਈ ਟੋਲ ਪਲਾਜ਼ਿਆਂ ‘ਚ ਵੀ ਵਾਧਾ ਹੋਇਆ ਹੈ, ਜਦਕਿ ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਫਾਸਟੈਗ ਸਿਸਟਮ ਵੀ ਵਿਕਸਿਤ ਕੀਤਾ ਗਿਆ ਹੈ। ਵਿੱਤੀ ਸਾਲ 2022-23 ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧੀਨ ਸ਼ੁਰੂ ਕੀਤੇ ਗਏ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 112 ਸੀ। ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਪ੍ਰਾਜੈਕਟ ਦੌਰਾਨ ਉਸਾਰਿਆ ਜਾਂਦਾ ਹੈ ਤੇ ਇਸ ਨੂੰ ਕਾਰੋਬਾਰੀ ਵਰਤੋਂ ‘ਚ ਲਿਆਂਦਾ ਜਾਂਦਾ ਹੈ।

ਟੋਲ ਪਲਾਜ਼ਾ ਦੀ ਲੋੜ ਖਤਮ ਹੋ ਜਾਵੇਗੀ
FASTag ਨੂੰ ਅਪਣਾਉਣ ਅਤੇ NH ‘ਤੇ ਟੋਲ ਵਸੂਲੀ ਵਧਾਉਣ ‘ਤੇ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ। ਇਸ ਤੋਂ ਪ੍ਰੇਰਿਤ ਹੋ ਕੇ ਸਰਕਾਰ ਨੇ ਹੁਣ ਦੇਸ਼ ਵਿੱਚ ਸੈਟੇਲਾਈਟ ਆਧਾਰਤ ਟੋਲ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਟੋਲ ਪਲਾਜ਼ਿਆਂ ਦੀ ਲੋੜ ਖ਼ਤਮ ਹੋ ਜਾਵੇਗੀ।

Exit mobile version