ਅਗਸਤ ਮਹੀਨਾ ਪੰਜਾਬ ਵਾਸੀਆਂ ਲਈ ਖਾਸ ਰਹੇਗਾ, ਕਿਉਂਕਿ ਇਸ ਵਾਰ ਲਗਾਤਾਰ ਤਿੰਨ ਦਿਨ ਛੁੱਟੀਆਂ ਆ ਰਹੀਆਂ ਹਨ।15 ਅਗਸਤ ਨੂੰ ਸ਼ੁੱਕਰਵਾਰ ਹੈ, ਜਿਸ ਦਿਨ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ। 16 ਅਗਸਤ ਨੂੰ ਸ਼ਨੀਵਾਰ ਹੈ ਅਤੇ ਉਸ ਦਿਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ—ਕਈ ਥਾਵਾਂ ‘ਤੇ ਇਹ ਵੀ ਛੁੱਟੀ ਵਾਲਾ ਦਿਨ ਹੈ। 17 ਅਗਸਤ ਨੂੰ ਐਤਵਾਰ ਹੈ, ਜਿਸ ਕਰਕੇ ਹਫ਼ਤਾਵਾਰੀ ਛੁੱਟੀ ਹੋਵੇਗੀ।

ਇਸ ਤਰ੍ਹਾਂ, 15 ਤੋਂ 17 ਅਗਸਤ ਤੱਕ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਤਿੰਨ ਦਿਨ ਲਈ ਬੰਦ ਰਹਿਣਗੇ।ਜਿਹੜੇ ਲੋਕ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਲੁਤਫ਼ ਉਠਾਉਣਾ ਚਾਹੁੰਦੇ ਹਨ ਜਾਂ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਇਹ ਸੁਨਿਹਰੀ ਮੌਕਾ ਹੈ।