ਮੌੜ ਮੰਡੀ (ਜ.ਬ.) – ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਹੁਣ ਇੰਨੇ ਵੱਧ ਗਏ ਹਨ ਕਿ ਹੁਣ ਉਹ ਮੋਟਰਸਾਈਕਲਾਂ ਤੇ ਕਾਰਾਂ ਦੀ ਥਾਂ ਸਰਕਾਰੀ ਬੱਸਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ।ਇੰਸਪੈਕਟਰ ਸੁਖਪਾਲ ਸਿੰਘ ਮੁਤਾਬਕ, ਪੀ.ਆਰ.ਟੀ.ਸੀ. ਦੀਆਂ ਤਿੰਨ ਬੱਸਾਂ ਨੂੰ ਰਾਤ ਦੇ ਸਮੇਂ ਚੋਰਾਂ ਵੱਲੋਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹ ਕੇਵਲ ਇੱਕ ਬੱਸ ਹੀ ਸਟਾਰਟ ਕਰ ਸਕੇ। ਜਦ ਉਹ ਇਹ ਬੱਸ ਲੈ ਕੇ ਭੱਜ ਰਹੇ ਸਨ, ਤਾਂ ਰਸਤੇ ‘ਚ ਘੁੰਮਣ ਕੈਂਚੀਆਂ ਵਾਲੀ ਰੋਡ ਨੇੜੇ ਬਣੇ ਨਿਕਾਸੀ ਨਾਲੇ ‘ਚ ਫਸ ਗਈ।
ਜਦ ਚੋਰਾਂ ਨੂੰ ਲੱਗਾ ਕਿ ਹੁਣ ਉਹ ਫੜੇ ਜਾ ਸਕਦੇ ਹਨ, ਤਾਂ ਉਹ ਬੱਸ ਨੂੰ ਥਾਂ ‘ਤੇ ਹੀ ਛੱਡ ਕੇ ਭੱਜ ਗਏ। ਇੰਝ ਇਹ ਬੱਸ ਚੋਰੀ ਹੋਣ ਤੋਂ ਬਚ ਗਈ।ਮੌੜ ਥਾਣੇ ਦੇ ਐਸਐਚਓ ਤਰਨਦੀਪ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਕੁਲਦੀਪ ਸਿੰਘ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਚੱਲ ਰਹੀ ਹੈ।