Site icon Punjab Mirror

ਇੰਡਨੋਸ਼ੀਆ ‘ਚ ਭੂਚਾਲ ਨਾਲ ਮੌਤਾਂ 268 ਤੋਂ ਪਾਰ,ਤਸਵੀਰਾਂ ‘ਚ ਤਬਾਹੀ ਦਾ ਮੰਜ਼ਰ 13,000 ਲੋਕ ਬੇਘਰ

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 268 ਤੋਂ ਪਾਰ ਹੋ ਚੁੱਕੀ ਹੈ। 700 ਤੋਂ ਵੱਧ ਲੋਕ ਜ਼ਖਮੀ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਵਿੱਚ ਕਈ ਸਕੂਲੀ ਬੱਚੇ ਵੀ ਸ਼ਾਮਲ ਹਨ। ਭੂਚਾਲ ‘ਚ 2 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਸਨ। 13 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। ਜ਼ਖਮੀਆਂ ਦਾ ਇਲਾਜ ਆਰਜ਼ੀ ਕੈਂਪਾਂ, ਪਾਰਕਿੰਗਾਂ ਅਤੇ ਸੜਕਾਂ ‘ਤੇ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਤਬਾਹੀ ਸਿਆਨਜੂਰ ਕਸਬੇ ਵਿੱਚ ਹੋਈ ਹੈ, ਜਿਥੇ ਭੂਚਾਲ ਦੌਰਾਨ ਇਮਾਰਤਾਂ 3 ਮਿੰਟ ਤੱਕ ਹਿੱਲਦੀਆਂ ਰਹੀਆਂ। ਸਭ ਤੋਂ ਵੱਧ ਮੌਤਾਂ ਵੀ ਇੱਥੇ ਹੀ ਹੋਈਆਂ ਹਨ। ਹਾਲਾਂਕਿ ਮੌਤਾਂ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ।

ਸੋਮਵਾਰ ਦੁਪਹਿਰ ਨੂੰ ਪੱਛਮੀ ਜਾਵਾ ਟਾਪੂ ‘ਤੇ 5.6 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਵਿੱਚ ਬਹੁਤ ਨੀਵਾਂ ਨਹੀਂ ਸੀ। ਕੇਂਦਰ 10 ਕਿ.ਮੀ. ਥੱਲੇ ਸੀ।

ਅਧਿਕਾਰੀਆਂ ਮੁਤਾਬਕ ਜੇਕਰ ਭੂਚਾਲ ਦਾ ਕੇਂਦਰ ਇਸ ਤੋਂ ਜ਼ਿਆਦਾ ਡੂੰਘਾਈ ‘ਤੇ ਹੁੰਦਾ ਤਾਂ ਇੰਨੀ ਤਬਾਹੀ ਨਾ ਹੁੰਦੀ। ਫਿਰ ਭੂਚਾਲ ਸਤ੍ਹਾ ‘ਤੇ ਜ਼ਿਆਦਾ ਦੂਰੀ ‘ਤੇ ਫੈਲ ਜਾਂਦਾ ਅਤੇ ਇਸ ਦੀ ਤਾਕਤ ਘੱਟਦੀ ਜਾਂਦੀ। ਇੰਡੋਨੇਸ਼ੀਆ ਦੀ ਭੂ-ਭੌਤਿਕ ਏਜੰਸੀ ਮੁਤਾਬਕ ਭੂਚਾਲ ਤੋਂ ਬਾਅਦ 25 ਝਟਕੇ ਆਏ। ਇਸ ਕਾਰਨ ਸੰਭਲਣ ਦਾ ਮੌਕਾ ਨਹੀਂ ਮਿਲਿਆ।

ਸਿਆੰਜੂਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਕਿਉਂਕਿ ਉੱਥੇ ਆਬਾਦੀ ਬਹੁਤ ਸੰਘਣੀ ਹੈ। ਇੱਥੇ ਜ਼ਮੀਨ ਖਿਸਕਣਾ ਆਮ ਗੱਲ ਹੈ। ਘਰ ਬਹੁਤ ਮਜ਼ਬੂਤ ​​ਨਹੀਂ ਹਨ।

ਹਾਦਸੇ ‘ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਦਾ ਅੰਕੜਾ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਰਾਤ ਭਰ ਬਚਾਅ ਕਾਰਜ ਜਾਰੀ ਰਿਹਾ। ਜ਼ਖਮੀਆਂ ਅਤੇ ਮਲਬੇ ‘ਚ ਦੱਬੀਆਂ ਲਾਸ਼ਾਂ ਦੀ ਭਾਲ ਜਾਰੀ ਹੈ।

ਸਿਆਂਜੁਰ ਦੇ ਪ੍ਰਸ਼ਾਸਨਿਕ ਮੁਖੀ ਹਰਮਨ ਸੁਹਰਮਨ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਮਲਬਾ ਡਿੱਗਣ ਕਾਰਨ ਜ਼ਖ਼ਮੀ ਹੋਏ ਹਨ। ਇਸ ਦੇ ਨੇੜੇ ਹੀ ਇੱਕ ਪਿੰਡ ਹੈ, ਜਿੱਥੋਂ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਲਗਾਤਾਰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਸਨ। ਜਿਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਗਿਆ।

ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਦਾ ਹਸਪਤਾਲ ਦੇ ਬਾਹਰ ਕਾਰ ਪਾਰਕਿੰਗ ਅਤੇ ਸੜਕਾਂ ‘ਤੇ ਇਲਾਜ ਕੀਤਾ ਜਾ ਰਿਹਾ ਹੈ। ਭੂਚਾਲ ਤੋਂ ਬਾਅਦ ਕਈ ਘੰਟਿਆਂ ਤੱਕ ਹਸਪਤਾਲਾਂ ਵਿੱਚ ਬਿਜਲੀ ਨਹੀਂ ਸੀ। ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਬਹਾਲ ਹੋਣ ਵਿੱਚ 3 ਦਿਨ ਲੱਗਣਗੇ। ਆਪਣੇਸ਼ਨ ਅਜੇ ਵੀ ਜਾਰੀ ਹਨ।

Exit mobile version