ਪੱਟੀ ਦੇ ਪਿੰਡ ਬਾਹਮਣੀ ਵਾਲਾ ਕੋਲ ਕੂੜੇ ‘ਚੋਂ ਮਿਲਿਆ ਹੈਂਡ ਗ੍ਰੇਨੇਡ, ਦਹਿਸ਼ਤ ‘ਚ ਲੋਕ|
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਾਹਮਣੀ ਵਾਲਾ ਪੱਟੀ ਮਾਰਗ ‘ਤੇ ਪੈਂਦੇ ਸੂਏ ਦੇ ਕਿਨਾਰੇ ਬੰਬ ਮਿਲਿਆ ਹੈ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਉਕਤ ਬੰਬ ਨੂੰ ਸੁਰੱਖਿਅਤ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੰਬ ਪੁਰਾਣੀ ਹਾਲਤ ‘ਚ ਹੈ ਅਤੇ ਹੋ ਸਕਦਾ ਹੈ ਆਰਮੀ ਨਾਲ ਸਬੰਧਤ ਹੋਵੇ। ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।