Homeਦੇਸ਼ਸੱਚ ਹੋ ਸਕਦੀ ਬਾਬਾ ਵੇਂਗਾ ਦੀ ਇਹ ਭਵਿੱਖਵਾਣੀ ਭਾਰਤ 'ਚ ਆਉਣ ਵਾਲਾ...

ਸੱਚ ਹੋ ਸਕਦੀ ਬਾਬਾ ਵੇਂਗਾ ਦੀ ਇਹ ਭਵਿੱਖਵਾਣੀ ਭਾਰਤ ‘ਚ ਆਉਣ ਵਾਲਾ ਵੱਡਾ ਸੰਕਟ!

Published on

spot_img

ਬਾਬਾ ਵੇਂਗਾ ਨੇ ਸਾਲ 2022 ਲਈ ਭਾਰਤ ਬਾਰੇ ਡਰਾਉਣੀ ਭਵਿੱਖਬਾਣੀ ਕੀਤੀ ਸੀ ਅਤੇ ਦੱਸਿਆ ਸੀ ਕਿ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਬਾਬਾ ਵੇਂਗਾ ਮੁਤਾਬਕ ਇਸ ਸਾਲ ਦੁਨੀਆ ਭਰ ਦੇ ਤਾਪਮਾਨ ‘ਚ ਗਿਰਾਵਟ ਆਵੇਗੀ ਅਤੇ ਟਿੱਡੀਆਂ ਦਾ ਪ੍ਰਕੋਪ ਵਧੇਗਾ।

Locust Attack in India Baba Vanga Predictions : ਬੁਲਗਾਰੀਆ ਦੀ ਭਵਿੱਖਵਾਣੀ ਬਾਬਾ ਵੇਂਗਾ (Baba Vanga) ਨੇ ਆਪਣੀ ਮੌਤ ਤੋਂ ਪਹਿਲਾਂ ਭਾਰਤ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਲਈ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਕਈ ਹੁਣ ਤੱਕ ਸੱਚ ਹੋ ਚੁੱਕੀਆਂ ਹਨ। ਬਾਬਾ ਵੇਂਗਾ ਨੇ ਸਾਲ 2022 ‘ਚ ਭਾਰਤ ਲਈ ਇੱਕ ਡਰਾਉਣੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਹੋ ਸਕਦੀ ਹੈ। ਬਾਬਾ ਵੇਂਗਾ ਨੇ ਸਾਲ 2022 ਲਈ ਕੁੱਲ 6 ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ‘ਚੋਂ 2 ਹੁਣ ਤੱਕ ਸੱਚ ਸਾਬਤ ਹੋਈਆਂ ਹਨ।

ਭਾਰਤ ‘ਚ ਪੈਦਾ ਹੋ ਸਕਦੀ ਅਕਾਲ ਵਰਗੀ ਸਥਿਤੀ

मेघन मर्केल की आंख में आंसू, प्रिंस हैरी कर रहे परिवार की बात, नई डॉक्यूमेंट्री का टीजर हो रहा वायरल

ਬਾਬਾ ਵੇਂਗਾ ਨੇ ਸਾਲ 2022 ਲਈ ਭਾਰਤ ਬਾਰੇ ਡਰਾਉਣੀ ਭਵਿੱਖਬਾਣੀ ਕੀਤੀ ਸੀ ਤੇ ਦੱਸਿਆ ਸੀ ਕਿ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਬਾਬਾ ਵੇਂਗਾ ਮੁਤਾਬਕ ਇਸ ਸਾਲ ਦੁਨੀਆ ਭਰ ਦੇ ਤਾਪਮਾਨ ‘ਚ ਗਿਰਾਵਟ ਆਵੇਗੀ ਤੇ ਇਸ ਕਾਰਨ ਟਿੱਡੀਆਂ ਦਾ ਪ੍ਰਕੋਪ ਵਧੇਗਾ। ਭਾਰਤ ‘ਚ ਵੀ ਟਿੱਡੀਆਂ ਦਾ ਆਤੰਕ ਦੇਖਣ ਨੂੰ ਮਿਲੇਗਾ ਤੇ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਦੇਸ਼ ‘ਚ ਅਕਾਲ ਅਤੇ ਭੁੱਖਮਰੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਹੁਣ ਸਾਲ 2022 ‘ਚ ਸਿਰਫ਼ ਮਹੀਨਾ ਬਾਕੀ ਹੈ ਤੇ ਇਸ ਕਾਰਨ ਬਾਬਾ ਵੇਂਗਾ ਦੀ ਭਵਿੱਖਵਾਣੀ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਬਾਬਾ ਵੇਂਗਾ ਨੇ ਸਾਲ 2022 ਲਈ ਕੀਤੀਆਂ 6 ਭਵਿੱਖਬਾਣੀਆਂ

‘ਦ ਸਨ’ ਦੀ ਰਿਪੋਰਟ ਦੇ ਅਨੁਸਾਰ ਬਾਬਾ ਵੇਂਗਾ ਨੇ ਸਾਲ 2022 ਲਈ ਕੁੱਲ 6 ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ‘ਚ ਸਾਇਬੇਰੀਆ ਵਿੱਚ ਇੱਕ ਨਵੇਂ ਵਾਇਰਸ ਦੀ ਭਵਿੱਖਬਾਣੀ, ਏਲੀਅਨ ਹਮਲਾ, ਟਿੱਡੀਆਂ ਦਾ ਹਮਲਾ ਅਤੇ ਵਰਚੁਅਲ ਰਿਐਲਿਟੀ ‘ਚ ਵਾਧਾ ਸ਼ਾਮਲ ਹੈ। ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਏਸ਼ੀਆ ਦੇ ਕੁਝ ਦੇਸ਼ਾਂ ਤੇ ਆਸਟ੍ਰੇਲੀਆ ‘ਚ ਹੜ੍ਹਾਂ ਤੋਂ ਇਲਾਵਾ ਕਈ ਸ਼ਹਿਰਾਂ ਵਿਚ ਪਾਣੀ ਦੀ ਕਮੀ ਦੀ ਭਵਿੱਖਬਾਣੀ ਕੀਤੀ ਸੀ।

ਇਸ ਸਾਲ ਸੱਚ ਹੋ ਚੁੱਕੀਆਂ ਇਹ 2 ਭਵਿੱਖਬਾਣੀਆਂ

ਬਾਬਾ ਵੇਂਗਾ ਵੱਲੋਂ ਸਾਲ 2022 ਲਈ ਕੀਤੀਆਂ ਭਵਿੱਖਬਾਣੀਆਂ ਵਿੱਚੋਂ 2 ਸੱਚੀਆਂ ਸਾਬਤ ਹੋਈਆਂ ਹਨ ਅਤੇ ਉਸ ਤੋਂ ਬਾਅਦ ਆਉਣ ਵਾਲੇ 2 ਮਹੀਨਿਆਂ ‘ਚ ਹੋਰ 4 ਭਵਿੱਖਬਾਣੀਆਂ ਦੇ ਸੱਚ ਹੋਣ ਦੀ ਉਮੀਦ ਹੈ। ਹਾਲ ਹੀ ‘ਚ ਆਸਟ੍ਰੇਲੀਆ ‘ਚ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ, ਜਦਕਿ ਪਾਕਿਸਤਾਨ ‘ਚ ਹੜ੍ਹਾਂ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਸਨ ਅਤੇ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ ਬਾਬਾ ਵੇਂਗਾ ਵੱਲੋਂ ਕਈ ਸ਼ਹਿਰਾਂ ‘ਚ ਪਾਣੀ ਦੀ ਕਮੀ ਹੋਣ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋਈ ਹੈ ਅਤੇ ਪੁਰਤਗਾਲ ‘ਚ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ, ਉੱਥੇ ਹੀ ਇਟਲੀ ‘ਚ ਵੀ ਸੋਕਾ ਦੇਖਣ ਨੂੰ ਮਿਲਿਆ ਹੈ।

ਬਾਬਾ ਵੇਂਗਾ ਨੇ 12 ਸਾਲ ਦੀ ਉਮਰ ‘ਚ ਗੁਆ ਦਿੱਤੀਆਂ ਦੋਵੇਂ ਅੱਖਾਂ

ਬਾਬਾ ਵਾਂਗਾ (Who is Baba Vanga) ਇੱਕ ਰਹੱਸਵਾਦੀ ਸੀ ਤੇ ਸਾਲ 1911 ਵਿੱਚ ਬੁਲਗਾਰੀਆ ‘ਚ ਪੈਦਾ ਹੋਇਆ ਸੀ। ਸਿਰਫ਼ 12 ਸਾਲ ਦੀ ਉਮਰ ‘ਚ ਬਾਬਾ ਵੇਂਗਾ ਆਪਣੀਆਂ ਦੋਵੇਂ ਅੱਖਾਂ ਗੁਆ ਬੈਠਾ ਅਤੇ ਦੇਖ ਨਹੀਂ ਸਕਦਾ ਸੀ, ਪਰ ਉਸ ਤੋਂ ਬਾਅਦ ਉਹ ਭਵਿੱਖ ਨੂੰ ਦੇਖ ਸਕਦਾ ਸੀ। ਸਾਲ 1996 ‘ਚ ਆਪਣੀ ਮੌਤ ਤੋਂ ਪਹਿਲਾਂ ਬਾਬਾ ਵੇਂਗਾ ਨੇ ਦੁਨੀਆ ਲਈ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ‘ਚੋਂ ਕਈ ਹੁਣ ਤੱਕ ਸੱਚ ਹੋ ਚੁੱਕੀਆਂ ਹਨ। ਕਿਹਾ ਜਾਂਦਾ ਹੈ ਕਿ ਬਾਬਾ ਵੇਂਗਾ ਨੇ ਕਿਤੇ ਵੀ ਆਪਣੀਆਂ ਭਵਿੱਖਬਾਣੀਆਂ ਨਹੀਂ ਲਿਖੀਆਂ ਅਤੇ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਦੱਸੀਆਂ ਸਨ

Latest articles

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...

ਜਾਣੋ ਕਿਵੇਂ ਕਰੀਏ ਇਸਤੇਮਾਲ ਹੁਣ ਗੂਗਲ ਦਾ AI ਟੂਲ ਸਿਖਾਏਗਾ ਫਰਾਟੇਦਾਰ ਇੰਗਲਿਸ਼ ਬੋਲਣਾ

ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ...

More like this

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...