Site icon Punjab Mirror

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਐਲਨ ਮਸਕ ਦਾ ਵੱਡਾ ਇਲਜ਼ਾਮ, Apple ਨੇ ਆਪਣੇ ਐਪ ਸਟੋਰ ਤੋਂ ‘Twitter’ ਨੂੰ ਹਟਾਉਣ ਦੀ ਦਿੱਤੀ ਧਮਕੀ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਟੇਸਲਾ ਕੰਪਨੀ ਦੇ ਮਾਲਿਕ ਐਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ ਉਦੋਂ ਤੋਂ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ। ਇਸ ਵਾਰ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਲੈ ਕੇ ਹੈ। ਦਰਅਸਲ, ਐਲਨ ਮਸਕ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਐਪਲ ਨੇ ਆਪਣੇ ਐਪ ਸਟੋਰ ਤੋਂ ‘ਟਵਿੱਟਰ’ ਨੂੰ ਹਟਾਉਣ ਦੀ ਧਮਕੀ ਦਿੱਤੀ ਹੈ। ਮਸਕ ਨੇ ਕਿਹਾ ਕਿ ਐਪਲ, ਟਵਿੱਟਰ ਨੂੰ ਬਲਾਕ ਕਰਨ ਦੇ ਲਈ ਹਰ ਤਰ੍ਹਾਂ ਨਾਲ ਦਬਾਅ ਬਣਾ ਰਿਹਾ ਹੈ। ਇੱਥੋਂ ਤੱਕ ਕਿ ਆਈਫੋਨ ਨਿਰਮਾਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ਼ਤਿਹਾਰ ਵੀ ਦੇਣਾ ਬੰਦ ਕਰ ਦਿੱਤਾ ਹੈ।

ਐਲਨ ਮਸਕ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਟੈਂਟ ਮਾਡਰੇਸ਼ਨ ਦੀ ਮੰਗ ‘ਤੇ ਐਪਲ, ਟਵਿੱਟਰ ਤੇ ਦਬਾਅ ਪਾ ਰਿਹਾ ਹੈ। ਐਪਲ ਵੱਲੋਂ ਕੀਤੀ ਗਈ ਕਾਰਵਾਈ ਠੀਕ ਨਹੀਂ ਹੈ, ਕਿਉਂਕਿ ਵਾਰ-ਵਾਰ ਹੋਰ ਕੰਪਨੀਆਂ ‘ਤੇ ਵੀ ਨਿਯਮ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਉਸਨੇ ਗੈਬ ਤੇ ਪਾਰਲਰ ਵਰਗੀਆਂ ਐਪਸ ਨੂੰ ਹਟਾ ਦਿੱਤਾ ਹੈ। ਪਾਰਲਰ ਨੂੰ ਐਪਲ ਵੱਲੋਂ 2021 ਵਿੱਚ ਐਪ ਵੱਲੋਂ ਆਪਣੀ ਸਮੱਗਰੀ ਤੇ ਕੰਟੈਂਟ ਮਾਡਰੇਸ਼ਨ ਨੂੰ ਅਪਡੇਟ ਕਰਨ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਸੀ।

ਮਸਕ ਨੇ ਕਿਹਾ ਕਿ Apple ਨੇ ਟਵਿੱਟਰ ‘ਤੇ ਜ਼ਿਆਦਾਤਰ ਇਸ਼ਤਿਹਾਰ ਦੇਣਾ ਬੰਦ ਕਰ ਦਿੱਤਾ ਹੈ। ਕਿਉਂਕਿ ਉਹ ਅਮਰੀਕਾ ਵਿੱਚ ਆਜ਼ਾਦ ਭਾਸ਼ਣ ਤੋਂ ਨਫਰਤ ਕਰ ਦ ਹਨ ? ਬਾਅਦ ਵਿੱਚ ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਐਪਲ ਦੇ ਮੁੱਖ ਕਕਾਰੀ ਅਧਿਕਾਰੀ ਟਿਮ ਕੁੱਕ ਦੇ ਟਵਿੱਟਰ ਅਕਾਊਂਟ ਨੂੰ ਟੈਗ ਕਰਦਿਆਂ ਪੁੱਛਿਆ ਕਿ ਇੱਥੇ ਕੀ ਚੱਲ ਰਿਹਾ ਹੈ ? ਇਸ ਤੋਂ ਇਲਾਵਾ ਮਸਕ ਨੇ ਇੱਕ ਹੋਰ ਟਵੀਟ ਵਿੱਚ ਐਪਲ ਐਪ ਸਟੋਰ ਤੋਂ ਦੂਜੇ ਐਪ ਨੂੰ ਡਾਊਨਲੋਡ ਕਰ ‘ਤੇ ਲਈ ਜਾਣ ਵਾਲੀ ਫੀਸ ਨੂੰ ਲੈ ਕੇ ਵੀ ਆਲੋਚਨਾ ਕੀਤੀ ਹੈ। ਮਸਕ ਨੇ ਲਿਖਿਆ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਐਪਲ ਨੇ ਆਪਣੇ ਐਪ ਸਟੋਰ ਰਾਹੀਂ ਖਰੀਦੀ ਜਾਣ ਵਾਲੀ ਹਰ ਚੀਜ਼ ‘ਤੇ ਗੁਪਤ ਰੂਪ ਨਾਲ 30 ਫ਼ੀਸਦੀ ਟੈਕਸ ਲਗਾਉਂਦਾ ਹੈ।

Exit mobile version