Site icon Punjab Mirror

ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ ਮੈਕਸੀਕੋ ‘ਚ ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ

ਮੈਕਸੀਕੋ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦੇ ਝਟਕੇ ਦੇਰ ਰਾਤ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਭਾਰਤੀ ਸਮੇਂ ਅਨੁਸਾਰ ਭੁਚਾਲ ਰਾਤ ਕਰੀਬ 2 ਵਜੇ ਆਇਆ। ਇਹ ਕੈਲੀਫੋਰਨੀਆ ਦੀ ਖਾੜੀ ‘ਚ ਕੇਂਦਰਿਤ ਸੀ। ਨੈਸ਼ਨਲ ਸਿਵਿਲ ਡਿਫੈਂਸ ਕੋਆਰਡੀਨੇਸ਼ਨ ਨੇ ਕਿਹਾ ਕਿ ਜਿੰਨ੍ਹਾਂ ਥਾਵਾਂ ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਉੱਥੇ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ : Sikh News : ਪੰਜਾਬ ਪੁਲਿਸ ਤੋਂ ਬਾਅਦ ਹੁਣ ਲੰਦਨ ‘ਚ ਉੱਠੀ ਗੱਤਕੇ ਨੂੰ ਲੈ ਕੇ ਮੰਗ ਹਰ ਤਰ੍ਹਾਂ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ…

ਇਸ ਤੋਂ ਪਹਿਲਾਂ 18 ਮਈ ਨੂੰ ਵੀ ਭੁਚਾਲ ਆਇਆ ਸੀ। ਇਸ ਦੌਰਾਨ ਭੁਚਾਲ ਦੀ ਤੀਬਰਤਾ 6.4 ਮਾਪੀ ਗਈ ਸੀ।

Exit mobile version