ਲੁਧਿਆਣਾ: ਜਪਪ੍ਰਭ ਕ੍ਰਿਏਸ਼ਨ ਵੱਲੋਂ ਤੀਆਂ ਦਾ ਤਿਉਹਾਰ ਸਥਾਨਕ ਹੋਟਲ ‘ਚ ਸੋਨਾ ਖੁਰਾਣਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ‘ਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਪ੍ਰੀਤਇੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ।ਉਨ੍ਹਾਂ ਨੇ ਕਿਹਾ ਕਿ ਤੀਜ ਨਾ ਸਿਰਫ ਸਾਡੀ ਰਵਾਇਤੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ, ਸਗੋਂ ਇਹ ਔਰਤਾਂ ਅਤੇ ਨੌਜਵਾਨ ਮੁਟਿਆਰਾਂ ਨੂੰ ਆਪਣੇ ਟੈਲੈਂਟ ਨੂੰ ਪੇਸ਼ ਕਰਨ ਦਾ ਵੀ ਮੌਕਾ ਦਿੰਦਾ ਹੈ।
ਇਸ ਮੌਕੇ ‘ਮਿਸ ਤੀਜ’ ਮੁਕਾਬਲੇ ਵਿੱਚ ਹਰਮਨਜੀਤ ਕੌਰ ਨੇ ਤਾਜ ਆਪਣੇ ਨਾਮ ਕੀਤਾ।