Site icon Punjab Mirror

2023 ਤੱਕ ਹਰ ਤਹਿਸੀਲ ਤੱਕ ਪਹੁੰਚੇਗੀ ਸੇਵਾ PM ਮੋਦੀ ਅੱਜ 5G ਇੰਟਰਨੈੱਟ ਸਰਵਿਸ ਦੀ ਕਰਨਗੇ ਸ਼ੁਰੂਆਤ

ਦੇਸ਼ ਵਿੱਚ ਸ਼ਨੀਵਾਰ ਤੋਂ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ ਮੋਬਾਈਲ ਕਾਂਗਰਸ-2022’ ਦੇ ਉਦਘਾਟਨ ਮੌਕੇ ਸਵੇਰੇ 10 ਵਜੇ ਰਸਮੀ ਤੌਰ ‘ਤੇ 5G ਇੰਟਰਨੈੱਟ ਲਾਂਚ ਕਰਨਗੇ । ਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 5G ਇੰਟਰਨੈਟ ਦਾ ਇੱਕੋ-ਇੱਕ ਡੈਮੋ ਪ੍ਰਦਰਸ਼ਿਤ ਕਰਨਗੀਆਂ । ਰਿਲਾਇੰਸ JIO ਮੁੰਬਈ ਦੇ ਸਕੂਲ ਅਧਿਆਪਕਾਂ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਦੇ ਵਿਦਿਆਰਥੀਆਂ ਨਾਲ 5G ਨੈੱਟਵਰਕ ਨਾਲ ਜੋੜੇਗਾ । ਇਸ ਵਿੱਚ ਅਧਿਆਪਕ ਔਗਮੈਂਟੇਡ ਰਿਐਲਿਟੀ ਦੀ ਵਰਤੋਂ ਕਰਕੇ ਮੀਲਾਂ ਦੂਰ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ।

ਏਅਰਟੈੱਲ ਦੇ ਡੈਮੋ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਵਿਦਿਆਰਥਣ ਵਰਚੁਅਲ ਰਿਐਲਿਟੀ ਅਤੇ ਔਗਮੈਂਟੇਡ ਰਿਐਲਿਟੀ ਦੀ ਮਦਦ ਨਾਲ ਸੋਲਰ ਸਿਸਟਮ ਨੂੰ ਸਮਝੇਗੀ, ਫਿਰ ਇਸਦਾ ਅਨੁਭਵ ਪੀਐੱਮ ਮੋਦੀ ਨਾਲ ਆਪਣਾ ਅਨੁਭਵ ਸਾਂਝਾ ਕਰੇਗੀ । ਵੋਡਾਫੋਨ ਆਪਣੇ 5G ਟੈਸਟ ਦੌਰਾਨ ਵਰਕਰਾਂ ਦੀ ਸੁਰੱਖਿਆ ਨਾਲ ਸਬੰਧਤ ਪ੍ਰਦਰਸ਼ਨ ਦਿਖਾਏਗਾ । ਇਸ ਵਿੱਚ ਦਿੱਲੀ ਮੈਟਰੋ ਦੀ ਉਸਾਰੀ ਅਧੀਨ ਟਨਲ ਦਾ ਇੱਕ ਜੁੜਵਾਂ ਸੁਰੰਗ ਔਗਮੈਂਟੇਡ ਅਤੇ ਵਰਚੁਅਲ ਰਿਐਲਿਟੀ ਰਾਹੀਂ ਬਣਾਈ ਜਾਵੇਗੀ । ਇਸ ਨਾਲ ਸੰਭਾਵੀ ਖ਼ਤਰੇ ਦਾ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕੇਗਾ । ਔਗਮੈਂਟੇਡ ਰਿਐਲਿਟੀ ਵਿੱਚ ਤਕਨਾਲੋਜੀ ਦੀ ਮਦਦ ਨਾਲ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਦੀ ਤਰ੍ਹਾਂ ਡਿਜੀਟਲ ਦੁਨੀਆ ਬਣਾਈ ਜਾਂਦੀ ਹੈ।

ਦੱਸ ਦੇਈਏ ਕਿ ਪੀਐਮ ਮੋਦੀ ਇੰਡੀਆ ਮੋਬਾਈਲ ਕਾਂਗਰਸ ਵਿੱਚ 5G ਨਾਲ ਸਬੰਧਤ ਹੋਰ ਤਕਨੀਕਾਂ ਦਾ ਵੀ ਜਾਇਜ਼ਾ ਲੈਣਗੇ । ਉਹ 5G ਅਧਾਰਿਤ ਡਰੋਨ ਰਾਹੀਂ ਖਤੀ ਦੀ ਤਕਨੀਕ, ਸੀਵਰ ਨਿਗਰਾਨੀ ਪ੍ਰਣਾਲੀ, ਸਿਹਤ ਨਾਲ ਜੁੜੀ ਤਕਨੀਕ ਅਤੇ ਸਾਈਬਰ ਸਿਕਓਰਿਟੀ ਦੇ ਲਈ ਖਾਸ ਪਲੇਟਫਾਰਮ ਵੀ ਦੇਖੇ ਜਾਣਗੇ।

Exit mobile version