Site icon Punjab Mirror

ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ।1 ਚਾਰਜ ‘ਚ ਦੌੜੇਗੀ 315 ਕਿਮੀ,ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ

ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਇਸ EV ਨੂੰ ਸਿੰਗਲ ਚਾਰਜ ‘ਚ 315 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ ਦੀ ਬੁਕਿੰਗ 10 ਅਕਤੂਬਰ 2022 ਤੋਂ ਹੋਵੇਗੀ ਅਤੇ ਡਿਲੀਵਰੀ ਜਨਵਰੀ 2023 ਤੋਂ ਹੋਵੇਗੀ।

ਆਟੋ ਦਿੱਗਜ ਪਹਿਲਾਂ ਤੋਂ ਹੀ ਟਾਟਾ ਨੇਕਸਾਨ EV ਅਤੇ ਟਾਟਾ ਟਿਗੋਰ EV ਵਰਗੇ ਮਾਡਲਾਂ ਨਾਲ ਦੇਸ਼ ਵਿੱਚ EV ਸੈਗਮੈਂਟ ਨੂੰ ਲੀਡ ਕਰ ਰਹੀ ਹੈ। ਟਾਟਾ ਟਿਆਗੋ EV ਸੈਗਮੈਂਟ ਵਿੱਚ ਭਾਰਤ ਦੀ ਪਹਿਲੀ ਪ੍ਰੀਮੀਅਮ ਹੈਚਬੈਕ ਬਣ ਗਈ ਹੈ। ਇੱਕ DC ਫਾਸਟ ਚਾਰਜਰ ਨਾਲ ਟਿਆਗੋ ਬੈਟਰੀ ਨੂੰ 80 ਫੀਸਦੀ ਤੱਕ ਚਾਰਜ ਕਰਨ ਵਿੱਚ 57 ਮਿੰਟ ਲੱਗਣਗੇ।

ਟਿਆਗੋ ਵਿੱਚ 8 ਸਪੀਕਰ ਸਿਸਟਮ, ਰੇਨ ਸੈਂਸਿੰਗ ਵਾਈਪਰ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ/ਸਟਾਪ, ਇਲੈਕਟ੍ਰਿਕ ORVM ਅਤੇ ਹੋਰ ਬਹੁਤ ਕੁਝ ਮਿਲਦਾ ਹੈ। ਦਾਅਵਿਆਂ ਮੁਤਾਬਕ, ਟਿਆਗੋ EV ਭਾਰਤ ਵਿੱਚ ਸਭ ਤੋਂ ਸੁਰੱਖਿਅਤ ਇਲੈਕਟ੍ਰਿਕ ਹੈਚਬੈਕ ਹੈ। ਇਸ EV ‘ਤੇ 1,60,000 ਕਿਲੋਮੀਟਰ ਤੱਕ ਬੈਟਰੀ ਅਤੇ ਮੋਟਰ ਦੀ ਵਾਰੰਟੀ ਮਿਲੇਗੀ।

ਟਾਟਾ ਟਿਆਗੋ EV ਵਿੱਚ ਦੋ ਡਰਾਈਵਿੰਗ ਮੋਡ ਉਪਲਬਧ ਹੋਣਗੇ। ਇਹ EV 5.7 ਸੈਕਿੰਡ ‘ਚ 0 ਤੋਂ 60 kmph ਦੀ ਰਫਤਾਰ ਫੜ ਲਵੇਗੀ। ਟਿਆਗੋ EV ਦੀਆਂ ਪਹਿਲੀਆਂ 10,000 ਬੁਕਿੰਗਾਂ ਵਿੱਚੋਂ, 2,000 ਯੂਨਿਟ ਮੌਜੂਦਾ ਟਾਟਾ EV ਯੂਜ਼ਰਸ ਲਈ ਰਾਖਵੀਆਂ ਹੋਣਗੀਆਂ।

Exit mobile version