Site icon Punjab Mirror

WWE ਰੈਸਲਰ ‘ਦਿ ਗ੍ਰੇਟ ਖਲ ਕੌਣ ਹੈ ‘ਦਿ ਗ੍ਰੇਟ ਖਲੀ’ ਦੀ ਪਤਨੀ? ਜਾਣੋ ਉਸ ਦੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਕਿੱਸੇ 

The great khali

ਸਾਬਕਾ WWE ਰੈਸਲਰ ‘ਦਿ ਗ੍ਰੇਟ ਖਲੀ’ ਵੀਰਵਾਰ ਨੂੰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ‘ਦਿ ਗ੍ਰੇਟ ਖਲੀ’ ਇਕ ਅਜਿਹਾ ਪਹਿਲਵਾਨ ਹੈ, ਜਿਸ ਨੇ WWE ‘ਚ ਅੰਡਰਟੇਕਰ, ਜੌਨ ਸੀਨਾ, ਕੇਨ ਵਰਗੇ ਕਈ ਫਾਈਟਰਾਂ ਨੂੰ ਹਰਾਇਆ ਹੈ।

ਸਾਬਕਾ WWE ਰੈਸਲਰ ‘ਦਿ ਗ੍ਰੇਟ ਖਲੀ’ ਵੀਰਵਾਰ ਨੂੰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ‘ਦਿ ਗ੍ਰੇਟ ਖਲੀ’ ਇਕ ਅਜਿਹਾ ਪਹਿਲਵਾਨ ਹੈ, ਜਿਸ ਨੇ WWE ‘ਚ ਅੰਡਰਟੇਕਰ, ਜੌਨ ਸੀਨਾ, ਕੇਨ ਵਰਗੇ ਕਈ ਫਾਈਟਰਾਂ ਨੂੰ ਹਰਾਇਆ ਹੈ। ਖਲੀ ਦਾ ਅਸਲੀ ਨਾਂ ਦਲੀਪ ਸਿੰਘ ਰਾਣਾ ਹੈ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ WWE ਵਿੱਚ ਵਿਸ਼ਵ ਹੈਵੀ ਵੇਟ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਫਾਈਟਰ ਹੈ। ਖਲੀ ਬਾਰੇ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਤਾਂ ਆਓ ਜਾਣਦੇ ਹਾਂ ਖਲੀ ਦੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਕਿੱਸੇ।   

 ‘ਦਿ ਗ੍ਰੇਟ ਖਲੀ’ ਦੀ ਪਤਨੀ   ‘ਦਿ ਗ੍ਰੇਟ ਖਲੀ’ ਦੀ ਪਤਨੀ ਦਾ ਨਾਂ ਹਰਮਿੰਦਰ ਕੌਰ ਹੈ, ਜੋ ਨੂਰਮਹਿਲ ਜਲੰਧਰ ਦੀ ਰਹਿਣ ਵਾਲੀ ਹੈ। ਦੋਵਾਂ ਦਾ ਵਿਆਹ 2002 ‘ਚ ਹੋਇਆ ਸੀ। ਖਬਰਾਂ ਮੁਤਾਬਕ ਹਰਮਿੰਦਰ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦੇ ਕੱਦ ਦੇ ਫਰਕ ਦੇ ਬਾਵਜੂਦ ਖਲੀ ਅਤੇ ਉਨ੍ਹਾਂ ਦੀ ਪਤਨੀ ਦੀ ਬਾਂਡਿੰਗ ਕਾਫੀ ਚੰਗੀ ਹੈ। ਵਿਆਹ ਦੇ ਕੁਝ ਸਾਲਾਂ ਬਾਅਦ ਖਲੀ ਨੇ ਰੈਸਲਿੰਗ ‘ਚ ਕਦਮ ਰੱਖਿਆ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਜਾਣਨ ਲੱਗਾ। 

 ਵਿਆਹ ਦੇ 12 ਸਾਲ ਬਾਅਦ ਧੀ ਦਾ ਹੋਇਆ ਜਨਮ   ਦੋਵਾਂ ਦਾ ਵਿਆਹ 2002 ‘ਚ ਹੋਇਆ ਸੀ ਅਤੇ 12 ਸਾਲ ਬਾਅਦ ਫਰਵਰੀ 2014 ‘ਚ ਉਨ੍ਹਾਂ ਦੀ ਬੇਟੀ ਦਾ ਜਨਮ ਹੋਇਆ ਸੀ। ਖਲੀ ਅਤੇ ਹਰਮਿੰਦਰ ਦੀ ਬੇਟੀ ਦਾ ਨਾਂ ਅਵਲੀਨ ਰਾਣਾ ਹੈ, ਜੋ ਹੁਣ 8 ਸਾਲ ਦੀ ਹੈ। ਹਰਮਿੰਦਰ ਕੌਰ ਰਾਣਾ ਅਨੁਸਾਰ ਉਹ ਆਪਣੀ ਧੀ ਨੂੰ ਆਪਣੇ ਪਤੀ ਵਾਂਗ ਪਹਿਲਵਾਨ ਬਣਾਉਣਾ ਚਾਹੁੰਦੀ ਹੈ। ਖਲੀ ਅਕਸਰ ਇੰਸਟਾਗ੍ਰਾਮ ‘ਤੇ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਪਤਨੀ ਨੂੰ ਦਿੰਦੇ ਹਨ ਸਰਪ੍ਰਾਈਜ਼ 

ਦਿ ਗ੍ਰੇਟ ਖਲੀ ਨੂੰ ਦਿੱਤੇ ਇੰਟਰਵਿਊ ਦੇ ਮੁਤਾਬਕ ਉਹ ਬਹੁਤ ਰੋਮਾਂਟਿਕ ਹੈ ਅਤੇ ਉਹ ਘਰ ਵਿੱਚ ਆਪਣੀ ਪਤਨੀ ਨੂੰ ਸਰਪ੍ਰਾਈਜ਼ ਕਰਦਾ ਰਹਿੰਦਾ ਹੈ। ਮੌਕਾ ਮਿਲਣ ‘ਤੇ ਉਹ ਆਪਣੀ ਪਤਨੀ ਲਈ ਪਾਰਟੀਆਂ ਵੀ ਕਰਦਾ ਹੈ। ਫਿਲਮਾਂ ਦਿਖਾਉਣ ਦੇ ਮਾਮਲੇ ‘ਤੇ ਉਸ ਦਾ ਕਹਿਣਾ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰਦਾ ਹੈ, ਤਾਂ ਜੋ ਉਸ ਦੇ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ  ਕਿਉਂਕਿ ਲੋਕ ਉਨ੍ਹਾਂ ਨੂੰ ਦੇਖ ਕੇ ਫੋਟੋ ਖਿੱਚਣ ਲਈ ਮਜਬੂਰ ਕਰਨ ਲੱਗ ਜਾਂਦੇ ਹਨ।  

ਰੋਜ਼ਾਨਾ 5 ਕਿਲੋ ਚਿਕਨ ਖਾਂਦੇ ਹਨ ਖਲੀ  ਖਲੀ ਦੀ ਵੱਡੀ ਬਾਡੀ ਕਾਰਨ ਉਸ ਦੀ ਡਾਈਟ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਅਤੇ ਕੋਈ ਸੋਚ ਵੀ ਨਹੀਂ ਸਕਦਾ ਕਿ ਖਲੀ ਇੰਨਾ ਜ਼ਿਆਦਾ ਖਾਣਾ ਖਾਂਦੇ ਹਨ। ਖਲੀ ਨੇ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਰੋਜ਼ਾਨਾ 5 ਕਿਲੋ ਚਿਕਨ ਖਾਂਦੇ ਹਨ। ਇਸ ਤੋਂ ਇਲਾਵਾ 55 ਅੰਡੇ ਅਤੇ 10 ਲੀਟਰ ਦੁੱਧ ਵੀ ਉਨ੍ਹਾਂ ਦੀ ਖੁਰਾਕ ‘ਚ ਸ਼ਾਮਲ ਹੈ। ਉਹ ਛਬੀਲ ਵਾਲੇ ਦਿਨ ਘੱਟੋ-ਘੱਟ 60-70 ਭਟੂਰੇ ਖਾ ਸਕਦੇ ਹਨ। ਉਸਨੂੰ ਖਾਣੇ ਵਿੱਚ ਚਿਕਨ ਤਰੀ ਅਤੇ ਅੰਡੇ ਦੀ ਤਰੀ ਬਹੁਤ ਪਸੰਦ ਹੈ ਅਤੇ ਉਹ ਬਹੁਤ ਹੀ ਸਵਾਦਿਸ਼ਟ ਭੋਜਨ ਪਕਾਉਂਦੀ ਹੈ।
ਖਲੀ ਦਾ ਵਿਸ਼ਾਲ ਸਰੀਰ 
ਖਲੀ ਦਾ ਕੱਦ 7 ਫੁੱਟ 1 ਇੰਚ ਹੈ ਅਤੇ ਉਸ ਦਾ ਵਜ਼ਨ 150-160 ਕਿਲੋ ਦੱਸਿਆ ਜਾਂਦਾ ਹੈ। ਉਸ ਦੇ ਪੈਰ ‘ਚ 20 ਨੰਬਰ ਦਾ ਜੁੱਤਾ ਆਉਂਦਾ ਹੈ। ਉਸ ਦੇ ਹੱਥ ਦਾ ਪੰਜਾ ਇੰਨਾ ਵੱਡਾ ਹੈ ਕਿ ਇਕ ਆਮ ਵਿਅਕਤੀ ਦੇ ਦੋਵੇਂ ਹੱਥ ਵੀ ਉਸ ਦੇ ਇਕ ਹੱਥ ਦੇ ਬਰਾਬਰ ਨਹੀਂ ਹੁੰਦੇ। ਖਲੀ ਨੂੰ ਕੱਪੜੇ ਅਤੇ ਜੁੱਤੀਆਂ ਬਣਾਉਣ ਲਈ ਵੱਖਰਾ ਆਰਡਰ ਦੇਣਾ ਪੈਂਦਾ ਹੈ।

Exit mobile version