ਮੋਹਾਲੀ ਪੁਲਿਸ ਨੇ ਤਿੰਨ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਚੰਡੀਗੜ੍ਹ ਤੋਂ ਆ ਕੇ ਇਥੇ ਚੋਰੀਆਂ ਅਤੇ ਲੁੱਟਾਂ ਦੀਆਂ ਵਾਰਦਾਤਾਂ ਕਰ ਰਹੇ ਸਨ। ਇਹ ਤਿੰਨੇ ਹਰਸ਼ ਕਿਸ਼ੋਰ (ਬਡਹੇੜੀ, ਹਾਲ ਸੈਕਟਰ-52 ਚੰਡੀਗੜ੍ਹ), ਵਿਸ਼ਾਲ ਉਰਫ਼ ਸਟੈਪੂ (ਮੌਲੀ ਜਾਗਰਾਂ), ਅਤੇ ਅਜੇ ਉਰਫ਼ ਭੰਡੀ (ਸੈਕਟਰ-25D) ਵਜੋਂ ਪਹਚਾਣੇ ਗਏ ਹਨ।
ਫੇਜ਼-1 ਥਾਣੇ ਦੀ ਪੁਲਿਸ ਨੇ ਦੱਸਿਆ ਕਿ ਇਲਾਕੇ ’ਚ ਵਧ ਰਹੀਆਂ ਚੋਰੀਆਂ ਅਤੇ ਝਪਟਮਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਖ਼ਾਸ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੌਰਾਨ ਪਹਿਲਾਂ ਹਰਸ਼ ਕਿਸ਼ੋਰ ਨੂੰ ਫੜਿਆ ਗਿਆ, ਜਿਸ ਕੋਲੋਂ 600 ਰੁਪਏ ਅਤੇ ਚੋਰੀ ਦੀ ਇੱਕ ਐਕਟਿਵਾ ਸਕੂਟੀ ਮਿਲੀ। ਪੁਲਿਸ ਨੇ 2 ਦਿਨਾਂ ਦੇ ਰਿਮਾਂਡ ਦੌਰਾਨ ਹੋਰ 3 ਐਕਟਿਵਾ ਅਤੇ 2 ਮੋਟਰਸਾਈਕਲਾਂ ਵੀ ਬਰਾਮਦ ਕਰ ਲੀਆਂ।ਇਹ ਤਿੰਨੇ ਲੋਕ 21 ਜੁਲਾਈ ਨੂੰ ਫੇਜ਼-1 ਦੇ ਇੱਕ ਨਿਵਾਸੀ ਕੋਲੋਂ 1500 ਰੁਪਏ ਲੁੱਟਣ ਦੇ ਦੋਸ਼ੀ ਹਨ।