Site icon Punjab Mirror

ਪੰਜਾਬ ਦੇ ਸਕੂਲਾਂ ਮਿਡ-ਡੇ-ਮੀਲ ਵਿੱਚ ਕੀਤੇ ਬਦਲਾਅ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ…

ਚੰਡੀਗੜ੍ਹ- ਸਿੱਖਿਆ ਵਿਭਾਗ ਨੇ ਪੰਜਾਬ ਦੇ ਸਕੂਲਾਂ ਦੇ ਮਿਡ-ਡੇ-ਮੀਲ ਵਿੱਚ ਕੀਤੇ ਬਦਲਾਅ, ਹੁਣ ਵਿਭਾਗ ਨੇ ਕੇਲਿਆਂ ਦੇ ਨਾਲ-ਨਾਲ ਮੌਸਮੀ ਫਲ ਵੀ ਸ਼ਾਮਲ ਕੀਤੇ ਹਨ। ਮਿਡ ਡੇ ਮੀਲ ਵਿੱਚ ਸ਼ਾਮਲ ਫਲਾਂ ਵਿੱਚ ਅਮਰੂਦ, ਅੰਬ, ਆਲੂ, ਕਿੰਨੂ ਸ਼ਾਮਲ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਹੁਕਮ ਜਲਦੀ ਹੀ ਲਾਗੂ ਕਰ ਦਿੱਤੇ ਜਾਣਗੇ। ਵਿਭਾਗ ਅਨੁਸਾਰ ਨਵੇਂ ਵਿੱਦਿਅਕ ਸੈਸ਼ਨ ਵਿੱਚ ਫਲਾਂ ਦੀ ਉਪਲਬਧਤਾ ਦੇ ਆਧਾਰ ’ਤੇ ਹੁਕਮ ਜਾਰੀ ਕੀਤੇ ਜਾਣਗੇ ਅਤੇ ਇਸ ਵਿੱਚ ਕੁਝ ਹੋਰ ਬਦਲਾਅ ਵੀ ਕੀਤੇ ਜਾ ਸਕਦੇ ਹਨ।

ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਹੈ ਕਿ  ਤੰਦਰੁਸਤ ਸ਼ਰੀਰ ਚੁਸਤ ਦਿਮਾਗ ਦੀ ਬੁਨਿਆਦ ਹੁੰਦਾ, ਇਸ ਨੂੰ ਹੀ ਧਿਆਨ ‘ਚ ਰੱਖਦੇ ਹੋਏ ਮਾਨ ਸਰਕਾਰ ਨੇ ਬੱਚਿਆਂ ਦੀ ‘ਮਿੱਡ-ਡੇ-ਮੀਲ’ ‘ਚ ਕੀਤੀ ਵੱਡੀ ਤਬਦੀਲੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ। ਸਰਕਾਰ ਨੇ ਸਕੂਲਾਂ ਨੂੰ ਹੁਕਮ ਦਿੱਤਾ ਸੀ ਕਿ ਜਨਵਰੀ ਤੋਂ ਮਾਰਚ 2024 ਤੱਕ ਹਫ਼ਤੇ ਵਿੱਚ ਇੱਕ ਵਾਰ ਹਰ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਵਿੱਚ ਕੇਲਾ ਮੁਹੱਈਆ ਕਰਵਾਇਆ ਜਾਵੇ। ਸਕੂਲਾਂ ਨੂੰ 5 ਰੁਪਏ ਪ੍ਰਤੀ ਕੇਲਾ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਵੱਖਰਾ ਫੰਡ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਮਿਡ-ਡੇ-ਮੀਲ ਦੇ ਮੀਨੂ ‘ਚ ਕੁਝ ਬਦਲਾਅ ਕੀਤੇ ਗਏ ਹਨ।

Exit mobile version