ਖੰਨਾ : ਖੰਨਾ ਦੀ ਕੋਟ ਚੌਕੀ ‘ਚ ਤਾਇਨਾਤ ਹੋਮਗਾਰਡ ਮੁਲਾਜ਼ਮ ਗੁਰਪਿਆਰ ਸਿੰਘ ‘ਤੇ ਡਿਊਟੀ ਦੌਰਾਨ ਹਮਲਾ ਹੋ ਗਿਆ। ਰਾਤ ਸਮੇਂ ਡਿਊਟੀ ਦੌਰਾਨ ਕੁਝ ਚੋਰ ਐਨ.ਡੀ.ਪੀ.ਐੱਸ. ਐਕਟ ਅਧੀਨ ਫੜੇ ਗਏ ਟਰੱਕ ਦੇ ਟਾਇਰ ਚੋਰੀ ਕਰਨ ਲੱਗ ਪਏ। ਜਦੋਂ ਹੋਮਗਾਰਡ ਜਵਾਨ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 164/25 ਤਹਿਤ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਕਿ ਇਹ ਕੋਟ ਚੌਕੀ ਨੈਸ਼ਨਲ ਹਾਈਵੇ ‘ਤੇ ਸਥਿਤ ਹੈ, ਜਿੱਥੇ ਇਹ ਘਟਨਾ ਵਾਪਰੀ।