back to top
More
    Homeindiaਸਾਦਿਕ ਵਿੱਚ ਦਹਿਸ਼ਤ ਦਾ ਮਾਹੌਲ : ਸਕੂਲ ਦੇ ਅੰਦਰ ਅਧਿਆਪਕ 'ਤੇ ਅਣਪਛਾਤਿਆਂ...

    ਸਾਦਿਕ ਵਿੱਚ ਦਹਿਸ਼ਤ ਦਾ ਮਾਹੌਲ : ਸਕੂਲ ਦੇ ਅੰਦਰ ਅਧਿਆਪਕ ‘ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ, ਬੱਚਿਆਂ ਵਿੱਚ ਮਚੀ ਭਗਦੜ…

    Published on

    ਸਾਦਿਕ : ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿੱਚ ਪੜ੍ਹਾਈ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਦੇ ਸਾਇੰਸ ਅਧਿਆਪਕ ਅਮਨਦੀਪ ਸਿੰਘ ਬੱਤਰਾ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ। ਅਚਾਨਕ ਇੱਕ ਮਰਦ ਅਤੇ ਇੱਕ ਔਰਤ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਅਧਿਆਪਕ ਦੇ ਪੈਰਾਂ ਵੱਲ ਦੋ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ, ਅਧਿਆਪਕ ਨੇ ਸੁਝਬੁੱਝ ਦਿਖਾਉਂਦੇ ਹੋਏ ਨੇੜੇ ਖੜ੍ਹੀ ਕਾਰ ਦੇ ਓਹਲੇ ਹੋ ਕੇ ਆਪਣੀ ਜਾਨ ਬਚਾਈ।

    ਗੋਲੀਬਾਰੀ ਦੀਆਂ ਅਵਾਜ਼ਾਂ ਨਾਲ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਚੇ ਡਰ ਕੇ ਚੀਕਣ ਚੀਲ੍ਹਣ ਲੱਗੇ ਅਤੇ ਕਲਾਸਰੂਮਾਂ ਤੋਂ ਬਾਹਰ ਦੌੜ ਪਏ। ਦੂਜੇ ਅਧਿਆਪਕਾਂ, ਮਿੱਡ ਡੇ ਮੀਲ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

    ਘਟਨਾ ਦੀ ਸੂਚਨਾ ਮਿਲਣ ਉਪਰੰਤ ਇੰਸਪੈਕਟਰ ਨਵਦੀਪ ਸਿੰਘ ਭੱਟੀ, ਸਹਾਇਕ ਥਾਣੇਦਾਰ ਹਰਜੋਤ ਸਿੰਘ ਔਲਖ, ਹੌਲਦਾਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਕੂਲ ਪ੍ਰਬੰਧਨ ਅਤੇ ਅਧਿਆਪਕ ਅਮਨਦੀਪ ਸਿੰਘ ਤੋਂ ਘਟਨਾ ਸਬੰਧੀ ਬਿਆਨ ਦਰਜ ਕੀਤੇ ਅਤੇ ਸਬੂਤ ਇਕੱਤਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ।

    ਸਕੂਲ ਦੇ ਪ੍ਰਿੰਸੀਪਲ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਵੇਲੇ ਬਾਥਰੂਮ ਗਏ ਹੋਏ ਸਨ ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਦੋਂ ਉਹ ਬਾਹਰ ਆਏ ਤਾਂ ਹਮਲਾਵਰ ਮੌਕੇ ਤੋਂ ਭੱਜ ਚੁੱਕੇ ਸਨ। ਪਿੰਡ ਦੇ ਸਾਬਕਾ ਸਰਪੰਚ ਗਗਨ ਸੰਧੂ ਨੇ ਕਿਹਾ ਕਿ ਉਹ ਵੀ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚੇ ਹਨ ਅਤੇ ਪ੍ਰਾਰੰਭਿਕ ਜਾਂਚ ਤੋਂ ਲੱਗਦਾ ਹੈ ਕਿ ਇਹ ਘਟਨਾ ਕਿਸੇ ਘਰੇਲੂ ਵਿਵਾਦ ਨਾਲ ਜੁੜੀ ਹੋ ਸਕਦੀ ਹੈ।

    ਥਾਣਾ ਮੁਖੀ ਨਵਦੀਪ ਸਿੰਘ ਭੱਟੀ ਨੇ ਕਿਹਾ ਕਿ ਅਧਿਆਪਕ ਦੇ ਬਿਆਨ ਲਏ ਜਾ ਰਹੇ ਹਨ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਜਦੋਂ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

    ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this