Site icon Punjab Mirror

ਪੰਜਾਬ ‘ਚ ਇਕ ਵਾਰ ਫਿਰ ਤੋਂ ਬਦਲਿਆ ਮੌਸਮ ਦਾ ਮਿਜ਼ਾਜ਼, ਹਨ੍ਹੇਰੀ ਤੂਫਾਨ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੇ ਬੱਦਲ ਛਾ ਗਏ ਤੇ ਕਈ ਥਾਵਾਂ ਉਤੇ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ। ਪੰਜਾਬ ਵਿਚ ਮੌਸਮ ਦੇ ਤਬਦੀਲੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

ਬੀਤੇ ਦਿਨ ਤੋਂ ਪਹਿਲਾਂ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ ਜਿਸ ਕਾਰਨ ਆਮ ਲੋਕ ਗਰਮੀ ਤੋਂ ਤੌਬਾ ਕਰਨ ਲੱਗੇ ਸਨ ਪਰ ਅੱਜ ਜਲਧਰ ਦੇ ਨਾਲ-ਨਾਲ ਪੰਜਾਬ ਵਿਚ ਕਈ ਥਾਵਾਂ ‘ਤੇ ਮੀਂਹ ਪਿਆ ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ ਕਿਸਾਨ ਕਣਕ ਦੀ ਕਟਾਈ ਦੌਰਾਨ ਖਰਾਬ ਹੋਏ ਮੌਸਮ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ : DRINKING COCONUT WATER: ਜਾਣੋ ਕਿੰਨਾ ਅਤੇ ਕਦੋਂ ਕਰਨਾ ਚਾਹੀਦਾ ਸੇਵਨ ਹਾਈ ਬੀਪੀ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਪੀਣਾ ਵਰਦਾਨ!

ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਤੱਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਜੋ ਕਿ ਗਰਮੀ ਤੋਂ ਰਾਹਤ ਦੇਵੇਗੀ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਅਗਲੇ 2 ਦਿਨਾਂ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ। 27 ਅਪ੍ਰੈਲ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ 28 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

Exit mobile version