Site icon Punjab Mirror

ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ

ਰੂਸ ਦੀ ਇੱਕ ਅਦਾਲਤ ਨੇ ਯੂਟਿਊਬ ਰਾਹੀਂ ਸਮਾਜ ਵਿੱਚ ਸਮਲਿੰਗਤਾ ਨੂੰ ਬੜਾਵਾ ਦੇਣ, ਟਰਾਂਸਜੈਂਡਰਾਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਰੂਸੀ ਫ਼ੌਜ ਦੀ ਯੂਕਰੇਨ ਮੁਹਿੰਮ ਬਾਰੇ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗੂਗਲ ‘ਤੇ 32 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਗੂਗਲ ਨੇ ਸਬੰਧਤ ਵੀਡੀਓ ਨੂੰ ਡਿਲੀਟ ਕਰਨ ਤੋਂ ਇਨਕਾਰ ਕਰ ਦਿੱਤਾ।

ਪੱਛਮੀ ਟੈੱਕ ਕੰਪਨੀਆਂ ‘ਤੇ ਇਕ ਸਾਲ ਵਿਚ ਰੂਸ ਦਰਜਨਾਂ ਜੁਰਮਾਨੇ ਲਗਾ ਚੁੱਕਾ ਹੈ। ਇਸ ਦਾ ਟੀਚਾ ਇੰਟਰਨੈੱਟ ਜ਼ਰੀਏ ਫੈਲਾਏ ਜਾ ਰਹੇ ਬੁਰੇ ਪ੍ਰਭਾਵ ‘ਤੇ ਕੰਟਰੋਲ ਦੱਸਿਆ ਗਿਆ ਹੈ। ਪਿਛਲੇ ਹੀ ਸਾਲ ਰੂਸ ਨੇ ਐਲਜੀਬੀਟੀ ਦੇ ਪ੍ਰਚਾਰ ਨੂੰ ਉਤਸ਼ਾਹ ਦੇਣ ਦੇ ਵਿਰੁੱਧ ਕਾਨੂੰਨ ਬਣਾਇਆ ਜਿਸ ਦਾ ਗੂਗਲ ‘ਤੇ ਗਲਤ ਪ੍ਰਚਾਰ ਕੀਤਾ ਗਿਆ।

ਇਹ ਵੀ ਪੜ੍ਹੋ : 87.33 ਫੀਸਦੀ ਰਿਹਾ ਰਿਜ਼ਲਟ CBSE ਬੋਰਡ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ

ਤਾਜ਼ਾ ਮਾਮਲੇ ‘ਚ ਗੂਗਲ ਨੇ ਕਈ ਯੂਟਿਊਬ ਵੀਡੀਓ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਕ ਵੀਡੀਓ ਵਿਚ ਇਕ ਵਿਦੇਸ਼ੀ ਏਜੰਟ ਰੂਪੀ ਬਲਾਗਰ ਦੱਸ ਰਿਹਾ ਸੀ ਕਿ ਸਮਲਿੰਗੀ ਜੋੜੇ ਬੱਚਿਆਂ ਨੂੰ ਕਿਵੇਂ ਪਾਲਣ। ਉਸ ਨੇ ਸੇਂਟ ਪੀਟਰਸਬਰਗ ਵਿਚ ਸਮਲਿੰਗੀ ਭਾਈਚਾਰੇ ਬਾਰੇ ਵੀ ਕਈ ਗੱਲਾਂ ਕਹੀਆਂ। ਇਸ ਦੇ ਸਾਬਕਾ ਗੂਗਲ ਦੀ ਮਾਲਕਾਨਾ ਕੰਪਨੀ ਅਲਫਾਬੇਟ ਦੀ ਰੂਸੀ ਸਹਿਯੋਗੀ ‘ਤੇ ਰੂਸ ਨੇ ਦਸੰਬਰ 2021 ਵਿਚ 720 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ ਸੀ। ਦੋਸ਼ ਸੀ, ਇਹ ਪਾਬੰਦੀਸ਼ੁਦਾ ਸਮੱਗਰੀ ਹਟਾਉਣ ਵਿਚ ਅਸਫਲ ਰਹੀ।

Exit mobile version