ਸ਼੍ਰੀ ਮੁਕਤਸਰ ਸਾਹਿਬ – ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੇਠ ਜ਼ਿਲ੍ਹਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 700 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਲੋਕਾਂ ਦੀ ਪਹਿਚਾਣ ਰਿੰਕੂ ਸਿੰਘ, ਅਵਤਾਰ ਸਿੰਘ ਉਰਫ਼ ਲੱਭਾ ਬਾਬਾ ਅਤੇ ਮਾਹਿਰ ਉਰਫ਼ ਮੀਤ ਵਜੋਂ ਹੋਈ ਹੈ, ਜੋ ਤਿੰਨੇ ਕੋਟਲੀ ਰੋਡ, ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ।ਅਵਤਾਰ ਸਿੰਘ ਉਰਫ਼ ਲੱਭਾ ਬਾਬਾ ਪਹਿਲਾਂ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਜ਼ਮਾਨਤ ਤੇ ਬਾਹਰ ਸੀ। ਪੁਲਿਸ ਉਸ ਦੀ ਹਲਚਲ ਤੇ ਨਿਗਰਾਨੀ ਰੱਖ ਰਹੀ ਸੀ।
ਇੱਕ ਖਾਸ ਸੁਚਨਾ ਦੇ ਆਧਾਰ ਤੇ, ਸੀਆਈਏ-1 ਯੂਨਿਟ ਨੇ ਇੱਕ ਸ਼ੱਕੀ ਗੱਡੀ ਦੀ ਜਾਂਚ ਦੌਰਾਨ 700 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸ਼ੱਕ ਹੈ ਕਿ ਇਹ ਨਸ਼ਾ ਇੱਕ ਇੰਟਰ-ਜ਼ਿਲ੍ਹਾ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ।ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਰਿੰਕੂ ਸਿੰਘ ਅਤੇ ਅਵਤਾਰ ਸਿੰਘ ਉਰਫ਼ ਲੱਭਾ ਬਾਬਾ ਖ਼ਿਲਾਫ਼ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ, ਜਦਕਿ ਮਾਹਿਰ ਉਰਫ਼ ਮੀਤ ਉੱਤੇ ਵੀ ਦੋ ਮਾਮਲੇ ਚਲ ਰਹੇ ਹਨ।