Site icon Punjab Mirror

ਪੰਜਾਬ-ਹਰਿਆਣਾ ‘ਚ ਦਿਖੇਗਾ ਬਿਪਰਜਾਏ ਦਾ ਅਸਰ, ਕਈ ਇਲਾਕੇ ਯੈਲੋ ਅਲਰਟ ‘ਤੇ ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਤੇ ਹਰਿਆਣਾ ਵਿਚ ਵੀ ਬਿਪਰਜਾਏ ਤੂਫਾਨ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੀ ਵਜ੍ਹਾ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਬਿਪਰਜਾਏ ਤੂਫਾਨ ਦਾ ਅਸਰ 19 ਜੂਨ ਤੱਕ ਦਿਖਾਈ ਦੇਣ ਵਾਲਾ ਹੈ। ਬਿਪਰਜਾਏ ਤੂਫਾਨ ਰਾਜਸਥਾਨ ਤੋਂ ਹੁੰਦੇ ਹੋਏ ਹਰਿਆਣਾ ਦੇ ਦੱਖਣ ਹਿੱਸੇ ਤੋਂ ਮੱਧ ਪ੍ਰਦੇਸ਼ ਵੱਲ ਜਾਣ ਵਾਲਾ ਹੈ। ਹਰਿਆਣਾ ਦੇ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ 6 ਜ਼ਿਲ੍ਹਿਆਂ ਵਿਚ ਬਿਪਰਜਾਏ ਤੂਫਾਨ ਦਾ ਅਸਰ ਜ਼ਿਆਦਾ ਦਿਖਣ ਵਾਲਾ ਹੈ।

ਹਰਿਆਣਾ ਵਿਚ ਬਿਪਰਜਾਏ ਤੂਫਾਨ ਦੀ ਵਜ੍ਹਾ ਨਾਲ ਬੱਦਲ ਗਰਜਣ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਹਰਿਆਣਾ ਦੇ ਦੱਖਣ ਜ਼ਿਲ੍ਹਿਆਂ ਵਿਚ 18 ਜੂਨ ਤੋਂ 20 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ ਵਿਚ ਵੀ ਕਮੀ ਆਏਗੀ। 18 ਤੇ 19 ਜੂਨ ਨੂੰ ਬਿਪਰਜਾਏ ਤੂਫਾਨ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਪੰਜਾਬ ਵਿਚ ਪੱਛਮੀ ਗੜਬੜੀ ਦੀ ਵਜ੍ਹਾ ਨਾਲ ਮੌਸਮ ਲਗਾਤਾਰ ਬਦਲ ਰਿਹਾ ਹੈ।

ਨਵੇਂ ਪੱਛਮੀ ਗੜਬੜੀ ਦੀ ਵਜ੍ਹਾ ਨਾਲ ਪੰਜਾਬ ਤੇ ਹਰਿਆਣਾ ਵਿਚ ਚੱਕਰਵਾਤ ਦੀ ਵਜ੍ਹਾ ਨਾਲ ਹੁਣ 27-28 ਜੂਨ ਦੇ ਆਸ-ਪਾਸ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਅਜੇ ਇਸ ਲਈ ਅਲਰਟ ਜਾਰੀ ਨਹੀਂ ਕੀਤਾ ਹੈ। ਮੌਸਮ ਵਿਭਾਗ ਲਈ ਇਹ ਮੌਸਮ ਝੋਨੇ ਦੀ ਬੀਜਾਈ ਲਈ ਸਭ ਤੋਂ ਚੰਗਾ ਹੈ। ਝੋਨੇ ਦੀ ਬਿਜਾਈ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਮੀਂਹ ਦੀ ਵਜ੍ਹਾ ਨਾਲ ਪਾਣੀ ਦੀ ਕਮੀ ਦੂਰ ਹੋ ਜਾਵੇਗੀ।

Exit mobile version