Site icon Punjab Mirror

ਕੱਚੇ ਤੇਲ ਦੇ ਭਾਅ ਕਾਰਨ ਵਧੇ ਰੇਟ ਇਤਿਹਾਸ ‘ਚ ਪਹਿਲੀ ਵਾਰ ਡਾਲਰ ਦੇ ਮੁਕਾਬਲੇ 78 ‘ਤੇ ਪਹੁੰਚਿਆ ਭਾਰਤੀ ਰੁਪਿਆ|

ਭਾਰਤੀ ਰੁਪਿਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ 78 ‘ਤੇ ਪਹੁੰਚ ਗਿਆ ਹੈ। ਹੁਣ ਇੱਕ ਡਾਲਰ ਲਈ ਤੁਹਾਨੂੰ 78 ਰੁਪਏ ਦੀ ਕੀਮਤ ਚੁਕਾਉਣੀ ਹੋਵੇਗੀ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਰੁਪਿਆ 78 ਦੇ ਪਾਰ ਪਹੁੰਚਿਆ ਹੈ। ਅੱਜ ਰੁਪਿਆ 78.14 ‘ਤੇ ਪਹੁੰਚ ਗਿਆ ਜਦੋਂ ਕਿ ਸ਼ੁੱਕਰਵਾਰ ਨੂੰ ਇਹ 77.84 ‘ਤੇ ਪਹੁੰਚ ਗਿਆ ਸੀ। ਜਿਸ ਤਰ੍ਹਾਂ ਤੋਂ ਕੱਚੇ ਤੇਲ ਦੇ ਰੇਟ ਵਿਚ ਵਾਧਾ ਹੋਇਆ ਹੈ, ਉਸੇ ਕਾਰਨ ਡਾਲਰ ਹੋਰ ਮਜ਼ਬੂਤ ਹੋਇਆ ਹੈ ਤੇ ਸਥਾਨਕ ਬਾਜ਼ਾਰ ਤੋਂ ਵਿਦੇਸ਼ੀ ਫੰਡ ਲਗਾਤਾਰ ਬਾਹਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਘਰੇਲੂ ਕਰੰਸੀ ‘ਤੇ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ ਰੁਪਿਆ 21 ਪੈਸੇ ਹੇਠਾਂ ਡਿੱਗ ਗਿਆ ਸੀ।

ਇੰਟਰਬੈਂਕ ਫਾਰੇਨ ਐਕਸਚੇਂਜ ਮਾਰਕੀਟ ਵਿਚ ਰੁਪਿਆ 37 ਪੈਸੇ ਹੇਠਾਂ ਡਿੱਗਿਆ ਤੇ 78.29 ਤੱਕ ਪਹੁੰਚ ਗਿਆ। ਅੱਜ ਸ਼ੁਰੂਆਤੀ ਬਾਜ਼ਾਰ ‘ਚ ਹੀ ਰੁਪਏ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸ਼ੇਅਰ ਬਾਜ਼ਾਰ ‘ਚ ਵੀ ਅੱਜ ਭਾਰੀ ਗਿਰਾਵਟ ਦਿਖੀ। ਸੈਂਸੈਕਸ ਵਿਚ ਅਆਜ 1467.90 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। 2.70 ਫੀਸਦੀ ਦੀ ਗਿਰਾਵਟ ਨਾਲ ਸੈਂਸੈਕਸ 52835.54 ਅੰਕ ਤੱਕ ਪਹੁੰਚ ਗਿਆ ਜਦੋਂ ਕਿ ਨਿਫਟੀ 417 ਅੰਕ ਡਿੱਗ ਕੇ 15783 ਅੰਕ ‘ਤੇ ਪਹੁੰਚ ਗਿਆ।

Exit mobile version