Site icon Punjab Mirror

Miss Teen 2022’ ਦਾ ਖਿਤਾਬ ਮੋਹਾਲੀ ਦੀ 15 ਸਾਲਾ ਹਰਕੀਰਤ ਕੌਰ ਨੇ ਜਿੱਤਿਆ |

ਮੋਹਾਲੀ ਦੇ ਐਰੋਸਿਟੀ ਦੀ ਰਹਿਣ ਵਾਲੀ 15 ਸਾਲਾ ਹਰਕੀਰਤ ਕੌਰ ਨੇ ਆਗਰਾ ਵਿੱਚ ਹੋਏ ਮਾਡਲਿੰਗ ਸ਼ੋਅ ਵਿੱਚ ਮਿਸ ਟੀਨ-2022 ਨਾਰਥ ਇੰਡੀਆ ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਵਿੱਚੋਂ 40 ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਹਰਕੀਰਤ ਨੇ ਮਿਸ ਨਾਰਥ ਇੰਡੀਆ ਦਾ ਖਿਤਾਬ ਜਿੱਤਿਆ। ਹਰਕੀਰਤ ਨੇ ਦੱਸਿਆ ਕਿ ਮੈਂ ਸਾਰਾ ਕ੍ਰੈਡਿਟ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹਾਂ ਕਿਉਂਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਸੰਭਵ ਨਹੀਂ ਸੀ।

ਇਸ ਸਬੰਧੀ ਹਰਕੀਰਤ ਦੇ ਪਿਤਾ ਪੁਸ਼ਪਿੰਦਰ ਨੇ ਕਿਹਾ ਕਿ ਉਹ ਆਪਣੀ ਕੁੜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਕਦਮ ‘ਤੇ ਉਸਦੇ ਨਾਲ ਖੜ੍ਹੇ ਹਨ । ਹਰਕੀਰਤ ਨੇ ਕਿਹਾ ਕਿ ਮਾਡਲਿੰਗ ਲਾਈਨ ਨੂੰ ਲੈ ਕੇ ਲੋਕਾਂ ਅਤੇ ਸਮਾਜ ਦੀ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਮੈਂ ਜਾਣਦੀ ਹਾਂ ਕਿ ਲੋਕ ਇਸ ਫੀਲਡ ਨੂੰ ਕੁੜੀਆਂ ਲਈ ਚੰਗਾ ਨਹੀਂ ਸਮਝਦੇ। ਪਰ ਉਸਦਾ ਆਪਣਾ ਅਨੁਭਵ ਬਿਲਕੁਲ ਵੀ ਅਜਿਹਾ ਨਹੀਂ ਸੀ। ਪੂਰੇ ਮੁਕਾਬਲੇ ਦੌਰਾਨ ਉਸ ਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ। ਇਹ ਵਾਲੀ ਫੀਲਡ ਬਹੁਤ ਕਠਿਨ ਹੈ ਅਤੇ ਮੁਕਾਬਲਾ ਵੀ ਬਹੁਤ ਹੈ ਪਰ ਮੈਨੂੰ ਇਸ ਵਿੱਚ ਅੱਗੇ ਵਧਣਾ ਹੈ ਅਤੇ ਸਫਲ ਬਣਨਾ ਹੈ।

ਹਰਕੀਰਤ ਨੇ ਦੱਸਿਆ ਕਿ ਜਦੋਂ ਮੋਹਾਲੀ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਤਾਂ ਉਸ ਨੂੰ ਦੇਖ ਕੇ ਕਾਫੀ ਹੌਂਸਲਾ ਵਧਿਆ । ਉਸ ਨੂੰ ਦੇਖਣ ਤੋਂ ਬਾਅਦ ਮੈਂ ਉਸ ਦੀ ਤਰ੍ਹਾਂ ਸਖ਼ਤ ਮਿਹਨਤ ਕਰਨ ਅਤੇ ਪੂਰੀ ਦੁਨੀਆ ਵਿਚ ਆਪਣਾ ਨਾਂ ਬਣਾਉਣ ਦਾ ਪੱਕਾ ਇਰਾਦਾ ਕੀਤਾ। ਇਸ ਤੋਂ ਬਾਅਦ ਮਾਡਲਿੰਗ ਦਾ ਸਫਰ ਸ਼ੁਰੂ ਕੀਤਾ ਅਤੇ ਅਭਿਆਸ ਸ਼ੁਰੂ ਕੀਤਾ। ਮਿਸ ਟੀਨ 2022 ਦੇ ਮੁਕਾਬਲੇ ਵਿੱਚ ਫੋਟੋਸ਼ੂਟ, ਟੈਲੇਂਟ ਰਾਊਂਡ, ਰੈਂਪ ਵਾਕ ਆਦਿ ਵਰਗੇ ਕਈ ਹੋਰ ਰਾਊਂਡ ਸਨ, ਜਿਸ ਨੂੰ ਪਾਰ ਕਰ ਕੇ ਉਸਨੇ ਮਿਸ ਟੀਨ ਨਾਰਥ ਇੰਡੀਆ ਦਾ ਖਿਤਾਬ ਜਿੱਤਿਆ।

Exit mobile version