ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਬੱਲੂਆਣਾ ‘ਚ ਅੱਜ ਸਵੇਰੇ ਹੋਈ ਮੀਂਹ ਕਾਰਨ ਇੱਕ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਘਰ ਦਾ ਸਮੂਹ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਪਰਿਵਾਰ ਦੇ ਸਭ ਮੈਂਬਰ ਸੁਰੱਖਿਅਤ ਰਹੇ।
ਔਰਤ ਦੇ ਪੁੱਤਰ ਗਗਨ ਨੇ ਦੱਸਿਆ ਕਿ ਉਹ ਸੁੱਤੇ ਹੋਏ ਸਨ ਕਿ ਅਚਾਨਕ ਛੱਤ ਤੋਂ ਸੀਮੈਂਟ ਝੜਨ ਲੱਗਾ। ਉਹ ਤੁਰੰਤ ਉੱਠਿਆ ਅਤੇ ਛੱਤ ਹੇਠਾਂ ਤਿਰਪਾਲ ਵਿਛਾ ਦਿੱਤੀ। ਕੁਝ ਦੇਰ ਬਾਅਦ ਪੂਰੀ ਛੱਤ ਡਿੱਗ ਪਈ, ਪਰ ਕਿਸੇ ਤਰ੍ਹਾਂ ਉਹਨਾਂ ਨੇ ਘਰੋਂ ਬਾਹਰ ਨਿਕਲ ਕੇ ਜਾਨ ਬਚਾ ਲਏ।
ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਮੰਗੀ
ਔਰਤ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਘਰ ਦਾ ਵੱਡਾ ਹਿੱਸਾ ਅਤੇ ਘਰੇਲੂ ਸਾਮਾਨ ਨਸ਼ਟ ਹੋ ਗਿਆ ਹੈ। ਉਸ ਨੇ ਕਿਹਾ ਕਿ ਉਸਦਾ ਇੱਕ ਪੁੱਤਰ ਨਸ਼ੇ ਦੀ ਲਤ ‘ਚ ਫੱਸਿਆ ਹੋਇਆ ਹੈ ਅਤੇ ਦੂਜਾ ਪੁੱਤਰ, ਜੋ ਮਜ਼ਦੂਰੀ ਕਰਦਾ ਹੈ, ਲਗਾਤਾਰ ਬੀਮਾਰ ਰਹਿੰਦਾ ਹੈ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਦੁਬਾਰਾ ਬਣਵਾ ਸਕਣ।